ਦੀਵਾਲੀ ਦੀ ਰਾਤ ਆਸਮਾਨ ‘ਚੋਂ ਉੱਤਰੇਗਾ ਧੂੰਆ, ਬਾਰਸ਼ ਵੀ ਹੋਏਗੀ, ਮੌਸਮ ਵਿਭਾਗ ਦੀ ਭਵਿੱਖਬਾਣੀ

0
74

ਚੰਡੀਗੜ੍ਹ 13 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਪੰਜਾਬ ‘ਚ ਆਸਮਾਨ ‘ਚ ਚੜ੍ਹੀ ਧੂੰਏਂ ਦੀ ਪਰਤ ਹਟਣ ਦੇ ਸੰਕੇਤ ਹਨ। ਦਰਅਸਲ ਦੋ ਦਿਨ ਬਾਅਦ ਮੌਸਮ ਕਰਵਟ ਲੈਣ ਵਾਲਾ ਹੈ। ਇਹ ਬਦਲਾਅ ਵੈਸਟਰਨ ਡਿਸਟਰਬੈਂਸ ਕਾਰਨ ਹੋਵੇਗਾ। ਪੰਜਾਬ ਦੀ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਮੁਤਾਬਕ ਦੀਵਾਲੀ ਦੀ ਰਾਤ ਵੈਸਟਰਨ ਡਿਸਟਰਬੈਂਸ ਐਕਟਿਵ ਹੋਵੇਗਾ।

ਮੌਸਮ ਵਿਗਿਆਨੀ ਡਾ. ਕੇਕੇ ਗਿੱਲ ਦਾ ਕਹਿਣਾ ਹੈ ਕਿ ਇੰਡੀਆ ਮੈਟਰੋਲੌਜੀਕਲ ਡਿਪਾਰਮੈਂਟ ਚੰਡੀਗੜ੍ਹ ਤੋਂ ਮਿਲੀ ਜਾਣਕਾਰੀ ਮੁਤਾਬਕ 15 ਤੇ 16 ਨਵੰਬਰ ਦੇ ਦਰਮਿਆਨ ਪੰਜਾਬ ਦੇ ਕਈ ਜਿਲ੍ਹਿਆਂ ‘ਚ ਬਾਰਸ਼ ਹੋ ਸਕਦੀ ਹੈ। ਹਾਲਾਂਕਿ ਬਾਰਸ਼ ਹਲਕੀ ਹੋਵੇਗੀ ਜਾਂ ਤੇਜ਼ ਇਸ ਬਾਰੇ ਫਿਲਹਾਲ ਕੁਝ ਕਿਹਾ ਨਹੀਂ ਜਾ ਸਕਦਾ। ਬਾਰਸ਼ ਦੇ ਨਾਲ-ਨਾਲ ਪਹਾੜੀ ਇਲਾਕਿਆਂ ‘ਚ ਬਰਫਬਾਰੀ ਵੀ ਹੋ ਸਕਦੀ ਹੈ। ਬਰਫਬਾਰੀ ਹੋਈ ਤਾਂ ਉੱਥੋਂ ਆਉਣ ਵਾਲੀਆਂ ਠੰਢੀਆਂ ਹਵਾਵਾਂ ਨਾਲ ਮੈਦਾਨੀ ਇਲਾਕਿਆਂ ‘ਚ ਵੀ ਠੰਢਕ ਹੋਵੇਗੀ ਜਿਸ ਨਾਲ ਤਾਪਮਾਨ ‘ਚ ਹੋਰ ਗਿਰਾਵਟ ਹੋ ਸਕਦੀ ਹੈ।

ਡਾ. ਗਿੱਲ ਨੇ ਕਿਹਾ ਕਿ ਬਾਰਸ਼ ਹੁੰਦੀ ਹੈ ਤਾਂ ਸੂਬੇ ਦੇ ਲੋਕਾਂ ਨੂੰ ਕਈ ਬਿਮਾਰੀਆਂ ਤੋਂ ਰਾਹਤ ਮਿਲ ਜਾਵੇਗੀ। ਪਿਛਲੇ ਡੇਢ ਮਹੀਨੇ ਤੋਂ ਹੁਣ ਤਕ ਬਾਰਸ਼ ਨਹੀਂ ਹੋਈ। ਇਸ ਸਮੇਂ ਦੌਰਾਨ ਕਰੀਬ ਡੇਢ ਮਿਲੀਮੀਟਰ ਬਾਰਸ਼ ਹੋ ਜਾਂਦੀ ਸੀ। ਬਾਰਸ਼ ਨਾ ਹੋਣ ਕਾਰਨ ਪਿਛਲੇ ਕਈ ਦਿਨਾਂ ਤੋਂ ਹਵਾ ‘ਚ ਧੂੜ ਮਿੱਟੀ ਦੇ ਕਣ ਤੈਰ ਰਹੇ ਹਨ। ਆਸਮਾਨ ‘ਚ ਵੀ ਧੁੰਦ ਛਾਈ ਹਈ ਹੈ। ਖੁਸ਼ਕ ਠੰਢ ਕਾਰਨ ਲੋਕਾਂ ਨੂੰ ਸਾਹ ਸਬੰਧੀ ਰੋਗਾਂ ਤੇ ਵਾਇਰਸ ਇਨਫੈਕਸ਼ਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਅਜਿਹੇ ‘ਚ ਮੰਨਿਆ ਜਾ ਰਿਹਾ ਹੈ ਕਿ ਬਾਰਸ਼ ਹੋਣ ਨਾਲ ਖੁਸ਼ਕ ਠੰਢ ਤੋਂ ਛੁਟਕਾਰਾ ਮਿਲ ਜਾਵੇਗਾ। ਹਵਾ ‘ਚ ਮੌਜੂਦ ਧੂੜ ਮਿੱਟੀ ਜਮੀਨ ‘ਤੇ ਆ ਜਾਵੇਗੀ ਜਿਸ ਨਾਲ ਵਾਇਰਸ ਇਨਫੈਕਸ਼ਨ ਘੱਟ ਹੋ ਜਾਵੇਗਾ ਤੇ ਸਾਹ ਸਬੰਧੀ ਰੋਗ ਵੀ ਘਟਣਗੇ। ਫਸਲਾਂ ਨੂੰ ਵੀ ਫਾਇਦਾ ਹੋਵੇਗਾ ਕਿਉਂਕਿ ਇਸ ਸਮੇਂ ਕਣਕਾਂ ਤੇ ਸਰ੍ਹੋਂ ਦੀ ਬਿਜਾਈ ਹੋ ਰਹੀ ਹੈ। ਅਜਿਹੇ ‘ਚ ਖੇਤੀ ਲਈ ਵੀ ਬਾਰਸ਼ ਲਾਹੇਵੰਦ ਸਾਬਤ ਹੋਵੇਗੀ

LEAVE A REPLY

Please enter your comment!
Please enter your name here