ਦੀਵਾਲੀ ਮੌਕੇ ਕਿਸੇ ਵੀ ਧਿਰ ਨੂੰ ਦਫਤਰ ਨਾ ਸੱਦਿਆ ਜਾਵੇ : ਵਿਜੀਲੈਂਸ ਬਿਊਰੋ ਵੱਲੋਂ ਆਦੇਸ਼

0
26

ਚੰਡੀਗੜ੍ਹ 13 ਨਵੰਬਰ  (ਸਾਰਾ ਯਹਾ / ਮੁੱਖ ਸੰਪਾਦਕ): ਪੰਜਾਬ ਵਿਜੀਲੈਂਸ ਬਿਊਰੋ ਨੇ ਆਪਣੀਆਂ ਵੱਖ-ਵੱਖ ਰੇਂਜਾਂ ਨੂੰ ਹਦਾਇਤ ਕੀਤੀ ਹੈ ਕਿ ਕਿਸੇ ਵੀ ਜ਼ਿਲ੍ਹੇ ਵਿੱਚ ਜਾਂ ਸਦਰ ਮੁਕਾਮ ਉੱਤੇ ਕਿਸੇ ਵਿਜੀਲੈਂਸ ਜਾਂਚ ਜਾਂ ਵਿਜੀਲੈਂਸ ਮੁਕੱਦਮੇ ਨਾਲ ਸਬੰਧਤ ਕਿਸੇ ਵੀ ਧਿਰ ਨੂੰ ਬਿਊਰੋ ਦੇ ਦਫਤਰ ਜਾਂ ਥਾਣੇ ਨਹੀਂ ਬੁਲਾਇਆ ਜਾਵੇਗਾ।

ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਕੌਮੀ ਤਿਉਹਾਰ ਦੀਵਾਲੀ ਨੂੰ ਮੁੱਖ ਰੱਖਦੇ ਹੋਏ ਅਜਿਹਾ ਫੈਸਲਾ ਲਿਆ ਗਿਆ ਹੈ ਤਾਂ ਜੋ ਰਾਜ ਵਿੱਚ ਵਿਜੀਲੈਂਸ ਬਿਉਰੋ ਦੇ ਕਿਸੇ ਵੀ ਅਧਿਕਾਰੀ/ਮੁਲਾਜ਼ਮ ਵੱਲੋਂ ਦੀਵਾਲੀ ਦੇ ਨਾਂ ਉੱਪਰ ਕਿਸੇ ਵੀ ਵਿਅਕਤੀ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ ਜਾਂ ਅਜਿਹਾ ਕੋਈ ਹੋਰ ਹਰਬਾ ਨਾ ਵਰਤਿਆ ਜਾਵੇ ਜਿਸ ਨਾਲ ਕਿਸੇ ਵਿਅਕਤੀ ਨੂੰ ਪਰੇਸ਼ਾਨੀ ਦਰਪੇਸ਼ ਹੋਵੇ।

ਇਸ ਦੇ ਨਾਲ ਹੀ ਬਿਊਰੋ ਨੇ ਸਪਸ਼ਟ ਕੀਤਾ ਹੈ ਕਿ ਜੇਕਰ ਕੋਈ ਅਧਿਕਾਰੀ/ਕਰਮਚਾਰੀ ਦੀਵਾਲੀ ਦੇ ਨਾਮ ਉਪਰ ਰਿਸ਼ਵਤ ਲੈਂਦਾ ਪਾਇਆ ਗਿਆ ਤਾਂ ਅਜਿਹੇ ਦੋਸ਼ੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਬਿਊਰੋ ਦੇ ਉੱਚ ਅਧਿਕਾਰੀਆਂ ਨੇ ਸਮੂਹ ਖੇਤਰੀ ਵਿਜੀਲੈਂਸ ਅਧਿਕਾਰੀਆਂ/ਕਰਮਚਾਰੀਆਂ ਨੂੰ ਇਨ੍ਹਾਂ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਤਾਕੀਦ ਕੀਤੀ ਹੈ।

LEAVE A REPLY

Please enter your comment!
Please enter your name here