ਨਵੀਂ ਦਿੱਲੀ,09 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ‘ਪੀਐਮ ਕਿਸਾਨ ਸੰਮਾਨ ਨਿਧੀ’ ਦੇ ਜੇ ਤੁਸੀਂ ਲਾਭਪਾਤਰੀ ਹੋ, ਤਾਂ ਤੁਹਾਨੂੰ ਕੇਂਦਰ ਸਰਕਾਰ ਕਿਸਾਨ ਕ੍ਰੈਡਿਟ ਕਾਰਡ ਤੇ ‘ਪੀਐਮ ਕਿਸਾਨ ਮਾਨਧਨ ਯੋਜਨਾ’ ਦਾ ਲਾਭ ਵੀ ਦੇ ਰਹੀ ਹੈ। ਮਾਨਧਨ ਯੋਜਨਾ ਲਈ ਕੋਈ ਦਸਤਾਵੇਜ਼ ਨਹੀਂ ਦੇਣਾ ਹੋਵੇਗਾ। ਉਹੀ ਮਾਨਧਨ ਯੋਜਨਾ ਨਾਲ ਜੁੜ ਕੇ ਤੁਸੀਂ ਜੇਬ ’ਚੋਂ ਕੁਝ ਵੀ ਖ਼ਰਚ ਕੀਤੇ ਬਿਨਾ 36,000 ਰੁਪਏ ਸਾਲਾਨਾ ਲੈਣ ਦੇ ਹੱਕਦਾਰ ਹੋ ਜਾਵੋਗੇ। ਜਦ ਕਿ ਪੀਐਮ ਕਿਸਾਨ ਸਕੀਮ ਨਾਲ ਹੁਣ ਕਿਸਾਨ ਕ੍ਰੈਡਿਟ ਕਾਰਡ (KCC) ਨੂੰ ਵੀ ਜੋੜ ਦਿੱਤਾ ਗਿਆ ਹੈ। ਪੀਐਮ ਕਿਸਾਨ ਦੇ ਲਾਭਪਾਤਰੀਆਂ ਲਈ ਕੇਸੀਸੀ ਬਣਵਾਉਣਾ ਆਸਾਨ ਹੋ ਗਿਆ ਹੈ।
ਪੀਐਮ ਕਿਸਾਨ ਮਾਨਧਨ ਯੋਜਨਾ ਅਧਾਨ ਛੋਟੇ ਤੇ ਹਾਸ਼ੀਏ ’ਤੇ ਪੁੱਜ ਚੁੱਕੇ ਕਿਸਾਨਾਂ ਨੂੰ ਹਰ ਮਹੀਨੇ ਪੈਨਸ਼ਨ ਦੇਣ ਦੀ ਯੋਜਨਾ ਹੈ, ਜਿਸ ਵਿੱਚ 60 ਸਾਲ ਦੀ ਉਮਰ ਤੋਂ ਬਾਅਦ ਹਰ ਮਹੀਨੇ 3,000 ਰੁਪਏ ਭਾਵ 36 ਹਜ਼ਾਰ ਰੁਪਏ ਸਾਲਾਨਾ ਪੈਨਸ਼ਨ ਦਿੱਤੀ ਜਾਂਦੀ ਹੈ। ਪੀਐਮ ਕਿਸਾਨ ਸਕੀਮ ਤੋਂ ਪ੍ਰਾਪਤ ਲਾਭ ਵਿੱਚੋਂ ਸਿੱਧੇ ਹੀ ਅੰਸ਼ਦਾਨ ਕਰਨ ਦਾ ਵਿਕਲਪ ਚੁਣਨ ਦੀ ਛੋਟ ਹੈ। ਇਸੇ ਤਰ੍ਹਾਂ ਕਿਸਾਨ ਨੂੰ ਸਿੱਧਾ ਆਪਣੀ ਜੇਬ ’ਚੋਂ ਕੁਝ ਵੀ ਖ਼ਰਚ ਕਰਨ ਦੀ ਲੋੜ ਨਹੀਂ ਹੈ। ਕਿਸਾਨ ਨੂੰ 36,000 ਰੁਪਏ ਸਾਲਾਨਾ ਵੀ ਮਿਲਣਗੇ ਤੇ 3 ਕਿਸ਼ਤਾਂ ਵੱਖਰੀਆਂ।
ਕਿਸਾਨ ਕ੍ਰੈਡਿਟ ਕਾਰਡ ਤੋਂ ਹੁਣ ਪਸ਼ੂ ਪਾਲਣ ਤੇ ਮੱਛੀ ਪਾਲਣ ਲਈ ਵੀ ਇਸੇ ਯੋਜਨਾ ਅਧੀਨ ਦੋ ਲੱਖ ਰੁਪਏ ਤੱਕ ਦਾ ਕਰਜ਼ਾ ਮਿਲ ਸਕੇਗਾ। ਖੇਤੀ, ਮੱਛੀ ਪਾਲਣ ਤੇ ਪਸ਼ੂ ਪਾਲਣ ਨਾਲ ਜੁੜਿਆ ਕੋਈ ਵੀ ਵਿਅਕਤੀ ਭਾਵੇਂ ਉਹ ਕਿਸੇ ਹੋਰ ਦੀ ਜ਼ਮੀਨ ਉੱਤੇ ਖੇਤੀ ਕਰਦਾ ਹੋਵੇ, ਇਸ ਦਾ ਲਾਭ ਲੈ ਸਕਦਾ ਹੈ। ਉਮਰ ਘੱਟੋ-ਘੱਟ 18 ਸਾਲ ਤੇ ਵੱਧ ਤੋਂ ਵੱਧ 75 ਸਾਲ ਹੋਣੀ ਚਾਹੀਦੀ ਹੈ।
ਪੀਐਮ ਕਿਸਾਨ ਸਕੀਮ ਦੀ ਵੈੱਬਸਾਈਟ ਉੱਤੇ KCC ਦਾ ਫ਼ਾਰਮ ਉਪਲਬਧ ਹੈ। ਕਿਸਾਨ ਕ੍ਰੈਡਿਟ ਕਾਰਡ ਰਾਹੀਂ 3 ਲੱਖ ਰੁਪਏ ਤੱਕ ਦਾ ਕਰਜ਼ਾ ਸਿਰਫ਼ 7 ਫ਼ੀਸਦੀ ਵਿਆਜ ’ਤੇ ਮਿਲਦਾ ਹੈ। ਸਮੇਂ ਸਿਰ ਕਰਜ਼ਾ ਮੋੜਨ ’ਤੇ ਤਿੰਨ ਫ਼ੀ ਸਦੀ ਛੋਟ ਹੋਰ ਮਿਲ ਜਾਂਦਾ ਹੈ। ਇੰਝ ਈਮਾਨਦਾਰ ਕਿਸਾਨਾਂ ਨੂੰ ਸਿਰਫ਼ 4 ਫ਼ੀਸਦੀ ਵਿਆਜ ਉੱਤੇ ਕਰਜ਼ਾ ਮਿਲ ਰਿਹਾ ਹੈ।