ਪੰਜਾਬ ਦੀ ਆਬੋ-ਹਵਾ ‘ਚ ਘੁਲਿਆ ਜ਼ਹਿਰ, ਖ਼ਤਰਨਾਕ ਬਣੇ ਹਲਾਤ, ਸਾਹ ਲੈਣਾ ਵੀ ਔਖਾ

0
68

ਚੰਡੀਗੜ੍ਹ,09 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਦੇਸ਼ ਦੀ ਰਾਜਧਾਨੀ ਦਿੱਲੀ ਸਣੇ ਹੁਣ ਪੰਜਾਬ ‘ਚ ਵੀ ਹਵਾ ਜ਼ਹਿਰੀਲੀ ਹੋਣੀ ਸ਼ੁਰੂ ਹੋ ਗਈ ਹੈ। ਅਜਿਹੇ ‘ਚ ਲੋਕਾਂ ਦਾ ਸਾਹ ਲੈਣਾ ਔਖਾ ਹੋ ਗਿਆ ਹੈ। ਸੂਬੇ ‘ਚ ਸਭ ਤੋਂ ਜ਼ਿਆਦਾ ਖ਼ਰਾਬ ਹਵਾ ਅੰਮ੍ਰਿਤਸਰ ਤੇ ਲੁਧਿਆਣਾ ਦੀ ਹੈ। ਸੂਬੇ ‘ਚ ਦੀਵਾਲੀ ਤੋਂ ਪਹਿਲਾਂ ਹੀ ਹਵਾ ਦਾ ਪ੍ਰਦੂਸ਼ਣ ਵਧ ਰਿਹਾ ਹੈ ਜੋ ਹੁਣ ਚਿੰਤਾ ਦਾ ਵਿਸ਼ਾ ਹੈ।

ਦੱਸ ਦਈਏ ਕਿ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਸਭ ਤੋਂ ਖ਼ਰਾਬ ਹਵਾ ਲੁਧਿਆਣਾ-ਅੰਮ੍ਰਿਤਸਰ ਦੀ ਹੈ, ਇਨ੍ਹਾਂ ਦੋਵਾਂ ਜ਼ਿਲ੍ਹਿਆਂ ਦੀ ਏਅਰ ਕੁਆਲਟੀ ਇੰਡੇਕਸ ਵੈਲਿਊ 300 ਤੋਂ ਉੱਤੇ ਚਲਾ ਗਿਆ ਹੈ। ਜਿੱਥੇ ਅੰਮ੍ਰਤਿਸਰ ਦਾ ਏਕਿਊਆਰ 350 ‘ਤੇ ਪਹੁੰਚ ਗਿਆ ਹੈ, ਉੱਥੇ ਹੀ ਲੁਧਿਆਣੇ ਦਾ ਏਕਿਊਆਰ 328 ‘ਤੇ ਪਹੁੰਚ ਗਿਆ ਹੈ।

ਪ੍ਰਦੂਸ਼ਣ ਵਧਣ ਦਾ ਸਭ ਤੋਂ ਵੱਡਾ ਕਾਰਨ ਸੂਬੇ ‘ਚ ਲਗਾਤਾਰ ਖੇਤਾਂ ‘ਚ ਪਰਾਲੀ ਨੂੰ ਲਾਈ ਜਾ ਰਹੀ ਅੱਗ ਨੂੰ ਮੰਨਿਆ ਜਾ ਰਿਹਾ ਹੈ। ਹੁਣ ਤਕ ਸੂਬੇ ‘ਚ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ 60 ਹਜ਼ਾਰ ਤੋਂ ਪਾਰ ਪਹੁੰਚ ਗਈਆਂ ਹਨ ਜੋ ਪਿਛਲੇ ਸਾਲ ਨਾਲੋਂ ਕਰੀਬ 15 ਹਜ਼ਾਰ ਵਧੇਰੇ ਹਨ।

ਵੇਖੋ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਜਾਰੀ ਏਅਰ ਕੁਆਲਟੀ ਦੇ ਅੰਕੜੇ:

ਅੰਮ੍ਰਿਤਸਰ – 350

ਲੁਧਿਆਣਾ – 328

ਰੂਪਨਗਰ – 297

ਜਲੰਧਰ – 284

ਪਟਿਆਲਾ – 272

ਖੰਨਾ – 253

ਬਠਿੰਡਾ – 152

ਮਾਨਸਾ – 187

ਚੰਡੀਗੜ੍ਹ – 135

LEAVE A REPLY

Please enter your comment!
Please enter your name here