ਰੇਲਾਂ ਰੋਕਣ ਨਾਲ ਪੰਜਾਬ ਹੀ ਨਹੀਂ ਹਿਮਾਚਲ ਦਾ ਵੀ ਬੁਰਾ ਹਾਲ, ਪੈਟਰੋਲ ਪੰਪ ਸੁੱਕੇ, ਗੱਡੀਆਂ ਨੂੰ ਬ੍ਰੇਕਾਂ

0
21

ਸੋਲਨ,07 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਪੰਜਾਬ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦਾ ਅਸਰ ਹੁਣ ਗੁਆਂਢੀ ਸੂਬਿਆਂ ‘ਤੇ ਪੈਣਾ ਸ਼ੁਰੂ ਹੋ ਗਿਆ ਹੈ। ਇਸ ਦੇ ਮੱਦੇਨਜ਼ਰ ਹਿਮਾਚਲ ਪ੍ਰਦੇਸ਼ ਵਿੱਚ ਪੈਟਰੋਲ-ਡੀਜ਼ਲ ਦਾ ਸੰਕਟ ਹੋਰ ਡੂੰਘਾ ਹੋ ਗਿਆ ਹੈ। ਦੱਸ ਦਈਏ ਕਿ ਹਿਮਾਚਲ ‘ਚ ਭਾਰਤ ਪੈਟਰੋਲੀਅਮ ਦੇ ਬਹੁਤੇ ਪੈਟਰੋਲ ਪੰਪ ਡ੍ਰਾਈ ਹੋਣੇ ਸ਼ੁਰੂ ਹੋ ਗਏ ਹਨ।

ਪੰਜਾਬ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਕਾਰਨ ਰੇਲ ਗੱਡੀਆਂ ਰਾਹੀਂ ਪੈਟਰੋਲ ਤੇ ਡੀਜ਼ਲ ਦੀ ਸਪਲਾਈ ਨਹੀਂ ਪਹੁੰਚ ਰਹੀ। ਇਸ ਕਾਰਨ ਭਾਰਤ ਪੈਟਰੋਲੀਅਮ ਦੇ ਲਾਲੜੂ ਡੀਪੋ ਵਿੱਚ ਤੇਲ ਦੀ ਘਾਟ ਆ ਗਈ ਹੈ। ਇਸ ਦਾ ਸਿੱਧਾ ਅਸਰ ਹਿਮਾਚਲ ਪ੍ਰਦੇਸ਼ ਦੇ ਪੈਟਰੋਲ ਪੰਪਾਂ ਦੀ ਸਪਲਾਈ ‘ਤੇ ਪੈ ਰਿਹਾ ਹੈ। ਹਿਮਾਚਲ ਪ੍ਰਦੇਸ਼ ਸੋਲਨ ਵਿੱਚ ਬਹੁਤ ਸਾਰੇ ਪੈਟਰੋਲ ਪੰਪ ਸੁੱਕ ਗਏ ਹਨ, ਜਿਸ ਕਾਰਨ ਪੈਟਰੋਲ ਪੰਪਾਂ ‘ਤੇ ਤੇਲ ਨਾ ਮਿਲਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸੋਲਨ ਵਿੱਚ ਪੈਟਰੋਲ ਪੰਪ ਚਲਾ ਰਹੇ ਅਮਿਤ ਸ਼ਰਮਾ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪੈਟਰੋਲ ਪੰਪ 70 ਸਾਲਾਂ ਤੋਂ ਚੱਲ ਰਿਹਾ ਹੈ, ਪਹਿਲਾਂ ਉਸ ਦੇ ਪਿਤਾ ਤੇ ਦਾਦਾ ਜੀ ਪੈਟਰੋਲ ਪੰਪ ਚਲਾਉਂਦੇ ਸੀ। ਹੁਣ ਉਹ ਇਹ ਕੰਮ ਦੇਖ ਰਹੇ ਹਨ। ਉਨ੍ਹਾਂ ਕਿਹਾ ਕਿ ਇੰਨੇ ਸਾਲਾਂ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਪੈਟਰੋਲ ਨਾ ਮਿਲਣ ਕਾਰਨ ਉਨ੍ਹਾਂ ਦਾ ਪੈਟਰੋਲ ਪੰਪ ਸੁੱਕ ਗਿਆ ਹੈ। ਉਨ੍ਹਾਂ ਨੂੰ ਆਪਣੇ ਸਟਾਫ ਦੇ 20 ਤੋਂ ਵੱਧ ਲੋਕਾਂ ਨੂੰ ਛੁੱਟੀ ‘ਤੇ ਭੇਜਣਾ ਪਿਆ ਤੇ ਹੁਣ ਉਨ੍ਹਾਂ ਦੇ ਪੈਟਰੋਲ ਪੰਪ ‘ਤੇ ਸਿਰਫ ਕੁਝ ਕੁ ਕਰਮਚਾਰੀ ਬਚੇ ਹਨ। ਇਸ ਦੇ ਨਾਲ ਹੀ ਗਾਹਕਾਂ ਨੂੰ ਰੋਕਣ ਲਈ ਉਨ੍ਹਾਂ ਨੂੰ ਪੰਪ ਦੇ ਬਾਹਰ ਰੱਸੀਆਂ ਤਕ ਬੰਨ੍ਹਣੀਆਂ ਪੈ ਰਹੀਆਂ ਹਨ।

ਇਸੇ ਤਰ੍ਹਾਂ ਕਾਲਕਾ-ਸ਼ਿਮਲਾ ਨੈਸ਼ਨਲ ਹਾਈਵੇਅ-5 ‘ਤੇ ਸੋਲਨ ਦੇ ਕੰਡਾਘਾਟ ‘ਤੇ ਸਾਹਨੀ ਪੈਟਰੋਲ ਪੰਪ ਹੈ ਜਿਸ ਦੇ ਮਾਲਕ ਅਰੁਣ ਸਾਹਨੀ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਕਾਰਨ ਪੈਟਰੋਲ ਤੇ ਡੀਜ਼ਲ ਦੀ ਸਪਲਾਈ ਬਹੁਤ ਘੱਟ ਹੈ, ਲਾਲੜੂ ਡੀਪੂ ਵਿੱਚ ਕੋਈ ਤੇਲ ਨਹੀਂ। ਇਸ ਕਰਕੇ ਉਨ੍ਹਾਂ ਨੂੰ ਫਰੀਦਾਬਾਦ ਤੇ ਪਾਣੀਪਤ ਤੋਂ ਕੰਪਨੀ ਰਾਹੀਂ ਸਪਲਾਈ ਕੀਤੀ ਜਾ ਰਹੀ ਹੈ, ਜਿੱਥੇ ਇਸ ਦੀ ਸਪਲਾਈ ਪਹੁੰਚਣ ਵਿਚ ਬਹੁਤ ਸਾਰਾ ਸਮਾਂ ਲੱਗਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ 1955 ਤੋਂ ਉਸ ਦਾ ਪੈਟਰੋਲ ਪੰਪ ਇਹ ਚੱਲ ਰਿਹਾ ਹੈ, ਪਰ ਇਹ ਪਹਿਲੀ ਵਾਰ ਹੈ ਜਦੋਂ ਉਹ ਇਸ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ।

ਸਾਹਨੀ ਪੈਟਰੋਲ ਪੰਪ ਦੇ ਸੇਲਜ਼ਮੈਨ ਦਵਿੰਦਰ ਠਾਕੁਰ ਦਾ ਕਹਿਣਾ ਹੈ ਕਿ ਬਹੁਤ ਸਾਰੇ ਖਪਤਕਾਰ ਉਸ ਨਾਲ ਉਲਝ ਜਾਂਦੇ ਹਨ ਤੇ ਉਨ੍ਹਾਂ ਲਈ ਗਾਹਕਾਂ ਨੂੰ ਯਕੀਨ ਦਿਵਾਉਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ, ਹਾਲਾਂਕਿ ਉਨ੍ਹਾਂ ਨੇ ਪੈਟਰੋਲ ਪੰਪ ‘ਤੇ ਨੋਟਿਸ ਵੀ ਚਿਪਕਾ ਦਿੱਤਾ ਹੈ।

LEAVE A REPLY

Please enter your comment!
Please enter your name here