ਪੰਜਾਬ ਲਈ ਖੁਸ਼ਖਬਰੀ! ਪੰਜ ਮਹੀਨਿਆਂ ਬਾਅਦ ਵੱਡੀ ਰਾਹਤ

0
240

ਚੰਡੀਗੜ੍ਹ,06 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਕੋਰੋਨਾ ਕਾਰਨ ਮੱਠੀ ਰਹੀ ਪੰਜਾਬ ਦੀ ਅਰਥਵਿਵਸਥਾ ਨੇ ਹੁਣ ਮੁੜ ਰਫ਼ਤਾਰ ਫੜ ਲਈ ਹੈ। ਪੰਜਾਬ ਟੈਕਸੇਸ਼ਨ ਕਮਿਸ਼ਨਰ ਦਫ਼ਤਰ ਦੇ ਬੁਲਾਰੇ ਅਨੁਸਾਰ ਚਾਲੂ ਮਾਲੀ ਸਾਲ ਦੇ ਪਹਿਲੇ ਪੰਜ ਮਹੀਨਿਆਂ ’ਚ ਜੀਐਸਟੀ ਕੁਲੈਕਸ਼ਨ ਵਿੱਚ ਭਾਰੀ ਗਿਰਾਵਟ ਤੋਂ ਬਾਅਦ ਪਿਛਲੇ ਦੋ ਮਹੀਨਿਆਂ ’ਚ ਆਰਥਿਕ ਸੁਧਾਰ ਹੋਣ ਲੱਗਾ ਹੈ।

ਇਸ ਵਰ੍ਹੇ ਅਪ੍ਰੈਲ ਤੋਂ ਅਕਤੂਬਰ ਤੱਕ ਪੰਜਾਬ ਦੀ ਕੁੱਲ ਜੀਐਸਟੀ ਆਮਦਨ 5746.48 ਕਰੋੜ ਰੁਪਏ ਰਹੀ, ਜਦ ਕਿ ਪਿਛਲੇ ਵਰ੍ਹੇ ਇਹ 7719.86 ਕਰੋੜ ਰੁਪਏ ਸੀ। ਭਾਵੇਂ ਚਾਲੂ ਮਾਲੀ ਸਾਲ ’ਚ 25.56 ਫ਼ੀ ਸਦੀ ਕਮੀ ਹੈ ਪਰ ਅਕਤੂਬਰ ’ਚ ਕੁੱਲ ਜੀਐਸਟੀ ਆਮਦਨ 1060.76 ਕਰੋੜ ਰੁਪਏ ਰਹੀ। ਇਹ ਪਿਛਲੇ ਵਰ੍ਹੇ ਇਸੇ ਮਹੀਨੇ ਹਾਸਲ ਹੋਏ ਜੀਐਸਟੀ ਤੋਂ 14.12 ਫ਼ੀਸਦੀ ਵੱਧ ਹੈ। ਅਕਤੂਬਰ 2020 ਦੌਰਾਨ 929.52 ਕਰੋੜ ਜੀਐਸਟੀ ਹਾਸਲ ਹੋਇਆ ਸੀ। ਇਹ ਰਫ਼ਤਾਰ ਫੜਦੀ ਜਾ ਰਹੀ ਅਰਥਵਿਵਸਥਾ ਦੇ ਸੰਕੇਤ ਹਨ।

ਪੰਜਾਬ ਨੂੰ ਜੀਐਸਟੀ ਤੋਂ ਇਲਾਵਾ ਸ਼ਰਾਬ ਤੇ ਪੈਟਰੋਲੀਅਮ ਉਤਪਾਦ ਤੋਂ ਵੈਟ ਤੇ ਸੀਐਸਟੀ ਦੇ ਤੌਰ ਉੱਤੇ ਵੀ ਆਮਦਨ ਹੁੰਦੀ ਹੈ। ਇਸ ਵਰ੍ਹੇ ਅਕਤੂਬਰ ’ਚ ਇਸ ਨੂੰ 536.33 ਕਰੋੜ ਰੁਪਏ ਮਿਲੇ ਜਦ ਕਿ ਪਿਛਲੇ ਵਰ੍ਹੇ ਇਸੇ ਮਹੀਨੇ ਇਹ ਕੁਲੈਕਸ਼ਨ 447.17 ਕਰੋੜ ਰੁਪਏ ਸੀ। ਅਪ੍ਰੈਲ ਤੋਂ ਅਕਤੂਬਰ ਤੱਕ ਇਸ ਵਰ੍ਹੇ 3037.67 ਕਰੋੜ ਰੁਪਏ ਦਾ ਆਮਦਨ ਹੋਈ। ਇਹ ਪਿਛਲੇ ਵਰ੍ਹੇ 3176.64 ਕਰੋੜ ਰੁਪਏ ਸੀ।

ਜੀਐਸਟੀ, ਵੈਟ ਤੇ ਸੀਐਸਟੀ ਨੂੰ ਜੇ ਜੋੜ ਦਿੱਤਾ ਜਾਵੇ, ਤਾਂ ਅਕਤੂਬਰ ’ਚ 1597.09 ਕਰੋੜ ਰੁਪਏ ਦੀ ਆਮਦਨ ਸਰਕਾਰ ਨੂੰ ਹੋਈ, ਜੋ ਪਿਛਲੇ ਵਰ੍ਹੇ ਅਕਤੂਬਰ ’ਚ ਮਿਲੇ 1376.69 ਕਰੋੜ ਰੁਪਏ ਦੇ ਮੁਕਾਬਲੇ 220.40 ਕਰੋੜ ਰੁਪਏ (16 ਫ਼ੀਸਦੀ) ਵੱਧ ਹੈ। ਇਸ ਵਰ੍ਹੇ ਸਤੰਬਰ ’ਚ ਸੁਰੱਖਿਅਤ ਆਮਦਨ 2403.40 ਕਰੋੜ ਰੁਪਏ (16 ਫ਼ੀਸਦੀ) ਵੱਧ ਹੈ। ਇਸ ਵਰ੍ਹੇ ਸਤੰਬਰ ’ਚ ਸੁਰੱਖਿਅਤ ਆਮਦਨ 2403 ਕਰੋੜ ਰੁਪਏ ਹੈ, ਜਿਸ ਵਿੱਚੋਂ 1060 ਕਰੋੜ ਰੁਪਏ ਸੂਬੇ ਨੇ ਹਾਸਲ ਕੀਤੇ ਹਨ। ਅਕਤੂਬਰ ’ਚ ਬਕਾਇਆ ਮੁਆਵਜ਼ੇ ਦੀ ਰਕਮ 1343 ਕਰੋੜ ਰੁਪਏ ਹੈ, ਜੋ ਹਾਲੇ ਤੱਕ ਨਹੀਂ ਮਿਲੀ।

LEAVE A REPLY

Please enter your comment!
Please enter your name here