ਬਰੇਟਾ ,04 ਨਵੰਬਰ (ਸਾਰਾ ਯਹਾ /ਰੀਤਵਾਲ) ਅੱਜ ਦੇ ਸਮੇਂ ‘ਚ ਨਿੱਕਾ ਜਿਹਾ ਯੰਤਰ ਸਾਡਾ ਹਰ ਵਕਤ ਦਾ ਸਾਥੀ ਮੋਬਾਈਲ ਫੋਨ ਬਣ ਗਿਆ ਹੈ। ਅੱਜ ਦੇ
ਸਮੇਂ ‘ਚ ਭਾਵੇਂ ਉਹ ਵੱਡੇ ਤੋਂ ਵੱਡਾ ਉਦਯੋਗਪਤੀ ਜਾਂ ਮੰਤਰੀ ਹੋਵੇ ਜਾਂ ਦਿਹਾੜੀਦਾਰ ਕਾਮਾ, ਦੁਕਾਨਦਾਰ ਜਾਂ
ਵਿਦਿਆਰਥੀ ਆਦਿ ਕੋਈ ਵੀ ਹੋਵੇ, ਇਸ ਦੀ ਵਰਤੋਂ ਕਰ ਰਿਹਾ ਹੈ। ਮੋਬਾਈਲ ਫੋਨ ਦਾ ਸਭ ਤੋਂ ਵੱਡਾ ਪਹਿਲਾਂ ਲਾਭ ਇਹ ਹੈ
ਕਿ ਇਹ ਸਾਡੇ ਕੋਲ ਪਰਸ ਜਾਂ ਜੇਬ ਵਿਚ ਮੌਜੂਦ ਰਹਿੰਦਾ ਹੈ। ਇਸ ਲਈ ਅਸੀਂ ਜਦੋਂ ਵੀ ਚਾਹੀਏ ਕਿਸ ਨੂੰ ਕਿਸੇ ਵੀ ਵੇਲੇ ਫੋਨ ਕਰ
ਸਕਦੇ ਹਾਂ। ਸਾਨੂੰ ਕਿਸੇ ਐੱਸ ਟੀ ਡੀ. ‘ਤੇ ਜਾਣ ਦੀ ਜਾਂ ਕਿਸੇ ਦੇ ਇੰਤਜ਼ਾਰ ਕਰਨ ਦੀ ਲੋੜ ਨਹੀਂ ਪੈਂਦੀ । ਇਸ ਨਾਲ ਮਿੰਟਾਂ-
ਸਕਿੰਟਾਂ ਵਿਚ ਹੀ ਤੁਹਾਡਾ ਸੰਦੇਸ਼ ਜਾਂ ਗੱਲ-ਬਾਤ ਤੁਹਾਡੇ ਮਿੱਤਰ ਪਿਆਰਿਆਂ ਜਾਂ ਸਕੇ-ਸਬੰਧੀਆਂ ਤੱਕ ਪਹੁੰਚ ਸਕਦੀ
ਹੈ । ਇਸ ਵਿਚ ਘੜੀ ਦਾ ਮੌਜੂਦ ਹੋਣਾ ਵੀ ਬਹੁਤ ਵੱਡਾ ਲਾਭ ਹੈ। ਇਸ ਤੋਂ ਅਸੀਂ ਘੜੀ ਦਾ ਵੀ ਕੰਮ ਲੈ ਸਕਦੇ ਹਾਂ ਤੇ
ਅਲਾਰਮ ਵੀ ਲਾ ਸਕਦੇ ਹਾਂ। ਇਸ ਤੋਂ ਇਲਾਵਾ ਕੈਲਕੁਲੇਟਰ ਦੀ ਵਰਤੋਂ ਇਸ ਰਾਹੀਂ ਕੀਤੀ ਜਾ ਸਕਦੀ ਹੈ।
ਹਾਨੀਆਂ :
ਮੋਬਾਈਲ ਫੋਨ ਦੇ ਜਿੱਥੇ ਅਨੇਕਾਂ ਲਾਭ ਹਨ, ਉੱਥੇ ਇਸ ਦੀ ਵਧੇਰੇ ਵਰਤੋਂ ਖਤਰੇ ਤੋਂ ਖ਼ਾਲੀ ਨਹੀਂ ਹੈ। ਜਿਆਦਾਤਰ
ਇਸ ਦੀ ਵਧੇਰੇ ਵਰਤੋਂ ਨੌਜਵਾਨ ਵਰਗ ਅਤੇ ਵਿਦਿਆਰਥੀਆਂ ਵੱਲੋਂ ਕੀਤੀ ਜਾ ਰਹੀ ਹੈ। ਭਾਵੇਂ ਕਿ ਕੁਝ ਵਿਦਿਆਰਥੀਆਂ ਨੂੰ
ਇਸਦੀ ਲੋੜ ਨਹੀਂ ਪਰ ਉਹ ਹੀ ਵਰਗ ਇਸ ਦੀ ਦੁਰਵਰਤੋਂ ਕਰਨ ਤੇ ਤੁਲਿਆ ਹੋਇਆ ਹੈ। ਸਮਾਜ-ਵਿਰੋਧੀ ਅਨਸਰ, ਗੁੰਡਾ
ਪਾਰਟੀਆਂ, ਅਤੇ ਕੈਦੀ ਇਸ ਦੀ ਦੁਰਵਰਤੋਂ ਕਰਨ ਵਿਚ ਸਭ ਤੋਂ ਅੱਗੇ ਹਨ।ਇੱਥੋਂ ਤੱਕ ਕਿ ਕਈ ਵਾਰ ਕਤਲ ਤੱਕ ਦੇ ਕੰਮਾਂ ਨੂੰ
ਇਸੇ ਰਾਹੀਂ ਅੰਜਾਮ ਦਿੱਤਾ ਜਾਂਦਾ ਹੈ। ਵੱਡੇ ਤੋਂ ਵੱਡੇ ਜੁਰਮ, ਚੋਰੀ, ਡਾਕੇ ਜਾਂ ਅੱਤਵਾਦੀ ਕਾਰਵਾਈਆਂ ਵਿਚ ਇਸੇ ਦਾ
ਹੀ ਬੋਲਬਾਲਾ ਹੈ। ਜੇਲਾਂ ਵਿਚ ਬੰਦ ਕੈਦੀ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਉੱਥੋਂ ਹੀ ਇਸ ਦੀ ਵਰਤੋਂ ਕਰਕੇ ਬਾਹਰ ਦੇ ਲੋਕਾਂ
ਨਾਲ ਸੰਪਰਕ ਬਣਾਈ ਰੱਖਦੇ ਹਨ ਤੇ ਜਿਸ ਨਾਲ ਦਹਿਸ਼ਤ ਵਾਲਾ ਮਾਹੌਲ ਪੈਦਾ ਹੋ ਜਾਂਦਾ ਹੈ।ਇਸ ਤੋਂ ਬਿਨਾਂ ਇਸ ਦੀ ਹੱਦ
ਤੋਂ ਵੱਧ ਵਰਤੋਂ ਨਾਲ ਸਭ ਤੋਂ ਵੱਡਾ ਨੁਕਸਾਨ ਸਿਹਤ