ਚੰਡੀਗੜ੍ਹ,04 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਪੰਜਾਬ ਸਿੱਖਿਆ ਵਿਭਾਗ ਨੇ ਹੁਣ ਹਰ ਸਰਕਾਰੀ ਸਕੂਲ ਨੂੰ ਸਮਾਰਟ ਸਕੂਲਾਂ ‘ਚ ਬਦਲਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਇਸ ਦੇ ਮੱਦੇਨਜ਼ਰ ਸਰਕਾਰੀ ਸਕੂਲਾਂ ‘ਚ ਸਿੱਖਿਆ ਸੁਧਾਰ ਟੀਮਾਂ ਦਾ ਗਠਨ ਕੀਤਾ ਜਾ ਰਿਹਾ ਹੈ। ਵਿਭਾਗ ਨੇ ਇਸ ਨੂੰ ਲੈ ਕੇ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ।
ਇਸ ‘ਚ ਟੀਮ ਦੇ ਸਾਰੇ ਮੈਂਬਰ ਆਪਣੇ-ਆਪਣੇ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਲਈ ਕੰਮ ਕਰਨਗੇ। ਜ਼ਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ ਜ਼ਿਲ੍ਹਾ ਸਕੂਲ ਸਿੱਖਿਆ ਸੁਧਾਰ ਟੀਮ ਦੇ ਪ੍ਰਮੁੱਖ ਹੋਣਗੇ। ਡਾਇਰੈਕੋਰੇਟ ਵੱਲੋਂ ਜਾਰੀ ਹਿਦਾਇਤਾਂ ‘ਚ ਕਿਹਾ ਗਿਆ ਕਿ ਕੋਵਿਡ 19 ਦੀਆਂ ਹਿਦਾਇਤਾਂ ਮੁਤਾਬਕ ਸੂਬੇ ਦੇ ਸਾਰੇ ਨੌਵੀਂ ਤੋਂ 12ਵੀਂ ਜਮਾਤ ਦੇ ਸਕੂਲ ਖੋਲ੍ਹੇ ਜਾ ਚੁੱਕੇ ਹਨ।
ਮੌਜੂਦਾ ਸਮੇਂ ਪੰਜਾਬ ਅਚੀਵਮੈਂਟ ਸਰਵੇਖਣ, ਸਮਾਰਟ ਸਕੂਲ ਪ੍ਰੋਜੈਕਟ, ਮਿਸ਼ਨ ਸ਼ਤ-ਪ੍ਰਤੀਸ਼ਤ, ਇੰਗਲਿਸ਼ ਬੂਸਟਰ ਕਲੱਬ, ਵੈਲਕਮ ਲਾਈਫ ਵਿਸ਼ਾ, ਐਨਰੋਲਮੈਂਟ ਡਰਾਈਵ ਆਦਿ ਪ੍ਰੋਜੈਕਟ ਚੱਲ ਰਹੇ ਹਨ। ਇਨ੍ਹਾਂ ਸਾਰੇ ਪ੍ਰੋਜੈਕਟਾਂ ਨੂੰ ਬਿਹਤਰ ਢੰਗ ਨਾਲ ਲਾਗੂ ਕਰਾਉਣ ਲਈ ਟੀਮਾਂ ਬਣਾਈਆਂ ਹਨ।
ਟੀਮਾਂ ਦੇ ਮੈਂਬਰ ਸਾਰੇ ਜ਼ਿਲ੍ਹਿਆਂ ਨਾਲ ਸਬੰਧੀ ਮੈਂਟੋਰ, ਬਲੌਕ ਮੌਂਟੋਰ ਦੇ ਨਾਲ ਸੰਪਰਕ ਰੱਖਣ ਤੇ ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’ ਦੀਆਂ ਗਤੀਵਿਧੀਆਂ ਦੇ ਮੁਤਾਬਕ ਆਪਣੀ ਪਲਾਨਿੰਗ ਤਿਆਰ ਕਰਕੇ ਸਿੱਖਿਆ ਦੀ ਗੁਣਵੱਤਾ ਸੁਧਾਰ ‘ਚ ਸਹਿਯੋਗ ਦੇਣ। ਸਿੱਖਿਆ ਵਿਭਾਗ ਦਾ ਟੀਚਾ ਹੈ ਕਿ ਹਰ ਸਕੂਲ ਸਾਮਰਟ ਸਕੂਲ ‘ਚ ਤਬਦੀਲ ਹੋਵੇ। ਇਸ ਲਈ ਸਾਰੀਆਂ ਟੀਮਾਂ ਆਪਣੇ ਜ਼ਿਲ੍ਹਿਆਂ ਦੇ ਸਕੂਲ ਮੁਖੀਆਂ ਸਮੇਤ ਅਧਿਆਪਕਾਂ ਨੂੰ ਪ੍ਰੇਰਿਤ ਕਰਨਗੀਆਂ।