ਬੋਹਾ 29 ਅਕਤੂਬਰ (ਸਾਰਾ ਯਹਾ /ਅਮਨ ਮਹਿਤਾ)ਪਿਛਲੇ ਕੁਝ ਮਹੀਨਿਆਂ ਤੋਂ ਚੱਲ ਰਹੇ ਕਰੋਨਾ ਦੇ ਕਹਿਰ ਨੇ ਹਰ ਵਰਗ ਨੂੰ ਝਮਜੋੜਕੇ ਰੱਖ ਦਿੱਤਾ ਹੈ॥ਜਿੱਥੇ ਪਾ੍ਰਇਵੇਟ ਸਕੂਲ ਪਿਛਲੇ ਛੇ ਸੱਤ ਮਹੀਨਿਆਂ ਤੋਂ ਬੰਦ ਰਹਿਣ ਕਾਰਨ ਸਕੂਲ ਪ੍ਰਬੰਧਕ,ਅਧਿਆਪਕ ਅਤੇ ਹੋਰ ਸਟਾਫ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋਏ ਹਨ ਉੱਥੇ ਪਾ੍ਰਇਵੇਟ ਸਕੂਲਾਂ ਵਿੱਚ ਚਲਦੀਆਂ ਵੈਨਾਂ ਦੇ ਮਾਲਕ ਡਰਾਇਵਰ ਕਡੰਕਟਰ ਆਦਿ ਡਾਹਢੇ ਪੇ੍ਰਸ਼ਾਨ ਹਨ।ਉਕਤ ਵਰਗਾ ਚੋਂ ਸਭ ਤੋਂ ਵੱਧ ਮਾਰ ਸਕੂਲਾਂ ਵਿੱਚ ਫਾਇਨੈਂਸ ਤੇ ਲੈਕੇ ਬੱਸਾਂ ਪਾਉਣ ਵਾਲੇ ਲੋਕਾਂ ਨੂੰ ਪਈ ਹੈ।ਇਸ ਸੰਬੰਧੀ ਗੱਲ ਕਰਦਿਆਂ ਸਕੂਲ਼ ਬੱਸ ਅਪਰੇਟਰ ਯੁਨੀਅਨ ਦੇ ਜਿਲਾ ਆਗੂ ਹਰਵਿੰਦਰ ਸਿੰਘ ਪੂਨੀਆਂ,ਹਰਪਾਲ ਸਿੰਘ ਬਾਰੂ,ਗੁਰਦਰਸ਼ਨ ਸਿੰਘ ਜੱਸੜ,ਅਮ੍ਰਿਤਪਾਲ ਸਿੰਘ ਹਾਕਮਵਾਲਾ,ਜਸਵਿੰਦਰ ਸਿੰਘ ਤੇਜੇ ਆਦਿ ਨੇ ਦੱਸਿਆ ਕਿ ਉਹਨਾਂ ਰੁਜਗਾਰ ਚਲਾਉਣ ਲਈ ਪਾ੍ਰਇਵੇਟ ਕੰਪਨੀਆਂ ਤੋਂ ਫਾਇਨੇਂਸ ਲੈਕੇ ਸਕੂਲ ਬੱਸਾਂ ਖਰੀਦੀਆਂ ਸਨ ਪਰ ਕਰੋਨਾ ਮਹਾਂਮਾਰੀ ਨੇ ਉਹਨਾਂ ਦੀਆਂ ਉਮੀਦਾਂ ਤੇ ਪਾਣੀ ਫੇਰ ਦਿੱਤਾ ਅਤੇ ਜਿੱਥੇ ਸਕੂਲ ਬੱਸਾਂ ਲੰਬੇ ਸਮੇਂ ਤੋਂ ਖੜੀਆਂ ਹੋਣ ਕਾਰਨ ਉਹ ਖੁਦ ਫਾਕੇ ਕੱਟਣ ਲਈ ਮਜਬੂਰ ਹਨ ਉੱਥੇ ਬੱਸਾਂ ਨੂੰ ਵੀ ਜੰਗਾਲ ਲੱਗਣਾਂ ਸ਼ੁਰੂ ਹੋ ਗਿਆ ਹੈ।ਇਸ ਤੋਂ ਇਲਾਵਾ ਪਿਛਲੇ ਦੋ ਤਿੰਨ ਮਹੀਨਿਆਂ ਤੋਂ ਫਾਇਨੈਂਸ ਕੰਪਨੀਆਂ ਬੱਸ ਮਾਲਕਾਂ ਨੂੰ ਨੋਟਿਸ ਕੱਢਕੇ ਅਤੇ ਫੋਨ ਕਰ ਕਰਕੇ ਪੇ੍ਰਸ਼ਾਨ ਕਰ ਰਹੀਆਂ ਹਨ ।ਇਹਨਾਂ ਕੰਪਨੀਆਂ ਦਾ ਕਹਿਣਾਂ ਹੈ ਕਿ ਜੇਕਰ ਤੁਸੀਂ ਬੱਸਾਂ ਦੀਆਂ ਕਿਸ਼ਤਾਂ ਨਾ ਭਰੀਆਂ ਤਾਂ ਤੁਹਾਨੂੰ ਡਫਾਲਟਰ ਕਰਾ ਦੇਕੇ ਬੱਸਾਂ ਚੁੱਕ ਲਈਆਂ ਜਾਣਗੀਆਂ ਜਿਸ ਕਾਰਨ ਬੱਸ ਮਾਲਕ ਅਤੇ ਉਹਨਾਂ ਦੇ ਪਰਿਵਾਰ ਮਾਨਸਿਕ ਪੇ੍ਰਸ਼ਾਨੀਆਂ ਦਾ ਸ਼ਿਕਾਰ ਹਨ।ਕਿ ਉਹ ਘਰ ਦਾ ਗੁਜਾਰਾ ਚਲਾਉਣ ਜਾ ਬੱਸਾਂ ਦੀਆ ਕਿਸ਼ਤਾਂ ਭਰਨ।ਬੱਸ ਮਾਲਕਾਂ ਨੇ ਦੱਸਿਆ ਕਿ ਹੁਣ ਜਦੋਂ ਕੁਝ ਜਮਾਤਾਂ ਦੀਆਂ ਕਲਾਸਾਂ ਲੱਗਣ ਲੱਗੀਆਂ ਹਨ ਤਾਂ ਵਿਿਦਆਰਥੀਆਂ ਦੀ ਗਿਣਤੀ ਘੱਟ ਹੋਣ ਕਾਰਨ ਸਕੂਲ ਪ੍ਰਬੰਧਕ ਸਿਰਫ ਸਕੂਲ ਦੀਆਂ ਅਪਣੀਆਂ ਛੋਟੀਆਂ ਬੱਸਾਂ ਹੀ ਚਲਾ ਰਹੇ ਹਨ ਅਤੇ ਬਾਕੀ ਬੱਸਾਂ ਘਰਾਂ ਵਿੱਚ ਖੜੀਆਂ ਕਬਾੜ ਹੋਣ ਲੱਗੀਆਂ ਹਨ।ਅਮਤ ਵਿੱਚ ਸਕੂਲ ਬੱਸ ਮਾਲਕਾਂ ਨੇ ਮੰਗ ਕੀਤੀ ਕਿ ਸਰਕਾਰ ਜਿੱਥੇ ਉਹਨਾਂ ਦੀਆਂ ਲਾਕਡਾਉਨ ਵਾਲੀਆਂ ਕਿਸ਼ਤਾਂ ਖੁਦ ਭਰਨ ਦਾ ਅੇਲਾਨ ਕਰੇ ਉਥੇ ਸਕੂਲਾਂ ਨੂੰ ਸਾਰੀਆਂ ਕਲਾਸਾਂ ਲਾਗਉਣ ਦੀ ਇਜਾਜਤ ਦੇਵੇ ਤਾਂ ਕਿ ਸਕੂਲ ਜਲਦੀ ਚੱਲ ਸਕਣ।