ਮਾਨਸਾ 28 ਅਕਤੂਬਰ (ਸਾਰਾ ਯਹਾ /ਬੀਰਬਲ ਧਾਲੀਵਾਲ) ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕੋਰੋਨਾ ਦੀ ਆੜ ਵਿੱਚ ਬਣਾਏ ਗਏ
ਕਿਸਾਨ ਮਾਰੂ ਖੇਤੀ ਕਾਨੂੰਨ ਜਰੂਰ ਵਾਪਸ ਹੋਣਗੇ ਅਤੇ ਮੇਦੀ ਸਰਕਾਰ ਝੁਕੇਗੀ, ਕਿਸਾਨ ਅੰਦੋਲਨ ਜਿੱਤੇਗਾ । ਇਹਨਾਂ
ਸ਼ਬਦਾਂ ਦਾ ਪ੍ਰਗਟਾਵਾ ਰੁਲਦੂ ਸਿੰਘ ਮਾਨਸਾ ਨੇ 28ਵੇਂ ਦਿਨ ਧਰਨੇ ਨੂੰ ਸੰਬੋਧਨ ਕਰਦੇ ਹੋਏ ਕੀਤਾ। ਇਸ ਮੌਕੇ ਸੰਬੋਧਨ
ਕਰਦੇ ਹੋਏ ਹਰਦੇਵ ਅਰਸ਼ੀ, ਐਡਵੋਕੇਟ ਜਗਤਾਰ ਸਿੰਘ ਸੰਧੂ ਚੱਕ ਭਾਈਕਾ, ਭਜਨਾ ਸਿੰਘ ਘੁੰਮਣ, ਬਲਵਿੰਦਰ ਸ਼ਰਮਾ,
ਮਾਸਟਰ ਸੁਖਦੇਵ ਸਿੰਘ ਅਤਲਾ, ਜੀਤ ਸਿੰਘ ਦੋਦੜਾ, ਮਲਕੀਤ ਸਿੰਘ, ਡਾ. ਤਾਰਾ ਚੰਦ, ਪਰਮਜੀਤ ਕੌਰ ਅਤਲਾ,
ਚਰਨਜੀਤ ਕੌਰ, ਉੱਗਰ ਸਿੰਘ ਮਾਨਸਾ ਨੇ ਕਿਹਾ ਕਿ ਦਿੱਲੀ ਵਿਖੇ 250 ਤੋਂ ਜਿਆਦਾ ਕਿਸਾਨ ਜਥੇਬੰਦੀਆਂ ਦੀ ਮੀਟਿੰਗ
ਵਿੱਚ ਮੋਦੀ ਸਰਕਾਰ ਨੂੰ ਘੇਰਨ ਲਈ 5 ਨਵੰਬਰ ਨੂੰ ਭਾਰਤ ਜਾਮ ਕਰਨ ਦਾ ਸੱਦਾ ਦਿੱਤਾ ਗਿਆ ਹੈ। ਇਸ ਸਮੇਂ ਆਗੂਆਂ
ਨੇ ਕੇਰਲ ਦੀ ਸਰਕਾਰ ਵੱਲੋਂ 16 ਸਬਜੀਆਂ ਅਤੇ ਫਲਾਂ ਉੱਤੇ MSP ਲਾਗੂ ਕਰਨ ਦੇ ਫੈਸਲੇ ਦੀ ਸ਼ਲਾਘਾ ਕਰਦਿਆਂ
ਕਿਹਾ ਕਿ ਪੰਜਾਬ ਸਮੇਤ ਪੂਰੇ ਦੇਸ਼ ਵਿੱਚ MSP ਲਾਗੂ ਕਰਨ ਨੂੰ ਕਾਨੂੰਨੀ ਦਰਜਾ ਦੇਣ ਸਮੇਤ ਕਾਲੇ ਕਾਲੇ ਕਾਨੂੰਨਾਂ ਨੂੰ
ਤੁਰੰਤ ਰੱਦ ਕੀਤਾ ਜਾਵੇ। ਕਿਸਾਨ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਤੋਂ ਬਾਅਦ ਕਈ ਹੋਰ ਸੂਬਿਆਂ ਦੀਆਂ ਸਰਕਾਰਾਂ ਵੱਲੋਂ
ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨ ਦੇ ਐਲਾਨਾਂ ਨਾਲ ਕਿਸਾਨ ਅੰਦੋਲਨ ਦੀ ਨੈਤਿਕ ਜਿੱਤ ਹੋਈ ਹੈ। ਕੌਮੀ ਪੱਧਰ ਦੇ ਕਿਸਾਨ
ਅੰਦੋਲਨ ਦੇ ਦਬਾਅ ਹੇਠ ਮੋਦੀ ਸਰਕਾਰ ਨੂੰ ਜਲਦੀ ਹੀ ਗੋਡੇ ਟੇਕਣ ਲਈ ਮਜਬੂਰ ਹੋਣਾ ਹੀ ਪਵੇਗਾ। ਇਸ ਮੌਕੇ
ਮੈਡੀਕਲ ਪ੍ਰੈਕਟੀਸ਼ਨਰਜ ਯੂਨੀਅਨ ਦੇ ਸੂਬਾ ਆਗੂ ਧੰਨਾ ਮੱਲ ਗੋਇਲ, ਸਟੇਜ ਸੈਕਟਰੀ ਗੁਰਮੇਲ ਸਿੰਘ, ਸੰਚਾਲਕ
ਸੁਖਵੀਰ ਕੌਰ ਨੱਤ, ਲੰਗਰ ਕਮੇਟੀ ਕਰਨੈਲ ਸਿੰਘ ਮਾਨਸਾ, ਇਕਲਾਬ ਸਿੰਘ ਮਾਨਸਾ ।