ਬੁਢਲਾਡਾ ਅੰਦਰ ਡੇਂਗੂ ਦੇ ਬਚਾਅ ਲਈ ਘਰਾਂ ਵਿੱਚ ਦਵਾਈ ਦਾ ਛਿੜਕਾਅ ਕੀਤਾ

0
48

ਬੁਢਲਾਡਾ 24 ਅਕਤੂਬਰ (ਸਾਰਾ ਯਹਾ/ਅਮਨ ਮਹਿਤਾ) ਜਿਲਾ ਮਾਨਸਾ ਵਿੱਚ ਸਿਵਲ ਸਰਜਨ ਮਾਨਸਾ ਦੀ ਰਹਿਨੁਮਾਈ ਅਤੇ ਸੀਨੀਅਰ ਮੈਡੀਕਲ ਅਫ਼ਸਰ ਬੁਢਲਾਡਾ ਦੀ ਡਾਕਟਰ ਗੁਰਚੇਤਨ ਪ੍ਰਕਾਸ ਦੀ ਅਗਵਾਈ ਅਤੇ ਭੁਪਿੰਦਰ ਸਿੰਘ ਦੀ ਸੁਪਰਵਾਈਜਰੀ ਵਿੱਚ ਘਰਾਂ ਵਿੱਚ ਡੇਂਗੂ ਦੀ ਦਵਾਈ ਦਾ ਛਿੜਕਾਅ ਕੀਤਾ ਗਿਆ । ਡੇਂਗੂ ਦੇ ਬਚਾਅ ਲਈ ਜਾਗਰੂਕ ਕੀਤਾ । ਇਸ ਸਮੇਂ ਬਲਦੇਵ ਕੱਕੜ ਮੇਂਬਰ ਬਾਲ ਭਲਾਈ ਕਮੇਟੀ ਮਾਨਸਾ ਵੀ ਮਜੋਦ ਸਨ, ਉਨਾਂ ਨੇ ਦਸਿਆ ਕਿ ਡੇਂਗੂ ਇਕ ਵਾਈਰਲ ਸਕਰਮਨ ਹੈ। ਜੋ ਡੇਂਗੂ ਦੇ ਵਾਈਰਸ ਦੇ ਕਾਰਨ ਹੁੰਦਾ ਹੈ। ਇਹ ਮੱਛਰ ਕਟਣ ਨਾਲ ਹੁੰਦਾ ਹੈ।ਜਗਤਾਰ ਸਿੰਘ ਬੀ ਈ ਈ ਨੇ ਦੱਸਿਆ ਕਿ ਇਸ ਵਿੱਚ 3-7 ਦਿਨ ਬੁਖਾਰ ਹੁੰਦਾ ਹੈ, ਅੱਖਾਂ ਦੇ ਪਿਛਲੇ ਹਿਸੇ ਵਿੱਚ ਦਰਦ, ਭੁੱਖ ਨਾ ਲਗਣਾ, ਪੇਟ ਦਰਦ, ਦੇ ਲੱਛਣ ਵੀ ਹੋ ਸਕਦੇ ਹਨ । ਭੁਪਿੰਦਰ ਸਿੰਘ ਨੇ ਦੱਸਿਆ ਕਿ ਮੱਛਰਾਂ ਤੋਂ ਬਚਾਅ ਲਈ ਆਪਣੇ ਘਰਾਂ ਵਿੱਚ, ਕੁਲਰਾਂ ਵਿੱਚ ਪਾਣੀ ਨਾ ਖੜਣ ਦਿਓ , ਮੱਛਰਾਂ ਤੋਂ ਬਚਾਅ ਲਈ ਆਪਣੇ ਘਰਾਂ ਜਾਲੀ, ਓਡੋਮਾਸ ਜਾਂ ਹੋਰ ਮੱਛਰਾਂ  ਤੋਂ ਬਚਣ ਲਈ ਵਰਤੋਂ । ਨਿੱਕਾ ਸਿੰਘ ਅਤੇ ਜੀਵਨ ਸਿੰਘ ਨੇ ਘਰਾਂ ਵਿੱਚ ਜਾ ਕੇ ਸਪਰੇਅ ਕੀਤੀAttachments area

LEAVE A REPLY

Please enter your comment!
Please enter your name here