ਬੁਢਲਾਡਾ19 ਅਕਤੂਬਰ (ਸਾਰਾ ਯਹਾ/ਅਮਨ ਮਹਿਤਾ): ਖੇਤੀ ਵਿਰੋਧੀ ਕਾਨੂੰਨ ਦੇ ਖਿਲਾਫ ਰਾਵਣ ਕਾਰਪੋਰੇਟਰਾ ਅਤੇ ਮੋਦੀ ਦੇ ਬੁੱਤ ਬਣਾ ਕੇ ਦੁਸਿਹਰੇ ਵਾਲੇ ਦਿਨ 25 ਅਕਤੂਬਰ ਨੂੰ ਸਟੇਡੀਅਮ ਵਿਖੇ ਪੁੱਤਲੇ ਸਾੜੇ ਜਾਣਗੇ ਦੀ ਤਿਆਰੀਆਂ ਦੇ ਸੰਬੰਧ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਹਰ ਵਰਗ ਨਾਲ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ। ਜਿਸ ਤਹਿਤ ਅੱਜ ਪੰਜਾਬ ਪ੍ਰਦੇਸ਼ ਪੱਲੇਦਾਰ ਵਰਕਰ ਯੂਨੀਅਨ ਨਾਲ ਇੱਕ ਵਿਸ਼ਾਲ ਮੀਟਿੰਗ ਕੀਤੀ ਗਈ। ਇਸ ਮੋਕੇ ਤੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਜੁਗਿੰਦਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਕਾਨੂੰਨ ਲਾਗੂ ਹੋਣ ਨਾਲ ਖੇਤੀ ਨਾਲ ਜੁੜਿਆ ਢਾਚਾ ਪੂਰੀ ਤਰ੍ਹਾਂ ਤਬਾਹ ਹੋ ਜਾਵੇਗਾ ਅਤੇ ਖੇਤੀ ਤੇ ਨਿਰਭਰ ਭਾਰਤ ਦੇ 80 ਫੀਸਦੀ ਲੋਕ ਬੇਰੁਜ਼ਗਾਰੀ ਦੀ ਭੱਠੀ ਵਿੱਚ ਝੁੱਕ ਜਾਣਗੇ। ਜਿਸ ਨਾਲ ਭਾਰਤ ਵਿੱਚ ਭੁੱਖਮਰੀ ਵੱਡੀ ਪੱਧਰ ਤੇ ਫੈਲੇਗੀ ਅਤੇ ਖੁਦਕੁਸ਼ੀਆਂ ਵਿੱਚ ਵਾਧਾ ਹੋਵੇਗਾ।