ਕੋਰੋਨਾ ਨੂੰ ਹਰਾਉਣ ਦੇ ਮਾਮਲਿਆਂ ‘ਚ ਚੰਡੀਗੜ੍ਹ ਟਾਪ 10 ਤੇ, ਜਾਣੋ ਪੰਜਾਬ-ਹਰਿਆਣਾ ਦੇ ਹਾਲ

0
45

ਚੰਡੀਗੜ੍ਹ 17 ਅਕਤੂਬਰ (ਸਾਰਾ ਯਹਾ/ਬਿਓਰੋ ਰਿਪੋਰਟ): ਦੇਸ਼ ਵਿੱਚ ਕੋਰੋਨਾ ਤੋਂ ਮੌਤ ਦੇ ਲਗਾਤਾਰ ਵੱਧ ਰਹੇ ਮਾਮਲਿਆਂ ‘ਤੇ ਸਿਹਤ ਮੰਤਰਾਲੇ ਨੇ ਚਿੰਤਾ ਜ਼ਾਹਰ ਕੀਤੀ ਹੈ। ਸਿਹਤ ਮੰਤਰਾਲੇ ਨੇ ਦੇਸ਼ ਭਰ ਵਿੱਚ 13 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਸੂਚੀ ਤਿਆਰ ਕੀਤੀ ਹੈ ਜਿੱਥੇ ਕੋਰੋਨਾਵਾਇਰਸ ਔਸਤ ਤੋਂ ਜ਼ਿਆਦਾ ਕੋਰੋਨਾ ਕਰਕੇ ਹੋਇਆ ਮੌਤ ਦੇ ਮਾਮਲੇ ਸਾਹਮਣੇ ਆਏ।

ਮੰਤਰਾਲੇ ਵੱਲੋਂ ਇਨ੍ਹਾਂ 13 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਇਸ ਦੇ ਨਾਲ ਹੀ ਇਥੋਂ ਦੀਆਂ ਸਰਕਾਰਾਂ ਅਤੇ ਪ੍ਰਸ਼ਾਸਨਿਕ ਅਮਲੇ ਨੂੰ ਕੋਰੋਨਾ ਦੀ ਘਾਤਕ ਸਥਿਤੀ ਨੂੰ ਨਿਯੰਤਰਿਤ ਕਰਨ ਦਾ ਕੰਮ ਸੌਂਪਿਆ ਗਿਆ ਹੈ। ਇਸ ਸੂਚੀ ਵਿਚ ਟਾਪ ਦੇ 10 ਸੂਬਿਆਂ ਵਿਚ ਸਿਟੀ ਬਿਊਟੀਫੁੱਲ ਚੰਡੀਗੜ੍ਹ ਦਾ ਨਾਂ ਵੀ ਹੈ ਅਤੇ ਯੂਟੀ ਇਸ ਸੂਚੀ ਵਿਚ ਚੰਡੀਗੜ੍ਹ ਛੇਵੇਂ ਨੰਬਰ ‘ਤੇ ਹੈ।

ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਮੁਤਾਬਕ ਚੰਡੀਗੜ੍ਹ ਵਿਚ 10 ਲੱਖ ਲੋਕਾਂ ‘ਤੇ 174 ਮੌਤਾਂ ਹੋਈਆਂ, ਜਦੋਂਕਿ ਅੱਜ ਤਕ ਚੰਡੀਗੜ੍ਹ ਵਿਚ ਕੋਰੋਨਾ ਵਿਚ 206 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਮੰਤਰਾਲੇ ਮੁਤਾਬਕ ਜੇ ਅਸੀਂ ਦੇਸ਼ ਵਿਚ ਕੋਰੋਨਾ ਤੋਂ ਹੋਈ ਮੌਤਾਂ ਦੀ ਸਥਿਤੀ ‘ਤੇ ਨਜ਼ਰ ਮਾਰੀਏ ਤਾਂ ਦੇਸ਼ ਦੇ 10 ਲੱਖ ਲੋਕਾਂ ਦੀ ਆਬਾਦੀ ‘ਤੇ 81 ਲੋਕਾਂ ਦੀ ਕੋਰੋਨਾ ਕਰਕੇ ਮੌਤ ਦਰਜ ਕੀਤੀ ਗਈ ਹੈ।

ਇਸ ਸੂਚੀ ਵਿਚ ਪੰਜਾਬ 10ਵੇਂ ਨੰਬਰ ‘ਤੇ:

ਕੋਰੋਨਾ ਤੋਂ ਮੌਤ ਦੇ ਮਾਮਲਿਆਂ ਵਿੱਚ ਵੀ ਪੰਜਾਬ ਵਿੱਚ ਸਥਿਤੀ ਘਾਤਕ ਹੈ। ਇਸ ਸੂਚੀ ਵਿਚ ਪੰਜਾਬ 10ਵੇਂ ਨੰਬਰ ‘ਤੇ ਹੈ। ਪੰਜਾਬ ਵਿਚ 10 ਲੱਖ ਲੋਕਾਂ ‘ਤੇ 131 ਮੌਤਾਂ ਹੋਈਆਂ ਹਨ। ਪੰਜਾਬ ਤੋਂ ਵੀ ਵੱਧ ਚੰਡੀਗੜ੍ਹ ਵਿੱਚ ਕੁੱਲ ਅਬਾਦੀ ’ਤੇ ਕੋਰੋਨਾ ਤੋਂ ਮੌਤ ਦੇ ਮਾਮਲੇ ਸਾਹਮਣੇ ਆਏ।

ਕੋਰੋਨਾ ਮਹਾਂਮਾਰੀ ਦੁਨੀਆ ‘ਤੇ ਭਾਰੀ, ਜਾਣੋ ਅੱਜ ਦੇ ਅੰਕੜੇ

ਸਿਹਤ ਮੰਤਰਾਲੇ ਵਲੋਂ ਜਾਰੀ ਕੀਤੀ ਗਈ ਸੂਚੀ:

ਸੂਬਾ / ਕੇਂਦਰ ਸ਼ਾਸਤ ਪ੍ਰਦੇਸ਼ 10 ਲੱਖ ਲੋਕਾਂ ‘ਤੇ ਕਿੰਨੇ ਲੋਕਾਂ ਦੀ ਮੌਤ ਹੋਈ-

ਪੁਡੂਚੇਰੀ 403

ਮਹਾਰਾਸ਼ਟਰ 5 335

ਗੋਆ 1 331

ਦਿੱਲੀ 317

ਲੱਦਾਖ 225

ਚੰਡੀਗੜ੍ਹ 174

ਕਰਨਾਟਕ 152

ਤਾਮਿਲਨਾਡੂ 135

ਅੰਡੇਮਾਨ ਅਤੇ ਨਿਕੋਬਾਰ ਆਈਲੈਂਡਜ਼ 132

ਪੰਜਾਬ 131

ਆਂਧਰਾ ਪ੍ਰਦੇਸ਼ 118

ਜੰਮੂ ਕਸ਼ਮੀਰ 100

ਸਿੱਕਮ 85

LEAVE A REPLY

Please enter your comment!
Please enter your name here