ਮਾਨਸਾ 15 ਅਕਤੂਬਰ (ਸਾਰਾ ਯਹਾ/ਬਿਓਰੋ ਰਿਪੋਰਟ) : ਪਿਛਲੇ ਲੰਮੇ ਸਮੇ ਤੋ ਕੇਂਦਰ ਦੀ ਮੋਦੀ ਸਰਕਾਰ ਵੱਲੋ ਲਾਏ ਬਿਨਾ ਪਲਾਣ ਦੇ ਲਾਕਡਾਉਣ ਦੇ ਕਾਰਨ ਦੇਸ ਦੇ ਕਰੋੜਾ ਆਮ ਤੇ ਗਰੀਬ ਲੋਕਾ ਨੂੰ ਬੇਰੁਜਗਾਰੀ ਵੱਲ ਧੱਕਿਆ ਗਿਆ ਹੈ।ਅਤੇ ਇਸੇ ਆੜ ਵਿੱਚ ਸਰਕਾਰ ਆਮ ਤੇ ਗਰੀਬ ਲੋਕਾ ਦੇ ਹੱਕਾ ਤੇ ਡਾਕੇ ਮਾਰ ਰਹੀ ਹੈ। ਸੀ ਪੀ ਆਈ ਦੇ ਜਿਲਾ ਸਕੱਤਰ ਕਾਮਰੇਡ ਕ੍ਰਿਸਨ ਚੋਹਾਨ ਅਤੇ ਜਿਲਾ ਸਹਾਇਕ ਸਕੱਤਰ ਸੀਤਾ ਰਾਮ ਗੋਬਿੰਦਪੁਰਾ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆ ਸਰਕਾਰ ਤੇ ਰੋਸ ਜਾਹਰ ਕਰਦਿਆ ਕਿਹਾ ਕਿ ਕਰੋਨਾ ਦੀ ਆੜ ਦੀ ਵਿੱਚ ਜਿਲਾ ਪ੍ਰਸਾਸਨ ਦੀ ਸਹਿ ਤੇ ਅਫਸਰਸਾਹੀ ਮਜਦੂਰਾ ਨਾਲ ਬੇਇਨਸਾਫੀ ਕਰ ਰਹੀ ਹੈ।ਆਗੂਆ ਨੇ ਲੇਬਰ ਇੰਸਪੈਕਟਰ ਬੁਢਲਾਡਾ ਸਮੇਤ ਜਿਲਾ ਪ੍ਰਸਾਸਨ ਤੇ ਦੋਸ ਲਾਉਦਿਆ ਕਿਹਾ ਕਿ ਕੰਨਟਰਸਨ ਨਾਲ ਸਬੰਧਤ ਲਾਭਪਾਤਰੀਆ ਨੂੰ ਇਸ ਕਰਕੇ ਲਾਭਾ ਤੋ ਵਾਝੇ ਰੱਖਿਆ ਜਾ ਰਿਹਾ ਹੈ ਕਿ ਦਫਤਰ ਵਿੱਚ ਕਰੋਨਾ ਟੈਸਟ ਕਰਵਾ ਕੇ ਦਾਖਲ ਹੋਇਆ ਜਾਵੇ। ਆਗੂਆ ਨੇ ਕਿਹਾ ਜੇਕਰ ਪ੍ਰਸਾਸਨ ਤੇ ਅਧਿਕਾਰੀਆ ਵੱਲੋ ਇਸ ਵਿਵਹਾਰ ਨੂੰ ਨਾ ਰੋਕਿਆ ਗਿਆ ਤਾ ਪਾਰਟੀ ਵੱਲੋ ਲੋਕਾ ਨਾਲ ਹੋ ਰਹੀ ਬੇਇਨਸਾਫੀ ਖਿਲਾਫ ਸੰਘਰਸ ਕਰਨਾ ਪਵੇਗਾ।