ਬੁਢਲਾਡਾ 15 ਅਕਤੂਬਰ (ਸਾਰਾ ਯਹਾ/ਅਮਨ ਮਹਿਤਾ): ਸਥਾਨਕ ਸ਼ਹਿਰ ਦੇ ਬੱਸ ਸਟੈਡ ਅੰਦਰ ਆਰਾਮ ਕੁਰਸੀਆਂ ਦੇ ਇੱਕ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਿਲਆ ਹੈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਬਜ਼ੁਰਗ ਵਿਅਕਤੀ ਕੁਰਸੀ ਤੇ ਬੈਠਾ ਸੀ ਕਿ ਅਚਾਨਕ ਡਿੱਗ ਪਿਆ ਅਤੇ ਉਸਦੀ ਮੋਤ ਹੋ ਗਈ। ਪੁਲਿਸ ਨੇ ਮ੍ਰਿਤਕ ਦੀ ਪਹਿਚਾਣ ਲਈ ਲਾਸ਼ ਮੁਰਦਾਘਰ ਸਰਕਾਰੀ ਹਸਪਤਾਲ ਵਿੱਚ ਰੱਖ ਦਿੱਤੀ ਗਈ ਹੈ। ਐਸ ਐਚ ਓ ਸਿਟੀ ਗੁਰਲਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਹਿਚਾਣ ਲਈ ਵੱਖ ਵੱਖ ਸ਼ੋਸਲ ਮੀਡੀਆ ਤੇ ਫੋਟੋ ਅਪਲੋਡ ਕਰ ਦਿੱਤੀ ਹੈ ਤਾ ਜ਼ੋ ਸਨਾਖਤ ਲਈ ਸਿਟੀ ਪੁਲਿਸ ਨਾਲ ਸੰਪਰਕ ਕਰ ਸਕਣ।