ਬੁਢਲਾਡਾ 14 ਅਕਤੂਬਰ (ਸਾਰਾ ਯਹਾ/ਅਮਨ ਮਹਿਤਾ): ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਖੇਤੀਬਾੜੀ ਬਿੱਲ ਦੇ ਵਿਰੋਧ ੋਚ ਅੱਜ ਭਾਜਪਾ ਦੇ ਮੰਡਲ ਪ੍ਰਧਾਨ ਸ਼ੁਖਦਰਸਦਨ ਸ਼ਰਮਾ ਦੇ ਘਰ ਨੂੰ ਘੇਰ ਕੇ ਧਰਨਾ ਲਾ ਦਿੱਤਾ। ਕਿਸਾਨਾਂ ਦੇ ਧਰਨੇ ਨੂੰ ਵੇਖਦਿਆਂ ਭਾਜਪਾ ਦੇ ਮੰਡਲ ਪ੍ਰਧਾਨ ਦੇ ਘਰ ਅੱਗੇ ਪੁਲਸ ਨੇ ਸਖ਼ਤ ਘੇਰਾ ਪਾਇਆ ਹੋਇਆ ਸੀ ਤਾਂ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਨੇ ਜਿਲ੍ਹਾ ਮੀਤ ਪ੍ਰਧਾਨ ਜੋਗਿੰਦਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਨੂੰ ਤਬਾਹ ਕਰਨ ਤੇ ਤੁਲੀ ਹੋਈ ਹੈ। ਅਸੀਂ ਅਕਾਲੀ ਦਲ ਨੂੰ ਭਾਜਪਾ ਦਾ ਸਾਥ ਛੱਡਣ ਤੋਂ ਮਜਬੂਰ ਕਰ ਦਿੱਤਾ। ਹੁਣ ਜੋ ਪੰਜਾਬ ਦੇ ਲੋਕ ਭਾਜਪਾ ੋਚ ਹਨ। ਉਹ ਵੀ ਕਿਸਾਨਾਂ ਦੇ ਹਿੱਤ ਲਈ ਭਾਜਪਾ ਪਾਰਟੀ ਨੂੰ ਅਲਵਿਦਾ ਕਹਿਣ। ਕਿਉਂਕਿ ਇਹ ਲੋਕ ਵੀ ਪੰਜਾਬ ਦਾ ਹੀ ਅੰਨ ਪਾਣੀ ਖਾਂਦੇ ਹਨ, ਜੋਕਿ ਕਿਸਾਨਾਂ ਵਲੋਂ ਉਪਜਾਇਆ ਹੋਇਆ ਹੈ। ਉਨ੍ਹਾਂ ਨੇ ਕਾਂਗਰਸ ਨੂੰ ਵੀ ਚਿਤਾਵਨੀ ਦਿੱਤੀ ਕਿ ਉਹ ਪੰਜਾਬ ਵਿਧਾਨ ਸਭਾ ੋਚ ਖੇਤੀਬਾੜੀ ਬਿੱਲ ਦੇ
ਖਿਲਾਫ ਮਤਾ ਪੇਸ਼ ਕਰੇ।ਜੇਕਰ ਪੰਜਾਬ ਵਿਧਾਨ ਸਭਾ ੋਚ ਮਤਾ ਪੇਸ਼ ਨਾ ਕੀਤਾ ਗਿਆ ਤਾਂ ਭਾਜਪਾ ਆਗੂਆਂ ਦੀ ਤਰ੍ਹਾਂ ਕਾਂਗਰਸ ਆਗੂਆਂ ਦਾ ਵੀ ਘਿਰਾਓ ਕੀਤਾ ਜਾਵੇਗਾ।ਖੇਤੀਬਾੜੀ ਵੱਲ ਪੰਜਾਬ ਨੂੰ ਹੀ ਨਹੀਂ ਪੂਰੇ ਦੇਸ਼ ਨੂੰ ਤਬਾਹ ਕਰ ਦੇਵੇਗਾ।ਇਸ ਦਾ ਅਸਰ ਕੇਵਲ ਕਿਸਾਨਾਂ ਤੇ ਨਹੀਂ ਹੋਵੇਗਾ।ਇਸ ਦਾ ਅਸਰ ਦੇਸ਼ ਦੇ ਸਾਰੇ ਲੋਕਾਂ ਤੇ ਪਵੇਗਾ।ਇਸ ਲਈ ਕਿਸਾਨਾਂ ਵਲੋਂ ਦੇਸ਼ ਵਿਆਪੀ ਅੰਦੋਲਨ ਸ਼ੁਰੂ ਕੀਤਾ ਗਿਆ ਹੈ।ਪੂਰੇ ਦੇਸ਼ ੋਚ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਲਹਿਰ ਚੱਲ ਰਹੀ ਹੈ।ਇਸ ਬਿੱਲ ਨੂੰ ਮੋਦੀ ਸਰਕਾਰ ਨੂੰ ਵਾਪਸ ਲੈਣਾ ਹੀ ਪਵੇਗਾ।ਜੇਕਰ ਇਸ ਬਿੱਲ ਨੂੰ ਵਾਪਸ ਨਾ ਲਿਆ ਗਿਆ ਤਾਂ ਦੇਸ਼ ਪੱਧਰੀ ਇਹ ਜਾਂ ਸੰਘਰਸ਼ ਸ਼ੁਰੂ ਕੀਤਾ ਜਾਵੇਗਾ । ਇਸ ਮੌਕੇ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਔਰਤਾ ਸ਼ਾਮਿਲ ਸਨ।