ਮਾਨਸਾ 13 ਅਕਤੂਬਰ (ਸਾਰਾ ਯਹਾ/ਹੀਰਾ ਸਿੰਘ ਮਿੱਤਲ): ਜਿਲੇ ਵਿੱਚ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਸਬੰਧੀ ਜਾਗਰੂਕ ਕਰਨ ਹਿੱਤ ਨਹਿਰੂ ਯੁਵਾ ਕੇਂਦਰ ਖੇਤੀਬਾੜੀ ਵਿਭਾਗ, ਅਤੇ ਯੁਵਕ ਸੇਵਾਵਾਂ ਵਿਭਾਗ ਮਾਨਸਾ ਵੱਲੋਂ ਵਿਸ਼ੇਸ ਮੁਹਿੰਮ ਚਲਾਈ ਜਾਵੇਗੀ ਇਸ ਗੱਲ ਦਾ ਪ੍ਰਗਟਾਵਾ ਮਾਨਸਾ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰਪਾਲ ਨੇ ਜਿਲ੍ਹਾ ਪੱਧਰੀ ਜ੍ਹਿਲਾ ਸਲਾਹਕਾਰ ਕੌਂਸਲ (ਨੋਜਵਾਨ ਗਤੀਵਿਧੀਆਂ) ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।
ਡਿਪਟੀ ਕਮਿਸ਼ਨਰ ਮਾਨਸਾ ਨੇ ਇਹ ਵੀ ਕਿਹਾ ਨਹਿਰੂ ਯੂਵਾ ਕੇਂਦਰ ਮਾਨਸਾ ਵੱਲੋ ਨੋਜਵਾਨਾਂ ਨੂੰ ਆਤਮ ਨਿਰਭਰ ਕਰਨ ਹਿੱਤ ਵੱਖ ਵੱਖ ਕਿੱਤਿਆਂ ਦੀ ਟਰੇਨਿੰਗ ਤੋ ਇਲਾਵਾ ਯੁਵਾ ਸ਼ਕਤੀ ਦਾ ਸਹੀ ਇਸਤੇਮਾਲ ਕਰਨ ਹਿੱਤ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ ।ਇਸ ਤੋ ਇਲਾਵਾ ਫਿੱਟ ਇੰਡੀਆ ਮੁਹਿੰਮ ਹੇਠ ਕਲੱਬਾਂ ਨੂੰ ਰਜਿਸ਼ਟਰਡ ਕਰਕੇ ਖੇਡ ਅਤੇ ਸਭਿਆਚਾਰਕ ਗਤੀਵਿਧੀਆਂ ਕਰਵਾਈਆ ਜਾਣਗੀਆਂ।ਉਹਨਾਂ ਇਹ ਵੀ ਕਿਹਾ ਕਿ ਕੋਰੋਨਾ ਸਬੰਧੀ ਸਾਵਧਾਨੀਆਂ ਵਰਤਣ ਲਈ ਵੀ ਚਲਾਈ ਜਾ ਰਹੀ ਮੁਹਿੰਮ ਜਾਰੀ ਰੱਖੀ ਜਾਵੇਗੀ।ਇਸ ਤੋ ਇਲਾਵਾ ਘਰ ਘਰ ਰੋਜਗਾਰ ਤਹਿਤ ਵੀ ਯੂਥ ਕਲੱਬਾਂ ਦੇ ਨੋਜਵਾਨਾਂ ਨੂੰ ਰੋਜਗਾਰ ਮਹੁੱਈਆ ਕਰਵਾਇਆ ਜਾਵੇਗਾ।
ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਇਸ ਸਾਲ ਕਰਵਾਏ ਜਾਣ ਵਾਲੇ ਪ੍ਰਰੋਗ੍ਰਾਮਾਂ ਬਾਰੇ ਜਾਣਕਾਰੀ ਦਿਦਿੰਆਂ ਜਿਲ੍ਹਾ ਯੂਥ ਕੋਆਰਡੀਨੇਟਰ ਸ਼੍ਰੀ ਸਰਬਜੀਤ ਸਿੰਘ ਅਤੇ ਸੀਨੀਅਰ ਲੇਖਾਕਾਰ ਸੰਦੀਪ ਸਿੰਘ ਘੰਡ ਨੇ ਦੱਸਿਆ ਕਿ ਇਸ ਸਾਲ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋ ਯੂਥ ਕਲੱਬਾਂ ਦੇ ਸਹਿਯੋਗ ਨਾਲ ਚਲ ਰਹੀ ਕੋਰੋਨਾ ਜਾਗਰੁਕਤਾ ਮੁਹਿੰਮ ਨੂੰ ਜਾਰੀ ਰੱਖਿਆ ਜਾਵੇਗਾ ਅਤੇ ਲੋਕਾਂ ਨੂੰ ਕੋਰੋਨਾ ਸਬੰਧੀ ਸਾਵਧਾਨੀਆਂ ਵਰਤਣ ਲਈ ਪ੍ਰਰੇਤਿ ਕੀਤਾ ਜਾਵੇਗਾ। ਇਸ ਤੋ ਇਲਾਵਾ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋ ਇਸ ਸਾਲ ਲੜਕੀਆਂ ਨੂੰ ਸਿਲਾਈ ਕਟਾਈ ਦੀ ਟਰੇਨਿੰਗ ਦੇ ਨਾਲ ਨਾਲ ਬਿਊਟੀ ਪਾਰਲਰ ਅਤੇ ਹੋਰ ਰੋਜਗਾਰ ਮੁੱਖੀ ਕੋਰਸ ਕਰਵਾਏ ਜਾਣਗੇ।ਇਸ ਤੋ ਇਲਾਵਾ ਨੋਜਵਾਨਾਂ ਵਿੱਚ ਦੇਸ਼ ਭਗਤੀ ਅਤੇ ਰਾਸ਼ਟਰ ਨਿਰਮਾਣ ਦੀ ਭਾਵਨਾ ਪੈਦਾ ਕਰਨ ਹਿੱਤ ਜਿਲ੍ਹਾ,ਰਾਜ ਅਤੇ ਰਾਸ਼ਟਰੀ ਪੱਧਰ ਦੇ ਭਾਸ਼ਣ ਮੁਕਾਬਲੇ ਵੀ ਕਰਵਾਏ ਜਾਣਗੇ।
ਮੀਟਿੰਗ ਵਿੱਚ ਸ਼ਾਮਲ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਰਘਵੀਰ ਸਿੰਘ ਮਾਨ ਨੇ ਦੱਸਿਆ ਕਿ ਕਲੱਬਾਂ ਸਹਿਯੋਗ ਨਾਲ ਵਾਤਾਵਰਣ ਨੂੰ ਹਰਿਆ ਭਰਿਆ ਰੱਖਣ ਹਿੱਤ ਪੌਦੇ ਲਾਉਣ ਦੀ ਮੁਹਿੰਮ ਸਫਲਤਾ ਪੂਰਵਕ ਚਲ ਰਹੀ ਹੈ।ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਮਾਨਸਾ ਨੂੰ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋ ਬੁੱਕਾ ਦੇਕੇ ਸਨਮਾਨਿਤ ਕੀਤਾ ਗਿਆ।
ਮੀਟਿੰਗ ਵਿੱਚ ਜਿਲ੍ਹਾ ਸਿਹਤ ਅਫਸਰ ਡਾ.ਗੁਰਪ੍ਰੀਤ ਸਿੰਘ, ਜਗਦੇਵ ਸਿੰਘ ਸਕੱਤਰ ਰੈਡ ਕਰਾਸ,ਰੋਜਗਾਰ ਵਿਭਾਗ ਦੇ ਰਵਿੰਦਰ ਕੁਮਾਰ,ਅਮਰਜੀਤ ਸਿੰਘ ਜਿਲ੍ਹਾ ਉਦਯੌਗ ਕੇਂਦਰ ਮਾਨਸਾ,ਜਰਨੈਲ ਸਿੰਘ ਲੀਡ ਬੈਂਕ ਅਫਸਰ ਮਾਨਸਾ,ਜਿਲ੍ਹਾ ਲੋਕ ਸਪੰਰਕ ਅਫਸਰ ਮਾਨਸਾ ਅਮਨਦੀਪ ਸਿੰਘ, ਨਹਿਰੂ ਯੁਵਾ ਕੇਂਦਰ ਮਾਨਸਾ ਦੇ ਸੀਨੀਅਰ ਲੇਖਾਕਾਰ ਸ਼੍ਰੀ ਸੰਦੀਪ ਸਿੰਘ ਘੰਡ,ਹਰਦੀਪ ਸਿਧੂ ਪ੍ਰਧਾਨ ਸਿਖਿਆ ਵਿਕਾਸ ਮੰਚ,ਮਨੋਜ ਕੁਮਾਰ ਨੇ ਸ਼ਮੂਲੀਅਤ ਕੀਤੀ।