ਜਾਖੜ ਦੀ ਕੁਰਸੀ ਬਰਕਰਾਰ, ਨਵਜੋਤ ਸਿੱਧੂ ਬਾਰੇ ਇਹ ਬੋਲੇ ਰਾਵਤ

0
108

ਦੇਹਰਾਦੂਨ 12 ਅਕਤੂਬਰ (ਸਾਰਾ ਯਹਾ/ਬਿਓਰੋ ਰਿਪੋਰਟ): ਪੰਜਾਬ ਕਾਂਗਰਸ ਦੇ ਕੰਮਕਾਜ ‘ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਵੱਲੋਂ ਕੀਤੀ ਟਿੱਪਣੀ ਦਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਬੁਰਾ ਮਨਾਇਆ ਸੀ। ਜਾਖੜ ਨੇ ਨਾਖੁਸ਼ੀ ਜ਼ਾਹਰ ਕੀਤੇ ਜਾਣ ਮਗਰੋਂ ਰਾਵਤ ਨੇ ਸਪਸ਼ਟੀਰਨ ਦਿੱਤਾ ਹੈ। ਹਰੀਸ਼ ਰਾਵਤ ਨੇ ਸਪਸ਼ਟ ਕੀਤਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨੂੰ ਬਦਲਣ ਦਾ ਕੋਈ ਪ੍ਰਸਤਾਵ ਨਹੀਂ ਤੇ ਉਨ੍ਹਾਂ ਦੀ ਗੱਲ ਨੂੰ ਗਲਤ ਸਮਝਿਆ ਗਿਆ ਹੈ।

ਉਨ੍ਹਾਂ ਸਪਸ਼ਟ ਕੀਤਾ ਕਿ ਜਦੋਂ ਉਨ੍ਹਾਂ ਨੂੰ ਜ਼ਿਲ੍ਹਾ ਕਮੇਟੀਆਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਜਵਾਬ ਦਿੱਤਾ ਸੀ ਕਿ ਕਮੇਟੀਆਂ ਦਾ ਗਠਨ ਨਾ ਹੋਣਾ ਚਿੰਤਾ ਦਾ ਵਿਸ਼ਾ ਹੈ। ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੂੰ ਅਹਿਮੀਅਤ ਦਿੱਤੇ ਜਾਣ ‘ਤੇ ਰਾਵਤ ਨੇ ਸਪਸ਼ਟੀਕਰਨ ਦਿੰਦਿਆਂ ਕਿਹਾ ਹਰ ਕੋਈ ਇਸ ਗੱਲ ‘ਤੇ ਸਹਿਮਤ ਸੀ ਕਿ ਸਿੱਧੂ ਨੂੰ ਬੋਰਡ ‘ਚ ਲਿਆਂਦਾ ਜਾਵੇ ਤੇ ਪਾਰਟੀ ਦੀ ਸਹਿਮਤੀ ਨਾਲ ਉਹ ਮੋਗਾ ਰੈਲੀ ‘ਚ ਆਏ ਸਨ।

ਹਰੀਸ਼ ਰਾਵਤ ਵੱਲੋਂ ਜਾਖੜ ਦੇ ਕੰਮਕਾਜ਼ ਤੋਂ ਨਾਖੁਸ਼ ਹੋਣ ਦੀਆਂ ਖਬਰਾਂ ਤੋਂ ਬਾਅਦ ਜਾਖੜ ਨੇ ਕਿਹਾ ਸੀ ਕਿ ਉਹ ਆਪਣਾ ਅਹੁਦਾ ਛੱਡਣ ਲਈ ਤਿਆਰ ਹਨ। ਅਜਿਹੇ ‘ਚ ਹੁਣ ਹਰੀਸ਼ ਰਾਵਤ ਨੇ ਜਾਖੜ ਦੀ ਨਾਰਾਜ਼ਗੀ ਦੂਰ ਕਰਨ ਦੀ ਗੱਲ ਆਖੀ ਹੈ।

LEAVE A REPLY

Please enter your comment!
Please enter your name here