ਅੰਮ੍ਰਿਤਸਰ 11 ਅਕਤੂਬਰ (ਸਾਰਾ ਯਹਾ/ਬਿਓਰੋ ਰਿਪੋਰਟ): ਖੇਤੀ ਕਾਨੂੰਨਾਂ ਬਾਰੇ ਕੇਂਦਰ ਵੱਲੋਂ ਅਫਸਰਾਂ ਨਾਲ ਮੀਟਿੰਗ ਦਾ ਕਿਸਾਨਾਂ ਨੂੰ ਸੱਦਾ ਦਿੱਤਾ ਗਿਆ ਸੀ ਜਿਸ ਨੂੰ ਕਿਸਾਨ ਜਥੇਬੰਦੀਆਂ ਠੁਕਰਾ ਚੁੱਕੀਆਂ ਹਨ। ਹੁਣ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕਿਸਾਨਾਂ ਨਾਲ ਖੁਦ ਮੀਟਿੰਗ ਬੁਲਾਉਣ। ਉਨ੍ਹਾਂ ਕਿਹਾ ਅਫ਼ਸਰਾਂ ਨਾਲ ਮੀਟਿੰਗ ਠੀਕ ਨਹੀਂ। ਇਨ੍ਹਾਂ ਅਫਸਰਾਂ ਨੇ ਕਦੇ ਖੇਤੀ ਨਹੀਂ ਕੀਤੀ। ਸੁਖਬੀਰ ਨੇ ਕਿਹਾ ਰੇਲ ਮਾਰਗਾਂ ‘ਤੇ ਡਟੇ ਕਿਸਾਨ ਦਾ ਹਾਲੇ ਤਕ ਕੋਈ ਹੱਲ ਨਹੀਂ ਕੱਢਿਆ ਗਿਆ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਸਾਨਾਂ ਦੀ ਲੜਾਈ ਲਈ ਦਿੱਲੀ ਜਾਣਾ ਚਾਹੀਦਾ ਹੈ ਪਰ ਅਫਸੋਸ ਕੈਪਟਨ ਆਪਣੇ ਫਾਰਮ ਹਾਊਸ ‘ਚੋਂ ਬਾਹਰ ਨਹੀਂ ਨਿਕਲਦੇ। ਸੁਖਬੀਰ ਨੇ ਕੈਪਟਨ ਤੇ ਵਰ੍ਹਦਿਆਂ ਕਿਹਾ ਕਿਸੇ ਵੀ ਸਮੱਸਿਆ ਨੂੰ ਹੱਲ ਕਰਵਾਉਣ ਦੀ ਜ਼ਿੰਮੇਵਾਰੀ ਮੁੱਖ ਮੰਤਰੀ ਦੀ ਹੁੰਦੀ ਹੈ।