ਜੰਮੂ ਕਸ਼ਮੀਰ ‘ਚ ਸੈਨਾ ਨੇ ਸਰਹੱਦ ਪਾਰੋਂ ਭੇਜੇ ਗਏ ਹਥਿਆਰਾਂ ਦੀ ਵੱਡੀ ਖੇਪ ਨੂੰ ਜ਼ਬਤ ਕਰ ਲਿਆ ਹੈ ਅਤੇ ਅੱਤਵਾਦੀ ਯੋਜਨਾ ‘ਤੇ ਪਾਣੀ ਫੇਰ ਦਿੱਤਾ ਹੈ। ਉੱਤਰੀ ਕਸ਼ਮੀਰ ਦੇ ਕੇਰਨ ਸੈਕਟਰ ਵਿੱਚ ਦਰਿਆ ਦੇ ਕਿਨਾਰੇ ਇੱਕ ਰਬੜ ਬੋਟ ਰਾਹੀਂ ਭੇਜੇ ਜਾ ਰਹੇ ਹਥਿਆਰਾਂ ਨੂੰ ਕਾਬੂ ਕਰ ਲਿਆ ਗਿਆ। ਚਾਰ ਏ ਕੇ 47 ਰਾਈਫਲਾਂ, ਅੱਠ ਮੈਗਜ਼ੀਨ ਅਤੇ ਵੱਡੀ ਮਾਤਰਾ ‘ਚ ਗੋਲੀਆਂ ਬਰਾਮਦ ਹੋਈਆਂ।
ਸੈਨਾ ਅਨੁਸਾਰ ਵੀਰਵਾਰ ਦੀ ਰਾਤ ਨੂੰ ਫੌਜ ਦੇ ਡਰੋਨ ਕੈਮਰੇ ਨੇ ਕੇਰਨ ਸੈਕਟਰ ਵਿੱਚ ਵਗ ਰਹੀ ਕਿਸ਼ਨ ਗੰਗਾ ਨਦੀ ਦੇ ਪਾਕਿ ਪਾਸੇ ਕੁਝ ਹਿਲਜੁਲ ਦਿਖੀ। ਇਹ ਪਾਇਆ ਗਿਆ ਕਿ ਕੁਝ ਅੱਤਵਾਦੀ ਰਬੜ ਬੋਟ ਰਾਹੀਂ ਕੁਝ ਸਮਾਨ ਭਾਰਤੀ ਖੇਤਰ ਵਿੱਚ ਭੇਜ ਰਹੇ ਸੀ। ਕੁਝ ਲੋਕ ਰਬੜ ਬੋਟ ਨੂੰ ਭਾਰਤੀ ਖੇਤਰ ‘ਚ ਰੱਸੀ ਦੀ ਮਦਦ ਨਾਲ ਖਿੱਚ ਕੇ ਲਿਆ ਰਹੇ ਸੀ।
ਸੁਰੱਖਿਆ ਬਲਾਂ ਨੇ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਰਾਤ ਕਰੀਬ 10 ਵਜੇ ਸਖਤ ਤਲਾਸ਼ੀ ਲੈਣ ਤੋਂ ਬਾਅਦ ਪਾਕਿਸਤਾਨ ਤੋਂ ਭੇਜੇ ਜਾ ਰਹੇ ਹਥਿਆਰ ਬਰਾਮਦ ਕੀਤੇ ਗਏ। ਪੌਲੀਥੀਨ ਬੈਗਾਂ ‘ਚ ਹਥਿਆਰ ਪਾਣੀ ਤੋਂ ਬਚਾਉਣ ਲਈ ਭੇਜੇ ਗਏ ਸੀ।