ਹਰਸਿਮਰਤ ਦੀ ਮੌਜੂਦਗੀ ਵਿੱਚ ਕੇਂਦਰੀ ਕੈਬਨਿਟ ‘ਚ ਆਰਡੀਨੈਂਸ ਪਾਸ ਹੋਣ ਵੇਲੇ ਪ੍ਰਕਾਸ਼ ਸਿੰਘ ਬਾਦਲ ਕਿਉਂ ਚੁੱਪ ਰਹੇ: ਸੁਖਜਿੰਦਰ ਸਿੰਘ ਰੰਧਾਵਾ

0
20

ਚੰਡੀਗੜ•, 20 ਸਤੰਬਰ(ਸਾਰਾ ਯਹਾ / ਬਿਓਰੋ ਰਿਪੋਰਟ) ਸੀਨੀਅਰ ਕਾਂਗਰਸੀ ਆਗੂ ਤੇ ਕੈਬਨਿਟ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸਵਾਲ ਕੀਤਾ ਹੈ ਕਿ ਕਿਸਾਨ ਵਿਰੋਧੀ ਖੇਤੀਬਾੜੀ ਬਿੱਲਾਂ ਦੇ ਪਾਸ ਉਤੇ ਚੀਚੀ ਨੂੰ ਖੂਨ ਲਗਾ ਕੇ ਸ਼ਹੀਦ ਬਣਨ ਦਾ ਰਾਗ ਅਲਾਪਣ ਵਾਲੀ ਹਰਸਿਮਰਤ ਬਾਦਲ ਦੇ ਅਸਤੀਫੇ ‘ਤੇ ਉਹ ਮਾਣ ਕਰਨ ਤੋਂ ਪਹਿਲਾਂ ਇਹ ਦੱਸਣ ਕਿ ਜਦੋਂ ਹਰਸਿਮਰਤ ਦੀ ਮੌਜੂਦਗੀ ਵਿੱਚ ਕੇਂਦਰੀ ਕੈਬਨਿਟ ਨੇ ਆਰਡੀਨੈਂਸ ਪਾਸ ਕੀਤੇ ਸਨ ਤਾਂ ਉਹ ਉਸ ਵੇਲੇ ਕਿਉਂ ਚੁੱਪ ਸਨ। ਪ੍ਰਕਾਸ਼ ਸਿੰਘ ਬਾਦਲ ਇਹ ਵੀ ਦੱਸ ਦੇਣ ਕਿ ਹੁਣ ਨਹੁੰ (ਅਕਾਲੀ ਦਲ) ਤੇ ਮਾਸ (ਭਾਜਪਾ) ਕਦੋਂ ਅੱਡ-ਅੱਡ ਹੋਣਗੇ, ਕਿਉਂਕਿ ਅਕਾਲੀ ਦਲ ਹਾਲੇ ਵੀ ਕਿਸਾਨ ਵਿਰੋਧੀ ਬਿੱਲ ਲਿਆਉਣ ਵਾਲੀ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਦਾ ਅਟੁੱਟ ਅੰਗ ਬਣਿਆ ਹੋਇਆ ਹੈ।
ਸ. ਰੰਧਾਵਾ ਨੇ ਕਿਹਾ ਕਿ ਅਕਾਲੀ ਦਲ ਦੇ ਸਰਪ੍ਰਸਤ ਆਪਣੀ ਹੀ ਪਾਰਟੀ ਦੀ ਪਿੱਠ ਥਾਪੜਨ ਤੋਂ ਪਹਿਲਾਂ ਇਹ ਵੀ ਸਪੱਸ਼ਟ ਕਰ ਦਿੰਦੇ ਕਿ 15 ਦਿਨਾਂ ਦੇ ਅੰਦਰ ਸਾਬਕਾ ਮੁੱਖ ਮੰਤਰੀ ਦੇ ਆਏ ਦੋਵੇਂ ਬਿਆਨਾਂ ਵਿੱਚੋਂ ਸੂਬੇ ਦੇ ਲੋਕ ਕਿਸ ਉਪਰ ਯਕੀਨ ਕਰਨ। ਉਨ•ਾਂ ਕਿਹਾ ਕਿ 15 ਦਿਨਾਂ ਪਹਿਲਾਂ ਆਰਡੀਨੈਂਸਾਂ ਦੇ ਸੋਹਲੇ ਗਾਉਣ ਵਾਲੇ ਵੱਡੇ ਬਾਦਲ ਨੇ ਅੱਜ ਆਪਣੇ ਪੁੱਤਰ ਤੇ ਨੂੰਹ ਵਾਂਗ ਯੂ ਟਰਨ ਲੈਂਦਿਆਂ ਆਰਡੀਨੈਂਸਾ ਦਾ ਵਿਰੋਧ ਸ਼ੁਰੂ ਕਰ ਦਿੱਤਾ ਹੈ।
ਕਾਂਗਰਸੀ ਮੰਤਰੀ ਨੇ ਕਿਹਾ ਕਿ ਕਿਸਾਨੀ ਤੇ ਸਿੱਖੀ ਦੇ ਸਿਰ ‘ਤੇ ਪੰਜ ਵਾਰ ਮੁੱਖ ਮੰਤਰੀ ਬਣਨ ਵਾਲੇ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਕੁਰਸੀ ਖਾਤਰ ਦੋਵਾਂ ਹੀ ਧਿਰਾਂ ਨਾਲ ਧ੍ਰੋਹ ਕਮਾਇਆ ਹੈ। ਬਾਦਲ ਦੇ ਸੂਬੇ ਵਿੱਚ ਮੁੱਖ ਮੰਤਰੀ ਰਹਿੰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਹੋਈ ਅਤੇ ਫੇਰ ਨਿਹੱਥੀ ਸਿੱਖ ਸੰਗਤ ਉਤੇ ਗੋਲੀਆਂ ਵਰ•ਾਈਆਂ ਗਈਆਂ। ਹੁਣ ਕੇਂਦਰੀ ਸਰਕਾਰ ਵਿੱਚ ਅਕਾਲੀ ਦਲ ਦੀ ਭਾਈਵਾਲੀ ਦੌਰਾਨ ਕਿਸਾਨ ਵਿਰੋਧੀ ਖੇਤੀਬਾੜੀ ਕਾਨੂੰਨ ਬਣਾਏ ਗਏ। ਪੰਜਾਬ ਦੇ ਲੋਕ ਬਾਦਲਾਂ ਦੇ ਇਸ ਧ੍ਰੋਹ ਲਈ ਉਨ•ਾਂ ਨੂੰ ਕਦੇ ਨਹੀਂ ਮੁਆਫ ਨਹੀਂ ਕਰਨਗੇ।
——

LEAVE A REPLY

Please enter your comment!
Please enter your name here