ਖੇਤੀ ਆਰਡੀਨੈਸ ਦੇ ਖਿਲਾਫ ਆੜਤੀਆਂ, ਮਜਦੂਰ, ਮੁਨੀਮਾ ਨੇ ਲਾਇਆ ਧਰਨਾ, ਕੀਤੀ ਨਾਅਰੇਬਾਜੀ

0
85

ਬੁਢਲਾਡਾ 19 ਸਤੰਬਰ (ਸਾਰਾ ਯਹਾ/ਅਮਨ ਮਹਿਤਾ): ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਤਿੰਨ ਖੇਤੀ ਆਰਡੀਨੈਂਸਾਂ ਦੇ ਵਿਰੋਧ ਚ ਅੱਜ਼ ਆੜਤੀਆਂ ਕਿਸਾਨ ਮਜਦੂਰਾ ਵੱਲੋਂ ਸਰਕਾਰ ਖਿਲਾਫ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ ਗਈ ਉੱਥੇ ਭਾਜਪਾ ਦੇ ਲੀਡਰਾ ਨੇਤਾਵਾਂ ਅਤੇ ਵਰਕਰਾਂ ਦਾ ਪੁਰਨ ਤੋਰ ਤੇ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ। ਇਸ ਮੌਕੇ ਤੇ ਧਰਨੇ ਨੂੰ ਸੰਬੋਧਨ ਕਰਦਿਆਂ ਆੜਤੀਆਂ ਐਸ਼ੇਸ਼ੀਏਸ਼ਨ ਦੇ ਪ੍ਰਧਾਨ ਰਾਜ ਕੁਮਾਰ ਉਪ ਚੇਅਰਮੈਨ ਮਾਰਕਿਟ ਕਮੇਟੀ ਬੁਢਲਾਡਾ ਨੇ ਕਿਹਾ ਕਿ ਜੇਕਰ ਕੇਦਰ ਸਰਕਾਰ ਨੇ ਤਿੰਨ ਖੇਤੀ ਆਰਡੀਨੈਸ ਨੂੰ ਲਾਗੂ ਕਰ ਦਿੱਤਾ ਜਾਂਦਾ ਹੈ ਤਾਂ ਕਿਸਾਨ ਆੜਤੀਆਂ ਮੰਡੀਕਰਨ ਅਤੇ ਮਜਦੂਰ ਜਿੱਥੇ ਆਰਥਿਕ ਤੌਰ ਤੇ ਕਮਜ਼ੋਰ ਹੋਵੇਗਾ ਉੱਥੇ ਤਬਾਹੀ ਦੇ ਕੰਢੇ ਤੇ ਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਆਰਡੀਨੈਸ ਦੇ ਜਾਰੀ ਹੋਣ ਨਾਲ ਕਿਸਾਨਾਂ ਅਤੇ ਆੜਤੀਆਂ ਦੇ ਵਿਚਕਾਰ ਦਾ ਰਿਸ਼ਤਾ ਖਤਮ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਅਜਿਹਾ ਹੋਣ ਨਾਲ ਕਿਸਾਨਾਂ ਨੂੰ ਫਸਲ ਉਗਾਉਣ ਲਈ ਜੇਕਰ ਪੈਸੇ ਦੀ ਜ਼ਰੂਰਤ ਹੋਵੇਗੀ ਤਾਂ ਉਸ ਲਈ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਕਿਉਕਿ ਅੱਜ ਦੇ ਸਮੇਂ ਵਿੱਚ ਹਰ ਕਿਸਾਨ ਪਹਿਲਾ ਤੋਂ ਹੀ ਕਰਜ਼ੇ ਦੀ ਮਾਰ ਹੇਠ ਆਇਆ ਹੋੋਇਆ ਹੈ ਅਤੇ ਛੋਟੇ ਕਿਸਾਨਾਂ ਨੂੰ ਇਸ ਲਈ ਬਹੁਤ ਮੁਸ਼ਕਲ ਆ ਜਾਵੇਗੀ। ਉਨ੍ਹਾਂ ਕਿਹਾ ਕਿ ਆਰਡੀਨੈਸ ਦੇ ਪਾਸ ਹੋਣ ਨਾਲ ਫਸਲਾਂ ਦਾ ਰੇਟ ਮਨਮਰਜ਼ੀ ਨਾ ਲਿਆ ਜਾਵੇਗਾ ਅਤੇ ਮੰਡੀਆਂ ਵਿੱਚ ਸਮਾਨ ਵੱਧ ਰੇਟ ਤੇ ਵੇਚਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਕਾਰਪੋਰੇਟ ਘਰਾਣੇ ਦੇ ਹੱਥਾ ਵਿੱਚ ਮੰਡੀਕਰਨ ਕਿਰਸਾਨੀ ਗੁਲਾਮ ਬਣਾਉਣ ਲਈ ਇਹ ਕਾਨੂੰਨ ਲਿਆਦਾ ਹੈ। ਇਸ ਮੋਕੇ ਤੇ ਸੀ ਪੀ ਆਈ ਐਮ ਦੇ ਐਡਵੋਕੇਟ ਸਵਰਨਜੀਤ ਸਿੰਘ ਦਲਿਓ, ਭਾਰਤੀ ਕਿਸਾਨ ਯੂਨੀਅਨ ਦੇ ਦਰਸ਼ਨ ਸਿੰਘ, ਕਰਨੈਲ ਸਿੰਘ ਫਫੜੇ, ਅਮਰੀਕ ਸਿੰਘ ਫਫੜੇ, ਆੜਤੀਆਂ ਐਸ਼ੋਸ਼ੀਏਸ਼ਨ ਦੇ ਪ੍ਰੇਮ ਸਿੰਘ ਦੋਦੜਾ, ਗੋਬਿੰਦ ਗੋਇਲ, ਆਸ਼ਿਸ਼ ਸਿੰਗਲਾ, ਰਾਜਿੰਦਰ ਕੁਮਾਰ, ਕ੍ਰਿਪਾਲ ਗੁਲਿਆਣੀ, ਵਿੱਕੀ ਸਿੰਗਲਾ, ਅਮਰਜੀਤ ਸਿੰਘ ਮਿੰਟੀ, ਗੁਰਮੇਲ ਸਿੰਘ ਬੀਰੋਕੇ, ਕਾਮਰੇਡ ਮੋਨੂੰ, ਸੋਨੂੰ ਭੱਠਲ, ਗੱਲਾ ਮਜਦੂਰ ਯੂਨੀਅਨ ਦੇ ਅਸ਼ੋਕ ਕੁਮਾਰ, ਮੁਨੀਮ ਯੂਨੀਅਨ ਦੇ ਬੱਗਾ ਸਿੰਘ ਆਦਿ ਹਾਜ਼ਰ ਸਨ।  

LEAVE A REPLY

Please enter your comment!
Please enter your name here