ਪੀਣ ਵਾਲੇ ਪਾਣੀ, ਬਿਜਲੀ, ਸੀਵਰੇਜ਼ ਆਦਿ ਸਹੂਲਤਾ ਤੋਂ ਵਾਂਝੇ ਗਲੀ ਵਸਨੀਕ

0
52

ਬੁਢਲਾਡਾ 19 ਸਤੰਬਰ (ਸਾਰਾ ਯਹਾ/ਅਮਨ ਮਹਿਤਾ): ਸਥਾਨਕ ਸ਼ਹਿਰ ਦੀ ਵਾਰਡ ਨੰਬਰ 12 ਵਿਖੇ ਕਾਲੀ ਮਾਤਾ ਮੰਦਿਰ ਦੇ ਸਾਹਮਣੇ ਵਾਲੀ ਗਲੀ ਦਾ ਬਹੁਤ ਬੁਰਾ ਹਾਲ ਹੈ ਜਿੱਥੇ ਗਲੀ ਹਰ ਤਰ੍ਹਾ ਦੀਆਂ ਸਹੂਲਤਾਂ ਤੋਂ ਵਾਂਝੇ ਹਨ ਗਲੀ ਦੇ ਲੋਕ। ਮੁਹੱਲਾ ਵਾਸੀ ਸੁਰਿੰਦਰ ਮਹਿਤਾ ਅਤੇ ਟੇਕ ਚੰਦ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਇਸ ਗਲੀ ਵਿੱਚ ਨਾ ਸੀਵਰੇਜ਼ ਦੀ ਨਿਕਾਸੀ ਹੈ, ਨਾ ਬਿਜਲੀ ਦਾ ਪ੍ਰਬੰਧ, ਨਾ ਪਾਣੀ ਦੀ ਸਪਲਾਈ। ਉਨਾਂ ਕਿਹਾ ਕਿ ਗਲੀ ਵਾਸੀਆਂ ਵੱਲੋਂ ਇਸ ਸੰਬੰਧੀ ਕਈ ਵਾਰ ਪ੍ਰਸ਼ਾਸ਼ਨ ਦੇ ਧਿਆਨ ਵਿੱਚ ਲਿਆਦਾ ਗਿਆ ਹੈ ਪਰ ਫਿਰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਗਲੀ ਟੂੱਟੀ ਹੋਣ ਕਾਰਨ ਲੰਘਣ ਲਈ ਵੀ ਮੁਸ਼ਕਲਾ ਦਾ ਸਾਹਮਣਾ ਕਰਨਾ ਪੈਦਾ ਹੈ। ਉਨ੍ਹਾਂ ਐਸ ਡੀ ਐਮ ਆਈ ਏ ਐਸ ਸਾਗਰ ਸੇਤੀਆ ਅਤੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਇਸ ਗਲੀ ਵੱਲ ਵੀ ਧਿਆਨ ਦਿੱਤਾ ਜਾਵੇ ਤਾਂ ਜ਼ੋ ਲੋਕਾਂ ਨੂੰ ਮੁਸ਼ਕਲਾ ਦਾ ਸਾਹਮਣਾ ਨਾ ਕਰਨਾ ਪਵੇ।  

LEAVE A REPLY

Please enter your comment!
Please enter your name here