ਮਾਨਸਾ 17 ਸਤੰਬਰ (ਸਾਰਾ ਯਹਾ, ਬਲਜੀਤ ਸ਼ਰਮਾ) ਅਵਾਰਾ ਪਸ਼ੂ ਸੰਘਰਸ਼ ਕਮੇਟੀ ਮਾਨਸਾ ਵੱਲੋਂ ਅਵਾਰਾ ਪਸ਼ੂਆਂ ਦੀ ਸਮੱਸਿਆ ਦਾ ਹੱਲ ਨਾ ਹੋਣ ਕਾਰਣ ਅਤੇ ਪੰਜਾਬ ਸਰਕਾਰ ਵੱਲੋਂ ਅਵਾਰਾ ਪਸ਼ੂ ਸੰਘਰਸ਼ ਕਮੇਟੀ ਨਾਲ ਕੀਤੇ ਗਏ ਸਮਝੌਤੇ ਅਧੀਨ ਮੰਗਾਂ ਨਾ ਮੰਨਣ *ਤੇ 2 ਅਕਤੂਬਰ ਨੂੰ ਗਾਂਧੀ ਜਯੰਤੀ ਸਮੇਂ ਗੁਰਦੁਆਰਾ ਚੌਕ ਮਾਨਸਾ ਵਿੱਚ ਧਰਨਾਂ ਲਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਹੋਏ ਸਮਝੌਤੇ ਨੂੰ ਲਾਗੂ ਕਰਨ ਲਈ ਜਿਥੇ 16 ਸਤੰਬਰ 2020 ਨੂੰ ਡਿਪਟੀ ਕਮਿਸ਼ਨਰ ਮਾਨਸਾ ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਡਿਪਟੀ ਕਮਿਸ਼ਨਰ ਮਾਨਸਾ ਵੱਲੋਂ ਵੱਖ ਵੱਖ ਵਿਭਾਗਾਂ ਦੀ ਅਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਮੀਟਿੰਗ ਆਪਣੀ ਪ੍ਰਧਾਨਗੀ ਹੇਠ ਬੁਲਾਈ ਗਈ ਹੈ ਜਿਸ ਵਿੱਚ ਅਵਾਰਾ ਪਸ਼ੂ ਸੰਘਰਸ਼ ਕਮੇਟੀ ਵੱਲੋਂ ਗੁਰਲਾਭ ਸਿੰਘ ਮਾਹਲ ਐਡਵੋਕੇਟ ਅਤੇ ਮਨੀਸ਼ ਬੱਬੀ ਦਾਨੇਵਾਲੀਆ ਤੋਂ ਇਲਾਵਾ ਐਸHਡੀHਐਮH ਮਾਨਸਾ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ), ਡੀਡੀਪੀਓ ਮਾਨਸਾ, ਕਾਰਜ ਸਾਧਕ ਅਫਸਰ ਨਗਰ ਕੌਂਸਲ ਮਾਨਸਾ ਆਦਿ ਅਧਿਕਾਰੀ ਹਾਜ਼ਰ ਹੋਏ। ਇਸ ਮੀਟਿੰਗ ਵਿੱਚ ਅਵਾਰਾ ਪਸ਼ੂ ਸੰਘਰਸ਼ ਕਮੇਟੀ ਵੱਲੋਂ ਪਿਛਲੇ ਹੋਏ ਸਮਝੌਤੇ, ਜਿਸਦਾ ਐਲਾਨ ਕਰਨ ਲਈ ਖੁਦ ਪੰਜਾਬ ਕੈਬਨਿਟ ਦੇ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਮਾਨਸਾ ਆਏ ਸਨ ਅਤੇ ਸਰਕਾਰ ਵੱਲੋਂ ਮੰਨੀਆਂ ਮੰਗਾਂ ਜਿਵੇਂ ਕਿ (1) ਪਿੰਡ ਜੋਗੇ ਵਿੱਚ ਇੱਕ ਸਰਕਾਰੀ ਗਊਸ਼ਾਲਾ ਦਾ ਨਿਰਮਾਣ ਸ਼ੁਰੂ ਕਰਵਾਉਣ ਅਤੇ (2) ਮਾਨਸਾ ਤੇ ਸਮਾਣਾ ਹਲਕੇ ਨੂੰ ਪਾਇਲਟ ਪ੍ਰੋਜੈਕਟ ਅਧੀਨ ਲੈ ਕੇ ਗਊਸ਼ਾਲਾਵਾਂ ਵਿੱਚ ਰਹਿ ਰਹੇ ਪਸ਼ੂਆਂ ਲਈ 14 ਲੱਖ ਰੁਪਏ ਪ੍ਰਤੀ ਮਹੀਨਾ ਗਊਆਂ ਦੇ ਹਰੇ ਚਾਰੇ ਲਈ ਇੰਨ੍ਹਾਂ ਜਿਿਲ੍ਹਆਂ ਨੂੰ ਦੇਣ ਤੋਂ ਇਲਾਵਾ (3) ਬੁਢਲਾਡਾ ਅਤੇ ਸਰਦੂਲਗੜ੍ਹ ਵਿੱਚ ਵੀ ਇੱਕ ਇੱਕ ਸਰਕਾਰੀ ਗਊਸ਼ਾਲਾ ਜਲਦੀ ਬਨਾਉਣ ਦੀ ਪ੍ਰਕ੍ਰਿਆ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ ਅਤੇ (4) ਅਮਰੀਕਨ ਨਸਲ ਦੇ ਪਸ਼ੂਆਂ ਨੂੰ ਪੂਜਨੀਕ ਦੇਸੀ ਗਾਂ ਦੀ ਸ਼੍ਰੇਣੀ ਤੋਂ ਅਲੱਗ ਕਰਕੇ ਉਸਦੀ ਖਰੀਦੋ ਫਰੋਖਤ ਦੀ ਇਜ਼ਾਜਤ ਦੇੇਣ ਸਬੰਧੀ ਦੂਜੇ ਰਾਜਾਂ ਦੇ ਕਾਨੂੰਨਾਂ ਦਾ ਅਧਿਐਨ ਕਰਨ ਤੋਂ ਬਅਦ ਕਾਨੂੰਨ ਬਨਾਉਣ ਦਾ ਐਲਾਨ ਕੀਤਾ ਗਿਆ ਸੀ ਪਰ ਇੱਕ ਸਾਲ ਬੀਤ ਜਾਣ ਬਾਵਜੂਦ ਇਹਨਾਂ ਗੱਲਾਂ ਵਿਚੋਂ ਕਿਸੇ ਵੀ ਗੱਲ ਤੇ ਕੋਈ ਅਮਲ ਨਹੀਂ ਹੋਇਆ ।
ਇਸ ਲਈ ਕਮੇਟੀ ਵੱਲੋਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਗਈ ਕਿ ਇਸ ਸਮਝੌਤੇ ਨੂੰ ਇੰਨ ਬਿੰਨ ਅਤੇ ਜਲਦੀ ਲਾਗੂ ਕੀਤਾ ਜਾਵੇ । ਅਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਅੱਜ 17 ਸਤੰਬਰ ਨੂੰ ਅਵਾਰਾ ਪਸ਼ੂ ਸੰਘਰਸ਼ ਕਮੇਟੀ ਦੇ ਕੋਰ ਕਮੇਟੀ ਮੈਂਬਰ ਰੁਲਦੂ ਸਿੰਘ ਪ੍ਰਧਾਨ ਪੰਜਾਬ ਕਿਸਾਨ ਯੂਨੀਅਨ, ਸੁਰੇਸ਼ ਨੰਦਗੜ੍ਹੀਆ, ਡਾH ਧੰਨਾ ਮੱਲ ਗੋਇਲ ਪ੍ਰਧਾਨ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ, ਮਨਜੀਤ ਸਦਿਓੜਾ ਸਕੱਤਰ ਵਪਾਰ ਮੰਡਲ, ਬੋਘ ਸਿੰਘ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ, ਕਾਮਰੇਡ ਕ੍ਰਿਸ਼ਨ ਚੌਹਾਨ ਸੀਪੀਆਈ, ਗੁਰਲਾਭ ਸਿੰਘ ਮਾਹਲ ਐਡਵੋਕੇਟ ਐਸHਅੇਸHਪੀH ਮਾਨਸਾ ਨੂੰ ਵੀ ਇਸ ਸਮੱਸਿਆ ਦੇ ਹੱਲ ਲਈ ਮਿਲੇ । ਰੁਲਦੂ ਸਿੰਘ , ਬੋਘ ਸਿੰਘ ਅਤੇ ਕਿਸ਼ਨ ਚੌਹਾਨ ਵੱਲੋਂ ਉਨ੍ਹਾਂ ਤੋਂ ਮੰਗ ਕੀਤੀ ਗਈ ਕਿ ਬਾਹਰਲੇ ਸਟੇਟਾਂ ਤੋਂ ਜੋ ਅਵਾਰਾ ਪਸ਼ੂ ਆਉਂਦੇ ਹਨ ਉਨ੍ਹਾਂ ਦੀ ਰੋਕਥਾਮ ਲਈ ਨਾਕੇ ਲਾਏ ਜਾਣ ਕਿਉਂਕਿ ਜਿਥੇ ਅਵਾਰਾ ਪਸ਼ੂਆਂ ਦੇ ਆਉਣ ਕਾਰਣ ਆਉਣ ਵਾਲੇ ਦਿਨਾਂ ਵਿੱਚ ਧੁੰਦ ਦਾ ਮੌਸਮ ਆ ਜਾਣ ਕਾਰਣ ਸੜਕੀ ਹਾਦਸੇ ਵਧਣਗੇ ਉਥੇ ਦੂਜ਼ੋ ਪਾਸੇ ਕਿਸਾਨਾਂ ਵਲੋਂ ਬੀਜੀ ਕਣਕ ਦਾ ਵੀ ਅਵਾਰਾ ਪਸ਼ੂ ਨੁਕਸਾਨ ਕਰਨਗੇ। ਇਸ ਸਮੇੇਂ ਕਰਿਆਨਾ ਐਸੋਸੀਏਸ਼ਨ ਦੇ ਪ੍ਰਧਾਨ ਸੁਰੇਸ਼ ਨੰਦਗੜ੍ਹੀਆ,ਡਾ ਧੰਨਾ ਮਲ ਗੋਇਲ ਅਤੇ ਮਨਜੀਤ ਸਿੰਘ ਸਦਿਓੜਾ ਨੇ ਕਿਹਾ ਕਿ ਜੇਕਰ 2 ਅਕਤੂਬਰ ਤੱਕ ਅਵਾਰਾ ਪਸ਼ੂਆਂ ਦੀ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਅਵਾਰਾ ਪਸ਼ੂਆਂ ਦੀ ਸਮੱਸਿਆ ਲਈ ਪੱਕੇ ਤੌਰ *ਤੇ ਧਰਨਾ ਲਾਇਆ ਜਾ ਸਕਦਾ ਹੈ।