ਬੁਢਲਾਡਾ 17 ਸਤੰਬਰ (ਸਾਰਾ ਯਹਾ/ਅਮਨ ਮਹਿਤਾ): ਬਿਜਲੀ ਵਿਭਾਗ ਦੇ ਮੁਲਾਜਮਾ ਊੱਪਰ ਹੋਏ ਹਮਲੇ ਤੋਂ ਬਾਅਦ ਮੁਲਜਮਾ ਨੂੰ ਗ੍ਰਿਫਤਾਰ ਨਾ ਕੀਤੇ ਜਾ ਦੇ ਰੋਸ ਵਜੋਂ ਅੱਜ ਟੈਕਨੀਕਲ ਸਰਵਿਸ ਯੂਨੀਅਨ ਸਬ ਡਵੀਜਨ ਦੇ ਸਮੂਹ ਬਿਜਲੀ ਮੁਲਾਜਮਾਂ ਵੱਲੋਂ ਦਫਤਰ ਦੇ ਗੇਟ ਅੱਗੇ ਧਰਨਾ ਦਿੱਤਾ ਗਿਆ। ਮੁਲਾਜਮਾਂ ਵੱਲੋਂ ਦੋਸ਼ ਲਾਇਆ ਕਿ 11 ਸਤੰਬਰ ਨੂੰ ਪਿੰਡ ਖਿੱਲਣ ਵਿਖੇ ਕੁਤਾਹੀ ਰਕਮ ਉਗਰਾਉਣ ਲਈ ਟੀਮ ਗਈ ਸੀ। ਜਿੱਥੇ ਖਪਤਕਾਰਾਂ ਵੱਲੋਂ ਮੁਲਾਜਮਾ ਤੇ ਇੱਟਾ ਰੋੜੇ ਅਤੇ ਡਾਂਗਾ ਸੋਟੇ ਲੈ ਕੇ ਹਮਲਾ ਕੀਤਾ ਗਿਆ। ਖਪਤਕਾਰਾਂ ਵੱਲੋਂ ਜੇ ਈ ਖੁਸ਼ਪ੍ਰੀਤ ਸਿੰਘ ਦੇ ਸਿਰ ਵਿੱਚ ਇੱਟ ਮਾਰ ਕੇ ਜਖਮੀ ਕਰ ਦਿੱਤਾ ਅਤੇ ਹੋਰ ਮੁਲਾਜਮਾਂ ਦੇ ਸੱਟਾਂ ਲੱਗ ਗਈਆ ਸਨ। ਸਬ ਡਵੀਜ਼ਨ ਦੇ ਦਫਤਰ ਵੱਲੋਂ ਖਪਤਕਾਰਾਂ ਤੇ ਐਫ ਆਈ ਆਰ ਦਰਜ ਕਰਵਾ ਦਿੱਤੀ ਗਈ ਸੀ। ਪਰ ਪ੍ਰਸ਼ਾਸਨ ਵੱਲੋਂ ਅੱਜ ਅਜੇ ਤੱਕ ਕੋਈ ਗ੍ਰਿਫਤਾਰੀ ਨਹੀ ਕੀਤੀ ਗਈ। ਜਿਸ ਦੇ ਚਲਦਿਆਂ ਰੋਸ ਵਜੋਂ ਦਫਤਰ ਵਿਖੇ ਧਰਨਾ ਲਗਾ ਕੇ ਦੋਸ਼ੀਆ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ। ਧਰਨੇ ਦੌਰਾਨ ਮੰਗ ਕੀਤੀ ਗਈ ਕਿ ਜੇਕਰ ਦੋਸ਼ੀਆ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਸਮੂਹ ਮੁਲਾਜਮ ਅਗਲੇ ਸੰਘਰਸ਼ ਲਈ ਮਜਬੂਰ ਹੋਣਗੇ। ਧਰਨੇ ਦੌਰਾਨ ਟੈਕਨੀਕਲ ਸਰਵਿਸ ਯੂਨੀਅਨ, ਇੰਪਲਾਈਜ ਫੋਡਰੈਸਨ (ਬਲਜੀਤ ਗਰੁੱਪ), ਪਾਵਰਕੌਮ ਐਂਡ ਟਰਾਂਸਕੋ ਠੇਕਾ ਮੁਲਾਜਮ ਯੂਨੀਅਨ ਨੇ ਸ਼ਮੂਲੀਅਤ ਕੀਤੀ। ਧਰਨੇ ਦੌਰਾਨ ਟੀ ਐਸ ਯੂ ਦੇ ਪ੍ਰਧਾਨ ਮੇਜਰ ਸਿੰਘ, ਰਮਨ ਕੁਮਾਰ, ਜੇ ਈ ਅਜੈਬ ਸਿੰਘ, ਆਈ ਡੀ ਪੀ ਦੇ ਗੁਰਚਰਨ ਸਿੰਘ ਬਰੇਟਾ ਅਤੇ ਸੀ ਐਚ ਬੀ ਠੇਕਾ ਮੁਲਾਜਮ ਦੇ ਡਵੀਜਨ ਪ੍ਰਧਾਨ ਕੁਲਦੀਪ ਸਿੰਘ ਆਦਿ ਹਾਜ਼ਰ ਸਨ।