ਪੰਜਾਬ ਯੂ.ਟੀ ਮੁਲਾਜਮ ਅਤੇ ਪੈਨਸਨਰਜ ਸਾਂਝਾ ਫਰੰਟ

0
2

ਮਾਨਸਾ  17 ਸਤੰਬਰ (ਸਾਰਾ ਯਹਾ/ਬਿਓਰੋ ਰਿਪੋਰਟ): ਅੱਜ ਡੀ.ਸੀ. ਦਫਤਰ ਦੇ ਬਾਹਰ ਪੰਜਾਬ ਯੂ.ਟੀ ਮੁਲਾਜਮ ਅਤੇ ਪੈਨਸਨਰਜ ਸਾਂਝਾ ਫਰੰਟ ਵੱਲੋਂ ਮਾਨਸਾ ਵਿਖੇ ਸਮੁੱਚੇ ਮੁਲਾਜਮ ਵਰਗ ਵੱਲੋਂ ਦੂਜੇ ਦਿਨ ਵੀ ਕੰਨਵੀਨਰ   ਰਾਜ ਕੁਮਾਰ ਰੰਗਾਂ ਦੀ ਪ੍ਰਧਾਨਗੀ ਹੇਠ ਭੁੱਖ ਹੜਤਾਲ ਜਾਰੀ ਰੱਖੀ ਗਈ।  ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਕਾਂਗਰਸ ਮੈਨੀਫੈਸਟੋ ਅਤੇ ਜਨਤਕ ਸਟੇਜਾਂ ਤੋਂ ਵਾਅਦੇ ਕੀਤੇ ਸਨ ਕਿ ਸਾਰੇ ਕੱਚੇ ਕਾਮੇ ਪੱਕੇ ਕੀਤੇ ਜਾਣਗੇ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇਗੀ, ਡੀ.ਏ ਦੀਆਂ ਕਿਸ਼ਤਾਂ ਸੱਤਾ ਤੇ ਬੈਠਣ ਦੇ ਇੱਕ ਮਹੀਨੇ ਦੇ ਇੱਕ ਮਹੀਨੇ ਅੰਦਰ ਦੇ ਕੇ ਉਸਦਾ ਬਕਾਇਆ ਦਿੱਤੀ ਜਾਵੇਗਾ, ਪੇਅ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇਗੀ। ਪਰ ਇਹ ਮਸਲੇ ਹੱਲ ਕਰਨ ਦੀ ਬਜਾਏ ਸਗੋਂ ਮੁਲਾਜਮਾਂ ਤੇ 2400/- ਰੁਪਏ ਸਲਾਨਾ ਜਜੀਆ ਟੈਕਸ ਲਾ ਦਿੱਤਾ, ਪਹਿਲਾਂ ਮਿਲਦਾ ਮੋਬਾਇਲ ਭੱਤਾ ਅੱਧਾ ਕਰ ਦਿੱਤਾ ਅਤੇ ਨਵ ਨਿਯੁਕਤ ਮੁਲਾਜਮਾਂ ਤੇ ਕੇਦਰੀ ਸਕੇਲ ਲਾਗੂ ਕਰ ਦਿੱਤੇ। ਪੇਅ ਕਮਿਸ਼ਨ ਦੇਣ ਦੀ ਬਜਾਏ ਕੇਂਦਰ ਦੇ ਮੁਲਾਜਮਾਂ ਦਾ ਸੱਤਵਾਂ ਪੇਅ ਕਮਿਸ਼ਨ ਪੰਜਾਬ ਦੇ ਮੁਲਾਜਮ ਤੇ ਲਾਗੂ ਕਰਨ ਦੀ ਤਿਆਰੀ ਕਰ ਲਈ ਹੈ। ਜਿਸ ਨਾਲ ਪੰਜਾਬ ਦੇ ਮੁਲਾਜ਼ਮਾ ਦੀਆਂ ਤਨਖਾਹਾਂ ਤੇ ਕੈਚੀ ਫੇਰਨ ਦੀ ਤਿਆਰੀ ਖਿੱਚ ਲਈ ਹੈ। ਜਿਸ ਕਰਕੇ ਮੁਲਾਜਮਾਂ ਅੰਦਰ ਭਾਰੀ ਗੁੱਸਾ ਤੇ ਬੇ-ਚੈਨੀ ਪਾਈ ਜਾ ਰਹੀ ਹੈ। ਪੰਜਾਬ ਦੇ ਮੁਲਾਜਮ 16 ਸਤੰਬਰ ਤੋਂ 30 ਸਤੰਬਰ ਤੱਕ ਲੜੀਵਾਰ ਭੁੱਖ ਹੜਤਾਲ ਜਾਰੀ ਰੱਖਣਗੇ। ਜੇਕਰ ਸਰਕਾਰ ਨੇ ਇਹਨਾਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਮੁਲਾਜਮ ਅਤੇ ਪੈਨਸ਼ਨਰ ਵਰਗ ਵੱਲੋਂ 19 ਅਕਤੂਬਰ ਤੋਂ ਜੇਲ ਭਰੋ ਅੰਦੋਲਨ ਸ਼ੁਰੂ ਕੀਤਾ ਜਾਵੇਗਾ।ਅੱਜ ਭੁੱਖ ਹੜਤਾਲ ਵਿੱਚ ਬੈਠਣ ਵਾਲਿਆਂ ਵਿੱਚ ਜਗਦੀਸ਼ ਰਾਏ, ਲਕਸਵੀਰ ਸਿੰਘ, ਅਵਤਾਰ ਸਿੰਘ, ਭੁਪਿੰਦਰ ਸਿੰਘ, ਗੁਰਨਾਮ ਸਿੰਘ ਕੋਟਲੀ, ਕਰਨਪਾਲ, ਬਲਵਿੰਦਰ ਸਿੰਘ ਪ੍ਰਧਾਨ ਨਹਿਰੀ ਵਿਭਾਗ, ਬੀਰਾ ਸਿੰਘ, ਪਵਨ ਕੁਮਾਰ, ਕਰਤਾਰ ਸਿੰਘ ਬਿਜਲੀ ਬੋਰਡ, ਜਗਸੀਰ ਸਿੰਘ, ਮਹਿੰਦਰ ਸਿੰਘ, ਹਰੀ ਸਿੰਘ, ਸੋਮ ਬਹਾਦਰ, ਸੱਤਦੇਵ ਬਿਜਲੀ ਬੋਰਡ ਸਨ। 

LEAVE A REPLY

Please enter your comment!
Please enter your name here