ਮਾਨਸਾ 16 ਸਤੰਬਰ (ਸਾਰਾ ਯਹਾ/ਹੀਰਾ ਸਿੰਘ ਮਿੱਤਲ) ਅੱਜ ਡੀ.ਸੀ. ਦਫਤਰ ਦੇ ਬਾਹਰ ਪੰਜਾਬ ਯੂ.ਟੀ ਮੁਲਾਜਮ ਅਤੇ ਪੈਨਸਨਰਜ ਸਾਂਝਾ ਫਰੰਟ ਵੱਲੋਂ ਮਾਨਸਾ ਵਿਖੇ ਸਮੁੱਚੇ ਮੁਲਾਜਮ ਵਰਗ ਵੱਲੋਂ ਲੜੀਵਾਰ ਭੁੱਖ ਹੜਤਾਲ ਸ਼ੁਰੂ ਕੀਤੀ ਗਈ। ਇਸ ਮੌਕੇ ਕੰਨਵੀਨਰ ਪ੍ਰਿਥੀ ਸਿੰਘ ਮਾਨ, ਰਾਜ ਕੁਮਾਰ ਰੰਗਾਂ, ਅਮਰਜੀਤ ਸਿੰਘ, ਜਸਦੀਪ ਸਿੰਘ ਚਹਿਲ, ਧਰਮਿੰਦਰ ਸਿੰਘ ਹੀਰੇਵਾਲਾ, ਮੱਖਣ ਸਿੰਘ ਉੱਡਤ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਮੁਲਾਜਮਾਂ ਨੂੰ ਮੀਟਿੰਗ ਦਾ ਸਮਾਂ ਨਾ ਦਿੱਤੇ ਜਾਣ ਕਰਕੇ ਭਾਰੀ ਰੋਸ ਪ੍ਰਗਟ ਕੀਤਾ। ਮੁੱਖ ਮੰਤਰੀ ਵੱਲੋਂ ਕਾਂਗਰਸ ਮੈਨੀਫੈਸਟੋ ਵਿੱਚ ਲਿਖਤੀ ਵਾਅਦੇ ਕੀਤੇ ਗਏ। ਪੰਜਾਬ ਦੀ ਕੈਪਟਨ ਸਰਕਾਰ ਨੇ ਚੋਣਾਂ ਦੇ ਸਮੇਂ ਜਨਤਕ ਸਟੇਜਾਂ ਤੇ ਵਾਅਦੇ ਕੀਤੇ ਸਨ ਕਿ ਸਾਰੇ ਕੱਚੇ ਕਾਮੇ ਪੱਕੇ ਕੀਤੇ ਜਾਣਗੇ। ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇਗੀ। ਡੀ.ਏ ਦੀਆਂ ਕਿਸ਼ਤੇ ਸੱਤਾ ਤੇ ਬੈਠਣ ਦੇ ਇੱਕ ਮਹੀਨੇ ਦੇ ਇੱਕ ਮਹੀਨੇ ਅੰਦਰ ਦੇ ਕੇ ਉਸਦਾ ਬਕਾਇਆ ਦਿੱਤੀ ਜਾਵੇਗਾ। ਪੇਅ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇਗੀ। ਪਰ ਇਹ ਮਸਲੇ ਹੱਲ ਕਰਨ ਦੀ ਬਜਾਏ ਸਗੋਂ ਮੁਲਾਜਮਾਂ ਤੇ 2400/- ਰੁਪਏ ਸਲਾਨਾ ਜਜੀਆ ਟੈਕਸ ਲਾ ਦਿੱਤਾ। ਪਹਿਲਾਂ ਮਿਲਦਾ ਮੋਬਾਇਲ ਭੱਤਾ ਅੱਧਾ ਕਰ ਦਿੱਤਾ ਅਤੇ ਨਵ ਨਿਯੁਕਤ ਮੁਲਾਜਮਾਂ ਤੇ ਕੇਦਰੀ ਸਕੇਲ ਲਾਗੂ ਕਰ ਦਿੱਤੇ। ਪੇਅ ਕਮਿਸ਼ਨ ਦੇਣ ਦੀ ਬਜਾਏ ਕੇਂਦਰ ਦੇ ਮੁਲਾਜਮਾਂ ਦਾ ਸੱਤਵਾਂ ਪੇਅ ਕਮਿਸ਼ਨ ਪੰਜਾਬ ਦੇ ਮੁਲਾਜਮ ਲਾਗੂ ਕਰਨ ਦੀ ਤਿਆਰੀ ਕਰ ਲਈ ਹੈ। ਜਿਸ ਨਾਲ ਪੰਜਾਬ ਦੇ ਮੁਲਾਜ਼ਮਾ ਦੀਆਂ ਤਨਖਾਹਾਂ ਤੇ ਕੈਚੀ ਫੇਰਨ ਦੀ ਤਿਆਰੀ ਖਿੱਚ ਲਈ ਹੈ। ਜਿਸ ਕਰਕੇ ਮੁਲਾਜਮਾਂ ਅੰਦਰ ਭਾਰੀ ਗੁੱਸਾ ਤੇ ਬੇ-ਚੈਨੀ ਪਾਈ ਜਾ ਰਹੀ ਹੈ। ਜਿਸ ਕਰਕੇ ਪੰਜਾਬ ਦੇ ਮੁਲਾਜਮਾਂ ਤੇ 16 ਸਤੰਬਰ ਤੋਂ 30 ਸਤੰਬਰ ਤੱਕ ਲੜੀਵਾਰ ਭੁੱਖ ਹੜਤਾਲ ਕੀਤੀ ਜਾਵੇਗੀ। ਜੇ ਕਰ ਸਰਕਾਰ ਨੇ ਫਿਰ ਵੀ ਮੰਗਾਂ ਦਾ ਨਿਪਟਾਰਾ ਨਾ ਕੀਤਾ ਤਾਂ 19 ਅਕਤੂਬਰ ਤੋਂ ਜੇਲ ਭਰੋ ਅੰਦੋਲਨ ਕੀਤੇ ਜਾਵੇਗਾ। ਅੱਜ ਭੁੱਖ ਹੜਤਾਲ ਵਿੱਚ ਬੈਠਣ ਵਾਲਿਆਂ ਵਿੱਚ ਜਸਦੀਪ ਸਿੰਘ ਚਹਿਲ, ਪ੍ਰਿਥੀ ਸਿੰਘ ਮਾਨ, ਰਾਜ ਕੁਮਾਰ ਰੰਗਾਂ, ਮੱਖਣ ਸਿੰਘ ਉੱਡਤ, ਧਰਮਿੰਦਰ ਸਿੰਘ, ਨਰਿੰਦਰ ਸਿੰਘ, ਜੱਗਾ ਸਿੰਘ ਅਲੀਸ਼ੇਰ, ਸੁਖਦੇਵ ਸਿੰਘ ਕੋਟਲੀ, ਜਨਕ ਸਿੰਘ ਫਤਿਹਪੁਰ, ਜਸਵੰਤ ਸਿੰਘ ਭੁੱਲਰ ਅਤੇ ਨਾਜ਼ਮ ਸਿੰਘ ਬੁਰਜ ਢਿੱਲਵਾਂ, ਗੁਰਤੇਜ ਸਿੰਘ ਤਾਮਕੋਟ ਸਨ।
ਇਸ ਮੌਕੇ ਇਹਨਾਂ ਤੋਂ ਇਲਾਵਾ ਬਿੱਕਰ ਸਿੰਘ ਮੰਘਾਣੀਆ, ਜਸਵੀਰ ਢੰਡ, ਜਸਵੰਤ ਸਿੰਘ ਮੋਜੋ, ਪ੍ਰਤਾਪ ਸਿੰਘ ਲਕਸ਼ਵੀਰ ਸਿੰਘ, ਸੰਦੀਪ ਸਿੰਘ, ਭੁਪਿੰਦਰ ਸਿੰਘ ਤੱਗੜ, ਪਰਵਾਜਪਾਲ ਸਿੰਘ, ਪ੍ਰਭਜੋਤ ਸਿੰਘ ਅਤੇ ਜੈਪਾਲ ਸਿੰਘ ਹਾਜਰ ਸਨ। ਅੰਤ ਵਿੱਚ ਆਗੂਆਂ ਨੇ ਕਿਹਾ ਜੇਕਰ ਸਰਕਾਰ ਨੇ ਇਹਨਾਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਮੁਲਾਜਮ ਅਤੇ ਪੈਨਸ਼ਨਰ ਵਰਗ 19 ਅਕਤੂਬਰ ਜੇਲ ਭਰੋ ਅੰਦੋਲਨ ਸ਼ੁਰੂ ਕੀਤਾ ਜਾਵੇਗਾ।