ਬੁਢਲਾਡਾ13 ਸਤੰਬਰ (ਸਾਰਾ ਯਹਾ/ਅਮਿਤ ਜਿੰਦਲ): ਖੇਤੀ ਆਰਡੀਨੈੱਸ ਦੇ ਵਿਰੋਧ ਵਿੱਚ ਪੰਜਾਬ ਦੀਆਂ 11 ਕਿਸਾਨ ਜੱਥੇਬੰਦੀਆਂ ਵੱਲੋਂ 15 ਸਤੰਬਰ ਨੂੰ ਹਾਈਵੇ ਜਾਮ ਕਰਨ ਦੇ ਫੈਸਲੇ ਅਧੀਨ ਇਸ ਦੀ ਰੂਪ ਰੇਖਾ ਤਿਆਰ ਕਰਦਿਆਂ ਅੱਜ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਮੀਟਿੰਗ ਹੋਈ। ਜਿਸ ਵਿੱਚ ਜੱਥੇਬੰਦੀ ਦੇ ਜਿਲ੍ਹਾ ਪ੍ਰਧਾਨ ਜ਼ਸਵੀਰ ਸਿੰਘ ਬਾਜਵਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜੋ ਖੇਤੀ ਆਰਡੀਨੈੱਸ ਜਾਰੀ ਕਰਨ ਨਾਲ ਕਿਸਾਨਾ, ਆੜ੍ਹਤੀਆ ਵਰਗ, ਛੋਟੇ ਦੁਕਾਨਦਾਰ ਆਦਿ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਇੱਕ ਦੇਸ਼ ਇੱਕ ਮੰਡੀ ਦੇ ਫੈਸਲੇ ਨੂੰ ਕਿਸੇ ਵੀ ਹਾਲਤ ਵਿਚ ਲਾਗੂ ਨਹੀਂ ਹੋਣ ਦੇਵਾਂਗੇ। ਉਹਨਾ ਕਿਹਾ ਕਿ ਇਸਦੇ ਵਿਰੋਧ ਵਜੋ ਆਉਣ ਵਾਲੀ 15 ਸਤੰਬਰ ਨੂੰ 11 ਕਿਸਾਨ ਜਥੇਬੰਦੀਆ ਵਲੋ ਹਾਈਵੇਜ ਨੁੰ ਜਾਮ ਕੀਤਾ ਜਾਵੇਗਾ। ਉਹਨਾ ਕਿਹਾ ਕਿ ਮਾਨਸਾ ਜਿਲੇ ਵਿੱਚ 3 ਕਿਸਾਨ ਜਥੇਬੰਦੀਆ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਬੀਕੇਯੂ ਕਾਦੀਆ, ਬੀਕੇਯੂ ਸਿੱਧੂਪੁਰ ਵਲੋ ਮਲਕਪੁਰ ਖਿਆਲਾ ਹਾਈਵੇਜ ਜਾਮ ਕੀਤਾ ਜਾਵੇਗਾ। ਇਸ ਮੋਕੇ ਮੇਵਾ ਸਿੰਘ ਕੁਲਾਣਾ, ਬਾਬੂ ਸਿੰਘ ਲਾਬਾ, ਦਿਲਬਾਗ ਸਿੰਘ ਕਲੀਪੁਰ, ਅਮਰੀਕ ਸਿੰਘ ਆਦਿ ਹਾਜਰ ਸਨ।