ਸਰਕਾਰੀ ਤੇਲ ਕੰਪਨੀਆਂ ਨੇ ਘਟਾਈਆਂ ਕੀਮਤਾਂ ਪੈਟਰੋਲ ਵਿਚ ਸਿਰਫ 13 ਪੈਸੇ ਅਤੇ ਡੀਜ਼ਲ ਵਿਚ ਸਿਰਫ 12 ਪੈਸੇ

0
27

ਨਵੀਂ ਦਿੱਲੀ 12 ਸਤੰਬਰ (ਸਾਰਾ ਯਹਾ/ਬਿਓਰੋ ਰਿਪੋਰਟ): ਸਰਕਾਰੀ ਤੇਲ ਕੰਪਨੀਆਂ ਵੱਲੋਂ ਅੱਜ ਪੈਟਰੋਲ ਅਤੇ ਡੀਜ਼ਲ ਦੇ ਰੇਟ ਘਟਾਏ ਗਏ ਹਨ। ਦਿੱਲੀ ਵਿਚ ਪੈਟਰੋਲ ਦੀਆਂ ਕੀਮਤਾਂ ਵਿਚ 13 ਪੈਸੇ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ ਹੈ, ਜਦੋਂਕਿ ਡੀਜ਼ਲ ਦੀਆਂ ਦਰਾਂ ਵਿਚ 12 ਪੈਸੇ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ ਹੈ। ਰੇਟਾਂ ਵਿਚ ਕਟੌਤੀ ਤੋਂ ਬਾਅਦ ਪੈਟਰੋਲ ਦਿੱਲੀ ਵਿਚ 81.86 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 72.93 ਰੁਪਏ ਪ੍ਰਤੀ ਲੀਟਰ ‘ਤੇ ਆ ਗਿਆ ਹੈ।

ਸਤੰਬਰ ‘ਚ ਪੈਟਰੋਲ ਦੀਆਂ ਕੀਮਤਾਂ ਘੱਟਣ ਦਾ ਇਹ ਦੂਜਾ ਮੌਕਾ ਹੈ। ਇਸ ਤੋਂ ਪਹਿਲਾਂ 10 ਸਤੰਬਰ ਨੂੰ ਪੈਟਰੋਲ ਦੀਆਂ ਕੀਮਤਾਂ ਵਿੱਚ ਮਹਾਨਗਰਾਂ ਵਿੱਚ 9 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ ਵਿੱਚ 12 ਪੈਸੇ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ ਸੀ।

ਕੋਵਿਡ-19 ਕਰਕੇ ਅੰਤਰਰਾਸ਼ਟਰੀ ਬਾਜ਼ਾਰ ਵਿਚ ਹਾਲਾਤ ਹਾਲੇ ਆਮ ਨਹੀਂ ਹੋਏ ਤੇ ਕੱਚੇ ਤੇਲ ਦੀ ਮਾਰਕੀਟ ਵੀ ਸੁਸਤ ਹੈ। ਇਸ ਦੇ ਨਾਲ ਹੀ ਸਾਊਦੀ ਅਰਬ ਨੇ ਕੱਚੇ ਤੇਲ ਦੀ ਦਰ ਘਟਾ ਦਿੱਤੀਆਂ ਹਨ। ਇਸਦੇ ਨਤੀਜੇ ਵਜੋਂ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਕੁਝ ਕਮੀ ਆਈ ਹੈ, ਜਿਸਦਾ ਅਸਰ ਸਾਡੇ ਘਰੇਲੂ ਬਜ਼ਾਰ ਵਿੱਚ ਪਿਆ ਹੈ।

ਇੰਝ ਪਤਾ ਕਰੋ ਆਪਣੇ ਸ਼ਹਿਰ ‘ਚ ਕੀਮਤਾਂ:

ਦੇਸ਼ ਵਿਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਨਾਲ ਜੁੜੀ ਹੋਈ ਹੈ। ਉਨ੍ਹਾਂ ਦੀਆਂ ਕੀਮਤਾਂ ਅੰਤਰ ਰਾਸ਼ਟਰੀ ਮਾਰਕੀਟ ਦੀ ਦਰ ਦੇ ਅਧਾਰ ਤੇ ਵੱਖੋ ਵੱਖਰੀਆਂ ਹਨ। ਨਵੇਂ ਰੇਟ ਰੋਜ਼ਾਨਾ ਸਵੇਰੇ 6 ਵਜੇ ਤੋਂ ਲਾਗੂ ਹੁੰਦੇ ਹਨ।

ਇਨ੍ਹਾਂ ਨੰਬਰਾਂ ‘ਤੇ ਮੈਸੇਜ ਭੇਜ ਕੇ ਕੀਮਤਾਂ ਪਤਾ ਕੀਤੀਆਂ ਜਾ ਸਕਦੀਆਂ ਹਨ। ਉਦਾਹਰਣ ਲਈ ਜੇ ਤੁਸੀਂ ਇੰਡੀਅਨ ਆਇਲ ਦੇ ਗਾਹਕ ਹੋ, ਤਾਂ ਤੁਸੀ ਆਰਐਸਪੀ ਅਤੇ ਆਪਣਾ ਸਿਟੀ ਕੋਡ ਲਿਖਣਾ ਪਵੇਗਾ ਅਤੇ 9224992249 ‘ਤੇ ਮੈਸੇਜ ਭੇਜਣਾ ਪਏਗਾ ਅਤੇ ਤੁਹਾਨੂੰ ਕੀਮਤ ਦੀ ਜਾਣਕਾਰੀ ਮਿਲੇਗੀ। ਹੋਰ ਕੰਪਨੀਆਂ ਦੀ ਵੈਬਸਾਈਟ ‘ਤੇ ਜਾਰੀ ਨੰਬਰ ‘ਤੇ ਮੈਸੇਜ ਭੇਜ ਕੇ ਕੀਮਤਾਂ ਹਾਸਲ ਕੀਤੀਆਂ ਜਾ ਸਕਦੀਆਂ ਹਨ।

LEAVE A REPLY

Please enter your comment!
Please enter your name here