ਮਨਪ੍ਰੀਤ ਬਾਦਲ ਨੇ ਬਠਿੰਡਾ ਅਤੇ ਭਾਰਤ ਭੂਸ਼ਣ ਆਸ਼ੂ ਨੇ ਲੁਧਿਆਣਾ ‘ਚ ਲਾਂਚ ਕੀਤੀ ਸਮਰਾਟ ਰਾਸ਼ਨ ਕਾਰਡ ਸਕੀਮ

0
53

ਚੰਡੀਗੜ੍ਹ 12 ਸਤੰਬਰ (ਸਾਰਾ ਯਹਾ/ਬਿਓਰੋ ਰਿਪੋਰਟ): ਪੰਜਾਬ ਦੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਬਠਿੰਡਾ ‘ਚ ਗਰੀਬ ਪਰਿਵਾਰਾਂ ਲਈ ਸਮਰਾਟ ਕਾਰਡ ਸਕੀਮ ਲਾਂਚ ਕੀਤੀ। ਪੰਜਾਬ ਦੇ ਵਿੱਚ ਹੁਣ ਇਸ ਸਕੀਮ ਦੇ ਤਹਿਤ 1.5 ਕਰੋੜ ਲੋਕਾਂ ਨੂੰ ਇਸਦਾ ਫਾਇਦਾ ਮਿਲੇਗਾ। ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਰਸਮੀ ਤੌਰ ਤੇ ਅੱਜ ਇਸ ਸਕੀਮ ਦੀ ਸ਼ੁਰੁਆਤ ਕੀਤੀ ਗਈ ਹੈ।ਆਉਣ ਵਾਲੇ ਦਿਨਾਂ ‘ਚ ਇਹ ਸਕੀਮ ਮੁੰਕਮਲ ਹੋ ਜਾਏਗੀ। ਜਿਸਦਾ ਲਾਭ ਗਰੀਬ ਵਰਗ ਨੂੰ ਹੋਵੇਗਾ।ਨਾਲ ਹੀ ਆਨਲਾਈਨ ਸਿਸਟਮ ਦੇ ਤਹਿਤ ਜੋ ਸ਼ਿਕਾਇਤਾਂ ਪੰਜਾਬ ਵਿੱਚ ਰਾਸ਼ਨ ਡਿਪੋ ਨੂੰ ਲੈ ਕੇ ਸੁਣਨ ਲਈ ਮਿਲਦੀਆ ਸੀ। ਉਹ ਹੁਣ ਇਸ ਸਿਸਟਮ ਦੇ ਰਾਂਹੀ ਦੂਰ ਹੋ ਜਾਣਗੀਆਂ।

ਖੁੱਲ੍ਹੇ ਗੋਦਾਮਾ ਕਾਰਨ ਅਨਾਜ ਲਗਾਤਾਰ ਖਰਾਬ ਹੋਣ ਦੀਆਂ ਖ਼ਬਰਾਂ ਆ ਰਹੀਆਂ ਸੀ ਪਰ ਹੁਣ ਅਗਲੀ ਵਾਰ ਤੋਂ ਚੌਲ ਅਤੇ ਕਣਕ ਦਾ ਸਟਾਕ ਖੁੱਲ੍ਹੇ ਗੋਦਾਮਾਂ ਵਿੱਚ ਨਹੀਂ ਹੋਵੇਗਾ ਜਿਸ ਨਾਲ ਫਸਲ ਖ਼ਰਾਬ ਹੋਣ ਤੋਂ ਬਚੀ ਰਹੇਗੀ।

ਇਸ ਤੋਂ ਇਲਾਵਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਵੀ ਲੁਧਿਆਣਾ ‘ਚ 10 ਸਮਾਰਟ ਰਾਸ਼ਨ ਕਾਰਡ ਵੰਡ ਕੇ ਯੋਜਨਾ ਦੀ ਸ਼ੁਰੂਆਤ ਕੀਤੀ ਗਈ। ਆਸ਼ੂ ਨੇ ਕਿਹਾ ਕੇ ਇਸ ਸਕੀਮ ਰਾਂਹੀ ਲਾਭਪਾਤਰੀ ਨੂੰ ਫਾਇਦਾ ਮਿਲੇਗਾ ਅਤੇ ਇਸ ‘ਚ ਘੁਟਾਲੇ ਦੀ ਵੀ ਕੋਈ ਗੁੰਜਾਇਸ਼ ਨਹੀਂ ਹੋਏਗੀ। ਪੰਜਾਬ ਸਰਕਾਰ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਦੇ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਰਜਿਸਟਰਡ ਪਰਿਵਾਰਾਂ ਨੂੰ ਪੂਰੀ ਪਾਰਦਰਸ਼ਤਾ ਦੇ ਨਾਲ ਰਾਸ਼ਣ ਪਹੁੰਚਾਉਣ ਦੇ ਉਦੇਸ਼ ਨਾਲ ਜ਼ਿਲ੍ਹਾ ਪੱਧਰੀ ਸਮਾਰੋਹ ਤਹਿਤ ਸਥਾਨਕ ਬੱਚਤ ਭਵਨ ਵਿਖੇ ਅੱਜ ਸਮਾਰਟ ਰਾਸ਼ਨ ਕਾਰਡ ਯੋਜਨਾ ਦੀ ਸ਼ੁਰੂਆਤ ਕੀਤੀ ਗਈ।

ਮੁੱਖ ਮੰਤਰੀ ਵੱਲੋਂ ਸਮਾਰਟ ਰਾਸ਼ਨ ਕਾਰਡ ਸਕੀਮ ਦੀ ਸ਼ੁਰੂਆਤ, ਸਬਸਿਡੀ ਤੇ ਮਿਲੇਗਾ ਰਾਸ਼ਨ

ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਸਮਾਰਟ ਰਾਸ਼ਨ ਕਾਰਡ ਦੀ ਵਰਤੋਂ ਕਰਕੇ ਲਾਭਪਾਤਰੀ ਬਿਨਾਂ ਕਿਸੇ ਵਾਧੂ ਦਸਤਾਵੇਜ਼ਾਂ ਨੂੰ ਨਾਲ ਲਿਆਏ ਬਿਨਾਂ ਈ-ਪੋਜ ਮਸ਼ੀਨ ਰਾਹੀਂ ਸਰਕਾਰੀ ਡਿਪੂਆਂ ਤੋਂ ਅਨਾਜ ਲੈ ਸਕਦੇ ਹਨ। ਸਮਾਰਟ ਰਾਸ਼ਨ ਕਾਰਡ ਪਰਿਵਾਰ ਦੇ ਵੇਰਵੇ ਹਾਸਲ ਕਰਨ ਲਈ ਈ-ਪੋਜ਼ ਮਸ਼ੀਨ ‘ਤੇ ਸਵਾਇਪ ਕੀਤਾ ਜਾਵੇਗਾ ਲਾਭਪਾਤਰੀ ਕਿਸੇ ਵੀ ਡਿਪੂ ਹੋਲਡਰ ਤੋਂ ਸਮਰਾਟ ਕਾਰਡ ਦੀ ਸਹਾਇਤਾ ਨਾਲ ਰਾਸ਼ਨ ਲੈ ਸਕਦਾ ਹੈ।

LEAVE A REPLY

Please enter your comment!
Please enter your name here