ਬੁਢਲਾਡਾ 12 ਸਤੰਬਰ (ਸਾਰਾ ਯਹਾ/ਅਮਨ ਮਹਿਤਾ): ਸਥਾਨਕ ਸ਼ਹਿਰ ਅੰਦਰ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੋਰ ਬਾਦਲ ਵੱਲੋਂ 2016 ਚ ਦਿੱਤੇ ਗਏ ਵੱਖ ਵੱਖ ਵਾਰਡਾਂ ਵਿੱਚ ਰਹਿੰਦੇ ਜਿੰਮਾ ਦਾ ਸਮਾਨ ਨਗਰ ਕੋਸਲ ਪਾਸ ਅੱਜ ਵੀ ਮੋਜੂਦ ਹੈ। ਇਹ ਜਾਣਕਾਰੀ ਕੋਸਲ ਦੇ ਕਾਰਜਸਾਧਕ ਅਫਸਰ ਵਿਜੈ ਕੁਮਾਰ ਜਿੰਦਲ ਵੱਲੋਂ 7 ਲੱਖ ਰੁਪਏ ਦੇ ਜਿੰਮ ਘਪਲੇ ਸੰਬੰਧੀ ਅਫਵਾਹਾਂ ਨੂੰ ਮੁੱਢੋ ਨਕਾਰਦਿਆਂ ਕਿਹਾ ਕਿ ਵਾਰਡ ਨੰਬਰ 3, 5, 10, 11, 13 ਅਤੇ 15 ਵਾਰਡਾਂ ਵਿੱਚ ਜਿੰਮ ਸਥਾਪਿਤ ਕਰਨ ਲਈ 7 ਲੱਖ ਦੀ ਗ੍ਰਾਟ ਜਾਰੀ ਕੀਤੀ ਗਈ ਸੀ ਇਸ ਸੰਬੰਧੀ ਜਿਨ੍ਹਾਂ ਵਾਰਡਾਂ ਦੇ ਕੋਸਲਰਾ ਨੇ ਜਿੰਮ ਸਥਾਪਤ ਕਰਨ ਲਈ ਸਾਝਾ ਸਥਾਨ ਦੀ ਪੇਸ਼ਕਸ਼ ਕੀਤੀ ਗਈ ਉੱਥੇ ਜਿੰਮ ਲਗਾ ਦਿੱਤੇ ਗਏ ਬਾਕੀ ਰਹਿੰਦੇ ਵਾਰਡਾਂ ਵਿੱਚ ਜਿੰਮ ਸਥਾਪਿਤ ਕਰਨ ਲਈ ਜਗ੍ਹਾਂ ਨਾ ਹੋਣ ਕਾਰਨ ਇਹ ਜਿੰਮ ਲੱਗ ਨਾ ਸਕੇ। ਜਿਨ੍ਹਾਂ ਦਾ ਸਮਾਨ ਅੱਜ ਵੀ ਨਗਰ ਕੋਸਲ ਪਾਸ ਮੌਜੂਦ ਹੈ। ਉਨ੍ਹਾਂ ਕਿਹਾ ਕਿ 7 ਲੱਖ ਰੁਪਏ ਜਿੰਮ ਘਪਲੇ ਦੀ ਅਫਵਾਹ ਪਿੱਛੇ ਕੀ ਮੰਤਵ ਹੈ ਸਾਨੂੰ ਇਸ ਸੰਬੰਧੀ ਕੋਈ ਜਾਣਕਾਰੀ ਨਹੀਂ ਹੈ। ਜਿੰਮ ਸੰਬੰਧੀ ਅੱਜ ਵੀ ਜੇਕਰ ਰਹਿੰਦੇ ਵਾਰਡਾਂ ਦੇ ਲੋਕ ਸਾਝੀ ਥਾਂ ਦਾ ਪ੍ਰਬੰਧ ਕਰਦੇ ਹਨ ਤਾਂ ਅਸੀਂ ਜਿੰਮ ਦੇਣ ਨੂੰ ਤਿਆਰ ਹਾਂ