ਬਾਲ ਭਵਨ ਮਾਨਸਾ ਵਿਖੇ ਠੇਕਾ ਮੁਲਾਜਮ ਪਾਵਰ ਕਾਮ ਤੇ ਨਗਰ ਕੌਂਸਲ ਮਾਨਸਾ ਦੇ ਠੇਕੇ ਤੇ ਕੰਮ ਕਰਦੇ ਵਰਕਰਾਂ ਦੀ ਚੋਣ ਸਰਵ ਸੰਮਤੀ ਨਾਲ ਕੀਤੀ ਗਈ

0
53

ਮਾਨਸਾ 11 ਸਤੰਬਰ (ਸਾਰਾ ਯਹਾ,ਹੀਰਾ ਸਿੰਘ ਮਿੱਤਲ)ਅੱਜ ਸਥਾਨ ਬਾਲ ਭਵਨ ਮਾਨਸਾ ਵਿਖੇ ਠੇਕਾ ਮੁਲਾਜਮ ਸੰਘਰਸ਼ ਮੋਰਚੇ ਤੋਂ ਜਲ
ਸਪਲਾਈ ਕੰਟਰੈਕਟਰ ਵਰਕਜ ਯੂਨੀਅਨ ਰਜਿ. 31 ਬਰਾਂਚ ਮਾਨਸਾ ਦੇ ਜਨਰਲ ਸਕੱਤਰ ਗੁਰਵਿੰਦਰ ਸਿੰਘ ਧਾਲੀਵਾਲ ਦੀ ਮੌਜੂਦਗੀ ਵਿੱਚ
ਸੀ.ਐਚ.ਬੀ. ਪਾਵਰ ਕਾਮ ਤੇ ਨਗਰ ਕੌਂਸਲ ਮਾਨਸਾ ਦੇ ਠੇਕੇ ਤੇ ਕੰਮ ਕਰਦੇ ਵਰਕਰਾਂ ਦੀ ਚੋਣ ਸਰਵ ਸੰਮਤੀ ਨਾਲ ਕੀਤੀ ਗਈ। ਇਸ ਮੌਕੇ ਤੇ
ਸੀ.ਐਚ.ਬੀ. ਪਾਵਰਕਾਮ ਤੋਂ ਰੋਕੀ ਸਿੰਘ ਨੂੰ ਪ੍ਰਧਾਨ, ਜਨਰਲ ਸਕੱਤਰ ਜਸਵੀਰ ਸਿੰਘ ਖਜਾਨਚੀ ਹਰਵਿੰਦਰ ਸਿੰਘ ਚੁਣਿਆ ਗਿਆ। ਇਸ ਤੋਂ
ਇਲਾਵਾ ਨਗਰ ਕੌਂਸਲ ਮਾਨਸਾ ਤੋਂ ਬਲਜਿੰਦਰ ਸਿੰਘ ਪ੍ਰਧਾਨ ਚੁਣਿਆ ਗਿਆ।
ਇਸ ਮੌਕੇ ਗੁਰਵਿੰਦਰ ਸਿੰਘ ਧਾਲੀਵਾਲ ਨੇ ਸਰਕਾਰ ਖਿਲਾਫ ਨਾਅਰੇਬਾਜੀ ਕਰਦੇ ਹੋਏ ਕਿਹਾ ਕਿ ਸਰਕਾਰੀ ਸਰਰਾਕੀ ਵਿਭਾਗਾਂ ਦਾ ਨਿੱਜੀਕਰਨ
ਕਰਨ ਬੜੀ ਤੇਜੀ ਨਾਲ ਕਰਨ ਲੱਗੀ ਹੋਈ ਹੈ ਜਿਸ ਕਰਕੇ ਵੱਖ ਵੱਖ ਵਿਭਾਗਾਂ ਵਿੱਚ ਠੇਕੇ ਤੇ ਕੰਮ ਕਰਦੇ ਵਰਕਰਾਂ ਦਾ ਭਵਿੱਖ ਧੁੰਦਲਾ ਹੋ ਜਾਵੇਗਾ
ਅਤੇ ਆਮ ਲੋਕਾਂ ਨੂੰ ਸਰਕਾਰੀ ਸਹੂਲਤਾਂ ਤੋਂ ਵਾਂਝੇ ਕੀਤਾ ਜਾਵੇਗਾ। ਇਸ ਤੋਂ ਇਲਾਵਾ ਨਗਰ ਕੌਂਸਲ ਦੇ ਪ੍ਰਧਾਨ ਬਲਜਿੰਦਰ ਸਿੰਘ ਨੇ ਸੰਬੋਧਨ ਕਰਦੇ
ਹੋਏ ਕਿਹਾ ਕਿ ਠੇਕਾ ਮੁਲਾਜਮਾ ਸੰਘਰਸ਼ ਮੋਰਚੇ ਦੇ ਨਾਲ ਜੁੜਕੇ ਸਰਕਾਰ ਦੀ ਲੋਕ ਮਾਰੂ ਨੀਤੀਆਂ ਨੂੰ ਪਿੰਡਾਂ/ਸ਼ਹਿਰਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਇਸ
ਬਾਰੇ ਜਾਗਰੂਕ ਕੀਤਾ। ਆਖਿਰ ਵਿੱਚ ਸੀ.ਐੱਚ.ਬੀ. ਪਾਵਰ ਕਾਮ ਦੇ ਪ੍ਰਧਾਨ ਰੋਕੀ ਸਿੰਘ ਨੇ ਕਿਹਾ ਕਿ ਜਦੋਂ ਵੀ ਠੇਕਾ ਮੁਲਾਜਮ ਸੰਘਰਸ਼ ਮੋਰਚਾ
ਸੰਘਰਸ਼ੀ ਲਈ ਸੱਦਾ ਦੇਵੇਗਾ ਤਾਂ ਪਰਿਵਾਰ ਸਮੇਤ ਵੱਡੀ ਗਿਣਤੀ ਵਿੱਚ ਮੋਰਚੇ ਦੇ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ। ਇਸ ਮੌਕੇ ਵੱਡੀ
ਗਿਣਤੀ ਵਿੱਚ ਠੇਕਾ ਮੁਲਾਜਮ ਸ਼ੰਘਰਸ਼ ਮੋਰਚਾ ਹਾਜਰ ਸਨ।

LEAVE A REPLY

Please enter your comment!
Please enter your name here