ਬੁਢਲਾਡਾ 7 ਸਤੰਬਰ (ਸਾਰਾ ਯਹਾ, ਅਮਨ ਮਹਿਤਾ, ਅਮਿੱਤ ਜਿੰਦਲ) ਅੱਜ ਬੁਢਲਾਡਾ ‘ਚ ਪੰਜਾਬ ਦੀਆਂ ਚਾਰ ਮਜਦੂਰ ਜੱਥੇਬੰਦੀਆਂ ਦੇ ਸਾਂਝੇ ਆਗੂਆ ਵੱਲੋਂ ਐਸ.ਡੀ.ਐਮ ਬੁਢਲਾਡਾ ਸਾਗਰ ਸੇਤੀਆਂ ਨੂੰ ਮੰਗ ਪੱਤਰ ਦਿੱਤਾ ਗਿਆ। ਮੰਗ ਪੱਤਰ ਦੇਣ ਸਮੇਂ ਕ੍ਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ ਦੇ ਸੂਬਾ ਆਗੂ ਬਬਲੀ ਅਟਵਾਲ ਅਤੇ ਨਾਤਾ ਸਿੰਘ ਫਫੜੇ ਨੇ ਕਿਹਾ ਕਿ ਕਰਜਾ ਮੁਆਫੀ ਜਨਤਕ ਸੰਘਰਸ਼ਾਂ ਉੱਤੇ ਲੜਨ ਦਾ ਅਹਿਦ ਕੀਤਾ ਹੈ। ਜਮਹੂਰੀ ਅਧਿਕਾਰਾਂ ਨੂੰ ਕੱੁਚਲਣ ਲਈ ਜਨਤਕ ਸਰਗਰਮੀਆਂ ਉੱਤੇ ਦਫਾ 144 ਮੜ ਕੇ ਪਾਬੰਦੀ ਲਾਈ ਹੋਈ ਹੈ। ਉਨਾਂ ਕਿਹਾ ਕਿ ਇੱਕ ਪਾਸੇ ਕਾਰਪੋਰੇਟ ਘਰਾਣਿਆ ਨੂੰ ਕਰਜਾ ਮੁਆਫੀ, ਕਰਜੇ ਦੀਆਂ ਕਿਸ਼ਤਾਂ ਅੱਗੇ ਪਾ ਕੇ ਅਤੇ ਹੋਰ ਸਹੂਲਤਾਂ ਦਿੱਤੀਆ ਗਈਆਂ, ਦੂਜੇ ਪਾਸੇ ਮਾਇਕਰੋ ਫਾਇਨੈਂਸ ਕੰਪਨੀਆਂ ਦੇ ਕਰਿੰਦਿਆਂ ਨੂੰ ਗਰੀਬ ਅੋਰਤਾਂ ਨੂੰ ਤੰਗ ਪ੍ਰੇਸ਼ਾਨ ਕਰਨ ਲਈ ਕਰਜਾ ਉਗਰਾਂਹੀ ਦਾ ਲਾਇਸੰਸ ਦਿੱਤਾ ਹੋਇਆ। ਉਹਨਾਂ ਕਿਹਾ ਕਿ ਇਹ ਮਾਇਕਰੋ ਫਾਇਨੈਂਸ ਕੰਪਨੀਆਂ ਵੱਲੋਂ ਮਜਦੂਰਾਂ ਨੂੰ ਕਰਜੇ ਦੇ ਤੰਦੂਆਂ ਜਾਲ ਵਿੱਚ ਫਸਾ ਕੇ ਰੱਤ ਨਿਚੋੜੂ ਵਿਆਜ ਵਸੂਲਿਆਂ ਜਾ ਰਿਹਾ ਹੈ।ਸੁਸਾਇੱਟੀਆਂ ਦੇ ਕਰਜਿਆਂ ਉੱਤੇ ਲਕੀਰ ਫਿਰਾਉਣ, ਕਰੋਨਾ ਮਹਾਂਮਾਰੀ ਦੀ ਆੜ ਹੇਠ ਜਨਤਕ ਸੰਘਰਸ਼ ਉੱਤੇ ਲਾਈਆਂ ਪਾਬੰਦੀਆਂ ਤੇ ਦਰਜ ਕੀਤੇ ਕੇਸ ਵਾਪਿਸ ਕਰਵਾਉਣ, ਮਜਦੂਰਾਂ ਲਈ ਰੁਜਗਾਰ, ਰਿਹਾਇਸੀ ਪਲਾਂਟ, ਅਨਾਜ, ਸਿਹਤ, ਵਿੱਦਿਆ, ਲੋਕ ਵਿਰੋਧੀ ਆਰਡੀਨੈਂਸ ਰੱਦ ਕਰਵਾਉਣ ਸਮੇਤ ਜਮੀਨ ਬੇਜਮੀਨਿਆ ਵਿੱਚ ਵੰਡਣ ਦੀ ਮੰਗ ਕੀਤੀ। ਇਸ ਮੌਕੇਂ ਕ੍ਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ ਦੇ ਇਲਾਕਾ ਆਗੂ ਗੁਰਤੇਜ ਸਿੰਘ ਆਂਡਿਆਂਵਾਲੀ, ਕੁਲਦੀਪ ਸਿੰਘ ਕੁਲਾਣਾ, ਗੁਰਜੀਤ ਕੌਰ ਕੁਲਾਣਾ, ਗੁਰਚਰਨ ਸਿੰਘ, ਜਸਵੀਰ ਕੌਰ ਕੁਲਾਣਾ ਅਤੇ ਕਿਸਾਨ ਆਗੂ ਅਮਰੀਕ ਸਿੰਘ ਫਫੜੇ ਆਦਿ ਹਾਜਿਰ ਸਨ।