ਬੁਢਲਾਡਾ 1, ਸਤੰਬਰ (ਸਾਰਾ ਯਹਾ/ਅਮਨ ਮਹਿਤਾ): ਸਥਾਨਕ ਸ਼ਹਿਰ ਦੇ ਰੇਲਵੇ ਸ਼ਟੇਸ਼ਨ ਦੇ ਨਜ਼ਦੀਕ ਕੱਪੜੇ ਦੀ ਥੋਕ ਵਾਲੀ ਦੁਕਾਨ ਤੇ ਲੱਖਾਂ ਰੁਪਏ ਦੀ ਨਕਦੀ ਅਤੇ ਕੱਪੜਾ ਚੋਰੀ ਹੋਣ ਦਾ ਸਮਾਚਾਰ ਿਿਮਲਆ ਹੈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਜੈਨ ਕਲਾਥ ਹਾਊਸ ਦੇ ਸੰਜੇ ਸ਼ਰਮਾ ਨੇ ਦੱਸਿਆ ਕਿ ਉਹ ਰੋਜਾਨਾਂ ਦੀ ਤਰ੍ਹਾਂ ਸ਼ਾਮ ਨੂੰ ਕਰਫਿਊ ਤੋਂ ਪਹਿਲਾ ਦੁਕਾਨ ਬੰਦ ਕਰਕੇ ਘਰ ਨੂੰ ਜਾਦੇ ਸਾਂ ਕਿ ਇਸੇ ਦੌਰਾਨ ਸੋਮਵਾਰ ਨੂੰ ਸ਼ਾਮ ਸਮੇਂ ਗਾਹਕਾਂ ਨੂੰ ਨਿਪਟਾਉਣ ਤੋਂ ਬਾਅਦ ਘਰ ਚਲੇ ਗਏ ਸਾ ਤਾਂ ਜਿਵੇਂ ਹੀ ਸਵੇਰੇ ਆ ਕੇ ਦੇਖਿਆ ਤਾਂ ਉਨ੍ਹਾਂ ਦੀ ਦੁਕਾਨ ਦਾ ਕਾਊਟਰ ਤੇ ਲੱਗਿਆ ਗੱਲ੍ਹਾ ਟੂੱਟੀਆ ਹੋਇਆ ਸੀ ਅਤੇ ਕੁਝ ਕੱਪੜੇ ਦੀ ਹਿੱਲਜੁੱਲ ਸੀ। ਉਨ੍ਹਾਂ ਦੱਸਿਆ ਕਿ ਕੱਲ ਦੀ ਗਾਹਕਾਂ ਵੱਲੋਂ ਵਸੂਲੀ ਰਕਮ ਮੁਤਾਬਕ 2 ਲੱਖ ਤੋਂ ਵੀ ਵੱਧ ਰੁਪਇਆ ਗੱਲੇ ਵਿੱਚੋਂ ਗਾਇਬ ਹੈ। ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਦੂਸਰੇ ਪਾਸੇ ਐਸ ਐਚ ਓ ਸਿਟੀ ਗੁਰਲਾਲ ਸਿੰਘ ਨੇ ਮੌਕੇ ਤੇ ਘਟਨਾ ਦਾ ਜਾਇਜ਼ਾ ਲੈਦਿਆ ਜਾਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਆਸ ਪਾਸ ਸੀ ਸੀ ਟੀ ਵੀ ਕੈਮਰਿਆ ਨੂੰ ਖੰਘਾਲਣੇ ਸ਼ੁਰੂ ਕਰ ਦਿੱਤੇ ਗਏ ਹਨ ਉੱਥੇ ਵੱਖ ਵੱਖ ਮੁਬਾਇਲ ਟਾਵਰਾ ਰਾਹੀਂ ਬੀਤੀ ਰਾਤ ਦੇ ਮੋਬਾਇਲਾਂ ਦੀ ਹਰਕਤ ਜਾਣਨ ਲਈ ਕੰਪਨੀਆਂ ਤੋਂ ਸੂਚੀ ਮੰਗੀ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਪਰੋਕਤ ਵਾਪਰੀ ਚੋਰੀ ਦੀ ਘਟਨਾ ਜਲਦ ਹੀ ਹੱਲ ਕਰਦਿਆਂ ਮੁਲਾਜਮਾਂ ਨੂੰ ਕਾਬੂ ਕਰ ਲਿਆ ਜਾਵੇਗਾ। ਇਸ ਮੌਕੇ ਤੇ ਏ ਐਸ ਆਈ ਅਵਤਾਰ ਸਿੰਘ, ਅਮਰਜੀਤ ਸਿੰਘ ਪੁਲਿਸ ਪਾਰਟੀ ਸਮੇਤ ਹਾਜ਼ਰ ਸਨ।