ਨਵੀਂ ਦਿੱਲੀ 30 ਅਗਸਤ (ਸਾਰਾ ਯਹਾ/ਬਿਓਰੋ ਰਿਪੋਰਟ) : ਗ੍ਰਹਿ ਮੰਤਰਾਲੇ ਨੇ ਅਨਲੌਕ 4 ਦੀਆਂ ਗਾਈਡਲਾਈਨਜ਼ ਜਾਰੀ ਕਰ ਦਿੱਤੀਆਂ ਹਨ। ਦਿੱਲੀ ਮੈਟਰੋ 7 ਸਤੰਬਰ ਤੋਂ ਸ਼ੁਰੂ ਹੋਵੇਗੀ। ਸਕੂਲ, ਕਾਲਜ, ਸਿਨੇਮਾ, ਫਿਲਹਾਲ ਰਹਿਣਗੇ ਬੰਦ।
21 ਸਤੰਬਰ ਤੋਂ ਦੇਸ਼ ਭਰ ‘ਚ ਰੈਲੀਆਂ ਹੋ ਸਕਦੀਆਂ ਹਨ ਪਰ 100 ਤੋਂ ਵੱਧ ਲੋਕਾਂ ਦੇ ਇੱਕਠ ਕਰਨ ਤੇ ਰੋਕ ਰਹੇਗੀ। ਵਿਆਹਾਂ ‘ਤੇ 100 ਲੋਕਾਂ ਦੇ ਇਕੱਠ ਦੀ ਇਜਾਜ਼ਤ ਦੇਸ਼ ਭਰ ‘ਚ ਕੁਝ ਸ਼ਰਤਾਂ ਦੇ ਨਾਲ ਮੈਟਰੋ ਮੁੜ ਰਫ਼ਤਾਰ ਫੜੇਗੀ। ਇਸ ਦੌਰਾਨ ਕੰਨਟੇਂਨਮੈਂਟ ਜ਼ੋਨ ‘ਚ ਪਾਬੰਧੀਆਂ ਜਾਰੀ ਰਹਿਣਗੀਆਂ। 9ਵੀਂ ਤੋਂ 12ਵੀਂ ਕਲਾਸ ਦੇ ਵਿਦਿਆਰਥੀ ਸਕੂਲ ਜਾ ਸਕਣਗੇ ।
ਇਹ ਹੁਕਮ 7 ਸਤੰਬਰ ਤੋਂ ਲਾਗੂ ਹੋਨਗੇ
ਗ੍ਰਹਿ ਮੰਤਰਾਲੇ ਨੇ ਇੱਕ ਵੱਡੀ ਗੱਲ ਇੱਥੇ ਸਾਫ਼ ਕੀਤੀ ਹੈ ਕਿ ਕੋਈ ਵੀ ਸੂਬਾ ਆਪਣੀ ਮਰਜ਼ੀ ਨਾਲ ਇੱਥੇ ਲੌਕਡਾਊਨ ਨਹੀਂ ਲਾ ਸਕਦਾ। ਇਸ ਲਈ ਗ੍ਰਹਿ ਮੰਤਰਾਲੇ ਤੋਂ ਇਜਾਜ਼ਤ ਲੈਣ ਦੀ ਲੋੜ ਹੈ।
ਨਵੇਂ ਨਿਯਮਾਂ ਤਹਿਤ ਧਾਰਮਿਕ ਸੰਗਠਨਾਂ ‘ਚ 100 ਲੋਕ ਸ਼ਾਮਿਲ ਹੋ ਸਕਦੇ ਹਨ।