ਬੁਢਲਾਡਾ 29,ਅਗਸਤ (ਸਾਰਾ ਯਹਾ/ਅਮਨ ਮਹਿਤਾ): ਨਾਗਾਲੈਂਡ ਅੱਤਵਾਦੀਆਂ ਦੇ ਖਿਲਾਫ ਲੜਾਈ ਲੜਦਿਆਂ ਸ਼ਹੀਦ ਹੋਣ ਉਪਰੰਤ ਅਸ਼ੋਕਾ ਚੱਕਰ ਪ੍ਰਾਪਤ ਕਰਨ ਵਾਲੇ ਸ਼ਹੀਦ ਹਵਲਦਾਰ ਜ਼ੋਗਿੰਦਰ ਸਿੰਘ ਦਾ ਪਰਿਵਾਰ ਅੱਜ ਆਰਥਿਕ ਤੰਗੀ ਕਾਰਨ ਗਰੀਬੀ ਨਾਲ ਲੜ ਰਿਹਾ ਹੈ ਉੱਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 2006 ਵਿੱਚ ਕੀਤੇ ਵਾਅਦੇ ਅਨੁਸਾਰ ਪਰਿਵਾਰ ਵੱਲੋਂ ਸ਼ਹਿਦ ਦੇ ਬੂੱਤ ਤੇ ਅੱਜ ਪੰਜਵੇਂ ਦਿਨ ਧਰਨਾ ਦੇ ਕੇ ਸਰਕਾਰ ਖਿਲਾਫ ਰੋਸ ਪ੍ਰਗਟ ਕੀਤਾ ਗਿਆ। ਇਸ ਸੰਬੰਧੀ ਸ਼ਹਿਦ ਦੇ ਪੋਤੇ ਦਰਸ਼ਨ ਸਿੰਘ ਨੇ ਦੱਸਿਆ ਕਿ 1956 ਵਿੱਚ ਦੋ ਸਿੱਖ ਰੈਜੀਮੈਂਟ ਦਾ ਹੌਲਦਾਰ ਜ਼ੋਗਿੰਦਰ ਸਿੰਘ ਦੀ ਸ਼ਹਾਦਤ ਤੋਂ ਬਾਅਦ ਉਸ ਸਮੇਂ ਦੇ ਰਾਸ਼ਟਰਪਤੀ ਡਾ ਰਾਜਿੰਦਰ ਪ੍ਰਸ਼ਾਦ ਵੱਲੋਂ ਪਰਿਵਾਰ ਨੂੰ ਅਸ਼ੋਕਾ ਚੱਕਰ ਪ੍ਰਦਾਨ ਕੀਤਾ। ਪੰਜਾਬ ਵਿੱਚ 2006 ਵਿੱਚ ਕੈਪਟਨ ਉਸ ਸਮੇਂ ਦੇ ਤਤਕਾਲੀ ਮੁੱਖ ਮੰਤਰੀ ਅਮਰਿੰਦਰ ਸਿੰਘ ਪਿੰਡ ਦਾਤੇਵਾਸ ਵਿਖੇ ਆ ਕੇ ਪਰਿਵਾਰ ਤੋਂ ਅਸ਼ੋਕਾ ਚੱਕਰ ਦੇ ਸਨਮਾਨ ਨੂੰ ਬਹਾਲ ਕਰਨ ਲਈ ਇਹ ਪੁਰਸਕਾਰ ਪ੍ਰਾਪਤ ਕਰਕੇ ਸਿੱਖ ਰੈਜੀਮੈਂਟ ਦੇ ਹਵਾਲੇ ਕਰ ਦਿੱਤਾ ਸੀ ਅਤੇ ਉਸ ਸਮੇਂ ਐਲਾਨ ਕੀਤਾ ਸੀ ਕਿ ਪਰਿਵਾਰ ਨੂੰ ਇੱਕ ਸਰਕਾਰੀ ਨੋਕਰੀ, ਪੰਜ ਲੱਖ ਰੁਪਏ ਦੀ ਮਾਲੀ ਮਦਦ ਅਤੇ ਹਵਲਦਾਰ ਦੇ ਨਾਮ ਤੇ ਖੇਡ ਸਟੇਡੀਅਮ ਦੇ ਨਿਰਮਾਣ ਲਈ 40 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਸੀ ਪਰ ਮੁੱਖ ਮੰਤਰੀ ਵੱਲੋਂ ਕੀਤਾ ਗਿਆ ਵਾਅਦਾ ਵਫਾ ਨਾ ਹੋਇਆ ਤੇ ਪਰਿਵਾਰ ਅੱਤ ਦੀ ਗਰੀਬੀ ਦੀ ਰੇਖਾ ਹੇਠ 15 ਅਗਸਤ ਨੂੰ ਹਵਲਦਾਰ ਜ਼ੋਗਿੰਦਰ ਸਿੰਘ ਦੇ ਜਨਮ ਦਿਨ ਦੇ ਮੋਕੇ ਤੇ ਪਰਿਵਾਰ ਦੇ ਭਤੀਜੇ ਅਤੇ ਪੋਤਿਆ ਵੱਲੋਂ ਪੰਜਾਬ ਸਰਕਾਰ ਨੂੰ 2006 ਵਿੱਚ ਕੀਤਾ ਗਿਆ ਵਾਅਦਾ ਪੂਰਾ ਕਰਨ ਲਈ ਸ਼ਹੀਦ ਦੀ ਯਾਦ ਵਿੱਚ ਸਥਾਪਿਤ ਕੀਤੇ ਗਏ ਬੁੱਤ ਦੇ ਬਾਹਰ ਪ੍ਰਣ ਲਿਆ ਕਿ ਸਾਡੇ ਦਾਦੇ ਨੂੰ ਪ੍ਰਾਪਤ ਅਸ਼ੋਕਾ ਚੱਕਰ ਵਾਪਿਸ ਕੀਤਾ ਜਾਵੇ ਅਤੇ ਸਾਡੇ ਪਰਿਵਾਰ ਨਾਲ ਕੀਤਾ ਵਾਅਦਾ ਪੁਰਾ ਕੀਤਾ ਜਾਵੇ। ਪਰੰਤੂ ਅਜਾਦੀ ਦਿਹਾੜੇ ਦੇ ਮੌਕੇ ਤੇ ਆਪਣੀ ਅਵਾਜ ਸਰਕਾਰ ਤੱਕ ਪਹੁੰਚਾਉਣ ਲਈ ਜਿਲ੍ਹਾ ਕਾਂਗਰਸ ਕਮੇਟੀ ਦੀ ਪ੍ਰਧਾਨ ਡਾ ਮਨੌਜ਼ ਮੰਜੂ ਬਾਂਸਲ ਰਾਹੀਂ ਪਹੁੰਚਾਈ ਪਰ ਸਰਕਾਰ ਨੇ ਇਸ ਪਾਸੇ ਵੱਲ ਕੋਈ ਧਿਆਨ ਨਹੀ ਦਿੱਤਾ ਜਿਸ ਕਾਰਨ ਮਜਬੂਰਨ ਪਰਿਵਾਰ ਨੂੰ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਦਾ ਰਾਹ ਅਖਤਿਆਰ ਕਰਨਾ ਪਿਆ ਅਤੇ ਅੱਜ ਉਹ ਜ਼ੋਗਿੰਦਰ ਸਿੰਘ ਸਪੋਰਟਸ ਕਲੱਬ ਅਤੇ ਨਗਰ ਨਿਵਾਸੀਆ ਦੇ ਸਹਿਯੋਗ ਸਦਕਾ ਭੁੱਖ ਹੜਤਾਲ ਤੇ ਬੈਠਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਇਸ ਪਾਸੇ ਵੱਲ ਕੋਈ ਧਿਆਨ ਨਾ ਦਿੱਤਾ ਤਾਂ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਦਿਆਂ ਮੁੱਖ ਮੰਤਰੀ ਦੇ ਕੋਠੀ ਦੇ ਅੱਗੇ ਧਰਨਾ ਦੇਣ ਤੋਂ ਵੀ ਪਿੱਛੇ ਨਹੀਂ ਹਟਣਗੇ।