ਅਮਰੀਕੀ ਫੈਡਰਲ ਰਿਜ਼ਰਵ ਦੇ ਚੇਅਰਮੈਨ ਜੇਰੋਮ ਪਾਵੇਲ ਵੱਲੋਂ ਮੁਦਰਾ ਨੀਤੀ ਦੀ ਸਮੀਖਿਆ ਦੇ ਐਲਾਨ ਤੋਂ ਪਹਿਲਾਂ ਕੌਮਾਂਤਰੀ ਬਜ਼ਾਰ ‘ਚ ਸੋਨੇ ਅਤੇ ਚਾਂਦੀ ਦੇ ਭਾਅ ‘ਚ ਗਿਰਾਵਟ ਆ ਗਈ। ਇਸ ਨਾਲ ਭਾਰਤੀ ਬਜ਼ਾਰ ‘ਚ ਵੀ ਦੋਵਾਂ ਦੀ ਕੀਮਤ ‘ਚ ਗਿਰਾਵਟ ਆਈ ਹੈ।
ਐਮਸੀਐਕਸ ਗੋਲਡ ਫਿਊਚਰ ਦੀ ਕੀਮਤ 0.18% ਯਾਨੀ 94 ਰੁਪਏ ਦੀ ਗਿਰਾਵਟ ਨਾਲ 51,685 ਰੁਪਏ ਪ੍ਰਤੀ ਦਸ ਗ੍ਰਾਮ ‘ਤੇ ਪਹੁੰਚ ਗਈ। ਸਿਲਵਰ ਫਿਊਚਰ ਦਾ ਭਾਅ 0.83 ਫੀਸਦ ਦੀ ਗਿਰਾਵਟ ਯਾਨੀ 559 ਰੁਪਏ ਦੇ ਫਰਕ ਨਾਲ 66,970 ਰੁਪਏ ਪ੍ਰਤੀ ਕਿੱਲੋ ‘ਤੇ ਪਹੁੰਚ ਗਈ।
ਦਿੱਲੀ ‘ਚ ਬੁੱਧਵਾਰ ਸੋਨਾ 210 ਰੁਪਏ ਦੀ ਗਿਰਾਵਟ ਨਾਲ 51,963 ਰੁਪਏ ਪ੍ਰਤੀ ਦਸ ਗ੍ਰਾਮ ‘ਤੇ ਪਹੁੰਚ ਗਿਆ। ਚਾਂਦੀ ਦੀ ਕੀਮਤ 1,077 ਰੁਪਏ ਦੀ ਗਿਰਾਵਟ ਨਾਲ 65,178 ਰੁਪਏ ਪ੍ਰਤੀ ਕਿੱਲੋ ਤਕ ਪਹੁੰਚ ਗਈ। ਕੌਮਾਂਤਰੀ ਬਾਜ਼ਾਰ ‘ਚ ਸੋਨੇ ਦੀ ਕੀਮਤ ਸਥਿਰ ਰਹੀ।
ਪਿਛਲੇ ਕਾਰੋਬਾਰੀ ਸੈਸ਼ਨ ‘ਚ ਕਮਜ਼ੋਰ ਡਾਲਰ ਕਾਰਨ ਇਸ ‘ਚ ਥੋੜਾ ਇਜ਼ਾਫਾ ਹੋਇਆ ਸੀ। ਨਿਵੇਸ਼ਕਾਂ ਨੂੰ ਫੈਡਰਲ ਰਿਜ਼ਰਵ ਦੇ ਚੇਅਰਮੈਨ ਜੇਰੇਮ ਪਾਵੇਲ ਦੇ ਐਲਾਨ ਦਾ ਇੰਤਜ਼ਾਰ ਸੀ। ਨਿਵੇਸ਼ਕ ਇਹ ਚਾਹ ਰਹੇ ਸਨ ਕਿ ਫੈਡਰਲ ਰਿਜ਼ਰਵ ਵਿਆਜ਼ ਦਰਾਂ ‘ਚ ਕਟੌਤੀ ਕਰ ਰਿਹਾ ਹੈ ਜਾਂ ਨਹੀਂ।