ਸ਼ਰਮਨਾਕ ਹੈ ਆਸ਼ਾ ਵਰਕਰਾਂ ਦਾ ਕਰੋਨਾ ਭਤਾ ਵੀ ਬੰਦ ਕਰਨਾ- ਪ੍ਰਿੰਸੀਪਲ ਬੁੱਧਰਾਮ

0
129

ਬੁਢਲਾਡਾ 24 ਅਗਸਤ (ਸਾਰਾ ਯਹਾ/ਅਮਨ ਮਹਿਤਾ):  ਆਮ ਆਦਮੀ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਤੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਸਿਵਲ ਹਸਪਤਾਲ ਵਿਖੇ ਲੰਘੀ 17 ਅਗਸਤ ਤੋਂ ਧਰਨੇ ਤੇ ਬੈਠੀਆਂ ਆਸ਼ਾ ਵਰਕਰਾਂ ਦੀਆਂ ਮੰਗਾਂ ਦੀ ਹਮਾਇਤ ਕਰਦੇ ਹੋਏ ਪੰਜਾਬ ਸਰਕਾਰ ਨੂੰ ਰੱਜ ਕੇ ਕੋਸਿਆ। ਉਨ੍ਹਾਂ ਕਿਹਾ ਕਿ 2008 ਤੋਂ ਬਤੌਰ ਆਸ਼ਾ ਵਰਕਰਾਂ ਕੰਮ ਕਰ ਰਹੀਆਂ ਪੰਜਾਬ ਭਰ ਦੀਆਂ ਆਸ਼ਾ ਵਰਕਰਾਂ ਲਈ ਪੰਜਾਬ ਸਰਕਾਰ ਆਪਣੇ ਪੱਲਿਓਂ ਇੱਕ ਪੈਸਾ ਵੀ ਖਰਚ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਕਰੋਨਾ ਵਿਰੁੱਧ ਜੰਗ ਦੀ ਮੂਰਲੀ ਕਤਾਰ ਚ ਖੜ੍ਹ ਕੇ ਲੜਾਈ ਲੜ ਰਹੀਆਂ ਆਸ਼ਾ ਵਰਕਰਾਂ ਨੂੰ ਐਲਾਨਿਆ ਗਿਆ 2500 ਰੁਪਏ ਪ੍ਰਤੀ ਮਹੀਨਾ ਕਰੋਨਾ ਭਤਾ ਵੀ ਬੰਦ ਕਰ ਦਿੱਤਾ ਗਿਆ ਹੈ ਜੋ ਕਿ ਸ਼ਰਮਨਾਕ ਫੈਸਲਾ ਹੈ ਕਿਉਂਕਿ ਕਰੋਨਾ ਦਾ ਕਹਿਰ ਅਜੇ ਦਿਨ ਬ ਦਿਨ ਵਧ ਰਿਹਾ ਹੈ ਅਤੇ ਆਸ਼ਾ ਵਰਕਰਾਂ ਵੀ ਮੁਹਰਲੀ ਕਤਾਰ ਚ ਡਟੀਆ ਹੋਈਆਂ ਹਨ। ਪ੍ਰਿੰਸੀਪਲ ਬੁੱਧਰਾਮ ਨੇ ਆਸ਼ਾ ਵਰਕਰਾਂ ਨੂੰ ਹਰਿਆਣਾ ਦੀ ਤਰਜ਼ ਤੇ ਬੱਝਵਾਂ ਭੱਤਾ ਅਤੇ ਹੋਰ ਲਾਭ ਦੇਣ ਦੀ ਜ਼ੋਰਦਾਰ ਹਮਾਇਤ ਕੀਤੀ। ਆਪ ਵਿਧਾਇਕ ਨੇ ਆਸ਼ਾ ਵਰਕਰਾਂ ਦੀ ਹਾਜ਼ਰੀ ਯਕੀਨੀ ਬਣਾਉਣ ਅਤੇ ਹਸਪਤਾਲਾਂ ਚ ਬਣਦਾ ਮਾਣ ਸਨਮਾਨ ਦੇਣ ਦੀ ਮੰਗ ਕੀਤੀ। ਇਸ ਮੌਕੇ ਆਸ਼ਾ ਵਰਕਰ ਯੂਨੀਅਨ ਦੀ ਬਲਾਕ ਪ੍ਰਧਾਨ ਕਿਰਨਦੀਪ ਕੌਰ ਨੇ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੂੰ ਮੰਗ ਪੱਤਰ ਸੌਂਪਿਆ।

LEAVE A REPLY

Please enter your comment!
Please enter your name here