ਨਵੀਂ ਦਿੱਲੀ 23 ਅਗਸਤ (ਸਾਰਾ ਯਹਾ/ਬਿਓਰੋ ਰਿਪੋਰਟ): ਭਾਰਤ ‘ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਦੇਸ਼ ‘ਚ 30 ਲੱਖ ਤੋਂ ਵੱਧ ਲੋਕ ਕੋਰੋਨਾ ਦਾ ਸ਼ਿਕਾਰ ਹੋ ਚੁੱਕੇ ਹਨ। ਕੁਝ ਸੂਬੇ ਅਜਿਹੇ ਹਨ ਜਿੱਥੇ ਲਗਾਤਾਰ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਭਾਰਤ ‘ਚ ਕੁੱਲ ਇਨਫੈਕਟਡ ਮਰੀਜ਼ਾਂ ਦੇ 72 ਫੀਸਦੀ ਤੋਂ ਜ਼ਿਆਦਾ ਮਾਮਲੇ ਅੱਠ ਸੂਬਿਆਂ ‘ਚ ਹਨ।
ਮਹਾਰਾਸ਼ਟਰ, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਕਰਨਾਟਕਾ, ਉੱਤਰ ਪ੍ਰਦੇਸ਼, ਦਿੱਲੀ, ਪੱਛਮੀ ਬੰਗਾਲ ਤੇ ਬਿਹਾਰ ਜਿਹੇ ਸੂਬਿਆਂ ‘ਚ ਸਭ ਤੋਂ ਜ਼ਿਆਦਾ ਕੇਸ ਆ ਰਹੇ ਹਨ। ਇਨ੍ਹਾਂ ਅੱਠ ਸੂਬਿਆਂ ‘ਚ ਕੁੱਲ 22,09,986 ਮਾਮਲੇ ਹੁਣ ਤਕ ਸਾਹਮਣੇ ਆਏ ਹਨ। ਇਹ ਭਾਰਤ ‘ਚ ਰਿਪੋਰਟ ਹੋਏ ਕੁੱਲ ਕੇਸਾਂ ਦਾ 72.57% ਹੈ। ਇਨਾਂ ‘ਚੋਂ ਸਭ ਤੋਂ ਵੱਧ ਕੇਸ ਮਹਾਰਾਸ਼ਟਰ ‘ਚ ਦਰਜ ਹੋਏ।
ਮਹਾਰਸ਼ਟਰ ‘ਚ ਕੁੱਲ ਕੇਸ 6,57,450 ਹਨ ਤੇ ਕੁੱਲ ਕੇਸਾਂ ਦਾ ਇਹ 21.59 ਫੀਸਦ ਹੈ। ਤਾਮਿਲਨਾਡੂ ‘ਚ 3,67,430 ਕੇਸ ਹਨ। ਆਂਧਰਾ ਪ੍ਰਦੇਸ਼ ‘ਚ ਹੁਣ ਤਕ 3.34.940 ਕੇਸ ਦਰਜ ਕੀਤੇ ਜਾ ਚੁੱਕੇ ਹਨ। ਇਸੇ ਤਰ੍ਹਾਂ ਉਪਰੋਕਤ ਬਾਕੀ ਰਾਜਾਂ ‘ਚ ਇਕ ਲੱਖ ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ।