ਬੁਢਲਾਡਾ 22 ਅਗਸਤ (ਸਾਰਾ ਯਹਾ, ਅਮਨ ਮਹਿਤਾ): ਸ਼ਥਾਨਕ ਸ਼ਹਿਰ ਅੰਦਰ ਲਗਾਤਾਰ ਕਰੋਨਾ ਮਹਾਮਾਰੀ ਦੀ ਲਪੇਟ ਵਿੱਚ ਆਉਣ ਵਾਲੇ ਲੋਕਾਂ ਦੇ ਟੈਸਟ ਪਾਜਟਿਵ ਵਿੱਚ ਵਾਧਾ ਹੋ ਰਿਹਾ ਹੈ ਅਤੇ ਸ਼ਹਿਰ ਅੰਦਰ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਉੱਥੇ ਇਸ ਇਲਾਕੇ ਅੰਦਰ ਇੱਕ ਔਰਤ ਸਮੇਤ ਦੋ ਦੀ ਕਰੋਨਾ ਕਾਰਨ ਮੌਤ ਹੋ ਚੁੱਕੀ ਹੈ। ਸਿਹਤ ਵਿਭਾਗ ਵੱਲੋਂ ਪਿੰਡ ਦੋਦੜਾ ਵਿਖੇ ਲਏ ਗਏ ਸ਼ੱਕੀ ਵਿਅਕਤੀ ਵਿੱਚੋਂ 10 ਮਰੀਜਾ ਦੇ ਟੈਸਟ ਪਾਜਟਿਵ ਪਾਏ ਗਏ ਜਿਸ ਵਿੱਚ 2 ਬੱਚਿਆ ਸਮੇਤ 6 ਔਰਤਾ ਅਤੇ 4 ਮਰਦ ਹਨ। ਜਿਸ ਵਿੱਚ ਬਰੇਟਾ ਦੀ ਵਾਰਡ ਨੰਬਰ 13 ਦੀ 29 ਸਾਲਾਂ ਔਰਤ ਅਤੇ ਪਿੰਡ ਭਾਦੜਾ ਦੀ 22 ਸਾਲਾਂ ਅੋਰਤ ਤੋਂ ਇਲਾਵਾ ਸ਼ਹਿਰ ਦੀ ਸੈਦੇਵਾਲਾ ਗਲੀ ਦੇ ਸਾਹਮਣੇ ਸਿਨੇਮਾ ਰੋਡ ਸਥਿਤ 66 ਸਾਲਾ ਮਰਦ, ਵਾਰਡ ਨੰਬਰ 8 ਵਿੱਚ 2 ਨਾਬਾਗਲ ਲੜਕਾ, ਲੜਕੀ ਅਤੇ 43 ਸਾਲਾਂ ਮਰਦ, ਵਾਰਡ ਨੰਬਰ 16 ਵਿੱਚ 43 ਸਾਲਾਂ, 20 ਸਾਲਾਂ ਦੋ ਔਰਤਾ ਅਤੇ 50 ਸਾਲਾ ਮਰਦ ਅਤੇ ਵਾਰਡ ਨੰਬਰ 13 ਵਿੱਚ 51 ਸਾਲਾਂ ਮਰਦ ਪਾਜਟਿਵ ਪਾਇਆ ਗਿਆ। ਡੀ ਐਸ ਪੀ ਬੁਢਲਾਡਾ ਬਲਜਿੰਦਰ ਸਿੰਘ ਪੰਨੂੰ ਨੇ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ ਕਰੋਨਾਂ ਇਤਿਆਤ ਦੀ ਪਾਲਣਾ ਕੀਤੀ ਜਾਵੇ ਤਾਂ ਜ਼ੋ ਇਸ ਬਿਮਾਰੀ ਤੋ ਮਾਤ ਪਾਈ ਜਾ ਸਕੇ। ਇਸੇ ਤਰ੍ਹਾਂ ਸ਼ਹਿਰ ਦੇ ਪ੍ਰਾਇਵੇਟ ਬੈਕ ਵਿੱਚ ਤਾਇਨਾਤ ਵੈਲਕਮ ਡੈਸਕ ਤੇ ਬੈਠਣ ਵਾਲੀ ਮਹਿਲਾ ਕਰਮਚਾਰੀ ਦਾ ਟੈਸਟ ਵੀ ਕਰੋਨਾ ਪਾਜਟਿਵ ਆ ਗਿਆ ਹੈ। ਸ਼ਹਿਰ ਅੰਦਰ ਹਫੜਾ ਦਫੜੀ ਮੱਚ ਗਈ ਹੈ ਅਤੇ ਸਿਹਤ ਵਿਭਾਗ ਵੱਲੋਂ ਇਨ੍ਹਾਂ ਦੇ ਸੰਪਰਕ ਵਿੱਚ ਆਉਣ ਵਾਲੇ ਬੈਂਕ ਮੁਲਾਜਮਾ ਸਮੇਤ ਹੋਰ ਲੋਕਾਂ ਦੇ ਕਰੋਨਾ ਟੈਸਟ ਕਰਵਾਉਣ ਲਈ ਸੂਚੀ ਤਿਆਰ ਕੀਤੀ ਜਾ ਰਹੀ ਹੈ।