ਮਾਨਸਾ 21 ਅਗਸਤ (ਸਾਰਾ ਯਹਾ/ਜੋਨੀ ਜਿੰਦਲ): ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਅਤੇ ਨੋਡਲ ਅਫਸਰ ਮਾਨਸਾ ਰੇਨੂੰ ਮਹਿਤਾ ਅਤੇ ਜਿਲ੍ਹਾ ਸਿੱਖਿਆ ਅਫਸਰ (ਸੈ:ਸਿ:) ਮਾਨਸਾ ਸੁਰਜੀਤ ਸਿੰਘ ਸਿੱਧੂ ਦੀ ਅਗਵਾਈ ਅਧੀਨ ਜਿਲ੍ਹਾ ਮਾਨਸਾ ਦੇ ਸਮੂਹ ਕੰਪਿਊਟਰ ਅਧਿਆਪਕਾਂ ਦਾ ਜੂਮ ਐਪ ਰਾਂਹੀ ਵੈਬੀਨਾਰ ਕਰਵਾਇਆ ਗਿਆ। ਇਸ ਵੈਬੀਨਾਰ ਵਿੱਚ ਉਪ ਜਿਲ੍ਹਾ ਸਿੱਖਿਆ ਅਫਸਰ (ਸੈ:ਸਿ:) ਜਗਰੂਪ ਭਾਰਤੀ ਨੇ ਕਿਹਾ ਕਿ ਸਰਕਾਰੀ ਸਕੂਲਾਂ ਨੂੰ ਸਮੇਂ ਦੇ ਹਾਣੀ ਬਨਾਉਣ ਲਈ ਸਿੱਖਿਆ ਵਿਭਾਗ ਪੰਜਾਬ ਵਲੋਂ ਨਵੀਆਂ ਕੰਪਿਊਟਰ ਲੈਬਜ ਸਥਾਪਿਤ ਕੀਤੀਆਂ ਗਈਆਂ ਹਨ। ਉਨਾਂ ਕਿਹਾ ਕਿ ਇਸ ਕੋਰੋਨਾ ਦੇ ਸਮੇਂ ਵਿੱਚ ਸੂਚਨਾ ਤਕਨਾਲੋਜੀ ਨੇ ਹੀ ਸਰਕਾਰੀ ਸਕੂਲਾਂ ਦੀ ਸਿੱਖਿਆ ਨੂੰ ਨਿਰੰਤਰ ਜਾਰੀ ਰੱਖਣ ਵਿੱਚ ਆਪਣਾ ਅਹਿਮ ਪੱਖ ਅਦਾ ਕੀਤਾ ਹੈੇ।
ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਕੰਪਿਊਟਰ ਸਾਇੰਸ ਵਿਸ਼ਾ ਅਤਿ ਜਰੂਰੀ ਹੈ। ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦਾ ਕੰਪਿਊਟਰ, ਇੰਟਰਨੈਟ ਅਤੇ ਸੂਚਨਾ ਤਕਨਾਲੋਜੀ ਨਾਲ ਜੁੜਨਾ ਅਤਿ ਜਰੂਰੀ ਹੈ। ਉਨਾਂ ਕਿਹਾ ਕਿ ਕੰਪਿਊਟਰ ਅਧਿਆਪਕ ਸਿੱਖਿਆ ਵਿਭਾਗ ਪੰਜਾਬ ਦੀ ਰੀੜ ਦੀ ਹੱਡੀ ਹਨ। ਕੰਪਿਊਟਰ ਸਾਇੰਸ ਵਿਸ਼ਾ ਸ਼ੁਰੂ ਹੋਣ ਨਾਲ ਸਿੱਖਿਆ ਵਿਭਾਗ ਪੰਜਾਬ ਨਵੀਂ ਕ੍ਰਾਂਤੀ ਆਈ ਸੀ। ਇਸ ਸਮੇਂ ਪੂਰੇ ਪੰਜਾਬ ਦੀ ਸਿੱਖਿਆ ਪੂਰਨ ਤੌਰ ਤੇ ਹਾਈਟੈਕ ਹੋ ਗਈ ਹੈ।
ਡਾ: ਬੂਟਾ ਸਿੰਘ ਸੇਖੋਂ ਪ੍ਰਿੰਸੀਪਲ ਡਾਇਟ ਬੁਢਲਾਡਾ ਨੇ ਪੰਜਾਬ ਅਚੀਵਮੈਟ ਸਰਵੇ (PAS) ਬਾਰੇ ਮਹੱਤਵਪੂਰਨ ਜਾਣਕਾਰੀ ਦਿਤੀ ਅਤੇ ਕੰਪਿਊਟਰ ਸਾਇੰਸ ਵਿਸ਼ੇ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ।
ਪਰਵਿੰਦਰ ਸਿੰਘ ਡੀ.ਐਮ. ਕੰਪਿਊਟਰ ਸਾਇੰਸ ਮਾਨਸਾ ਨੇ ਸਮੂਹ ਕੰਪਿਊਟਰ ਅਧਿਆਪਕਾਂ ਨੂੰ ਵਿਭਾਗ ਵਲੋਂ ਬਣਾਈ ਗਈ ਟੀਮ ਦਾ ਸਹਿਯੋਗ ਦੇਣ ਦੀ ਬੇਨਤੀ ਕੀਤੀ। ਉਨਾਂ ਨੇ ਕੰਪਿਊਟਰ ਸਾਇੰਸ ਵਿਸ਼ੇ ਨੂੰ ਹੋਰ ਵਧੀਆਂ ਤਰੀਕੇ ਨਾਲ ਪੜਾਉਣ, ਨਵੀਆਂ ਤਕਨੀਕਾਂ ਦੀ ਵਰਤੋਂ ਕਰਨ, ਸਕਿੱਲ ਡਿਵੈਲਪਮੈਟ, ਕੰਪਿਊਟਰ ਸਾਇੰਸ ਵਿਸ਼ੇ ਦੀ ਪੜ੍ਹਾਈ ਦੀ ਸਮੱਗਰੀ ਵਿੱਚ ਇਕਸਾਰਤਾ ਲਿਆਉਣ, ਸਿਲੇਬਸ ਦੀ ਸਹੀ ਵੰਡ ਕਰਕੇ ਵਿਦਿਆਰਥੀਆਂ ਲਈ ਕੰਪਿਊਟਰ ਸਾਇੰਸ ਵਿਸ਼ੇ ਨਾਲ ਸਬੰਧਤ ਰੋਜ਼ਾਨਾ ਵਿਸ਼ੇ ਨਾਲ ਸਬੰਧਤ ਸ਼ੀਟ ਤਿਆਰ ਕਰਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਸ਼ੇਅਰ ਕਰਨੀ, ਰੋਜ਼ਾਨਾ ਸ਼ੀਟ ਵਿੱਚੋਂ ਮਹੀਨੇ ਦੇ ਇੱਕ ਹਫਤੇ ਵਿਚ ਅਜਿਹੀ ਜਾਣਕਾਰੀ ਸ਼ੇਅਰ ਕਰਨੀ ਜਿਸ ਵਿੱਚ ਪਾਠ ਕ੍ਰਮ ਤੋਂ ਇਲਾਵਾ ਨਵੀਂ ਤਕਨਾਲੋਜੀ ਨਾਲ ਜਾਂ ਨਵੇਂ ਉਪਕਰਨਾਂ ਨਾਲ ਸਬੰਧਤ ਜਾਣਕਾਰੀ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਸਾਂਝੀ ਕਰਨੀ, ਹਰ ਮਹੀਨੇ ਦੇ ਅੰਤ ਵਿਚ ਇਹਨਾਂ ਸ਼ੀਟਾਂ ਵਿਚੋਂ ਟੈਸਟ/ਕੁਇਜ਼ ਕਰਵਾਉਣਾ, ਕੰਪਿਊਟਰ ਸਾਇੰਸ ਵਿਸ਼ੇ ਦੇ ਪਾਠਕ੍ਰਮ ਅਨੁਸਾਰ ਵਿਦਿਆਰਥੀਆਂ ਲਈ ਈ.ਕੰਟੈਂਟ ਤਿਆਰ ਕਰਨੇ ਅਤੇ ਉਨ੍ਹਾਂ ਨੂੰ ਇੱਕ ਸਾਂਝੇ ਪਲੇਟਫਾਰਮ ਐਜੂਕੇਅਰ ਐਪ ਵਿੱਚ ਸ਼ਾਮਿਲ ਕਰਨਾ, ਸਕੂਲ ਪੱਧਰ ਤੇ ਇੱਕ ਆਈ.ਟੀ. ਕਲੱਬ ਬਣਾਉਣਾ ਵਿਦਿਆਰਥੀਆਂ ਦੀ ਜਾਣਕਾਰੀ ਅਤੇ ਉਨ੍ਹਾਂ ਦੇ ਹੁਨਰ ਨੂੰ ਪਛਾਨਣ ਲਈ ਸਕੂਲ ਪੱਧਰ ਤੇ ਆਈ.ਟੀ. ਮੇਲੇ ਲਗਾਉਣਾ, ਸਕੂਲ ਪੱਧਰ ਤੇ ਆਨਲਾਈਨ ਪੋਸਟਰ ਪੇਂਟਿੰਗ ਮੁਕਾਬਲੇ ਕਰਵਾਉਣ ਸਬੰਧੀ ਵਿਚਾਰ ਸਾਂਝੇ ਕੀਤੇ ਗਏ। ਇਸ ਵੈਬੀਨਾਰ ਵਿੱਚ ਅਮ੍ਰਿਤਪਾਲ ਗਰਗ , ਜਫਰਦੀਨ ਖ਼ਾਨ, ਸ਼ਸ਼ੀ ਕਾਠ, ਸਰਬਜੀਤ ਕੌਰ, ਮਨੀਸ਼ਾ, ਗੁਰਦੀਪ ਸਿੰਘ ਨੇ ਆਪਣੇ ਵਿਚਾਰ ਪੇਸ਼ ਕੀਤੇ।