ਬਠਿੰਡਾ ਕੇਂਦਰੀ ਜੇਲ ‘ਚ 11 ਕੈਦੀ ਅਤੇ ਹਵਾਲਾਤੀ ਨਿਕਲੇ ਕੋਰੋਨਾ ਪੌਜ਼ੇਟਿਵ

0
24

ਬਠਿੰਡਾ 19 ਅਗਸਤ (ਸਾਰਾ ਯਹਾ/ਬਿਓਰੋ ਰਿਪੋਰਟ): ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ ਅੱਜ 11 ਕੈਦੀ ਅਤੇ ਹਵਾਲਾਤੀ ਕੋਰੋਨਾ ਪੌਜ਼ੀਟਿਵ ਟੈਸਟ ਕੀਤੇ ਗਏ ਹਨ। ਬਠਿੰਡਾ ਦੀ ਕੇਂਦਰੀ ਜੇਲ੍ਹ ਦੇ ਸੁਪਰਡੈਂਟ ਮਨਜੀਤ ਸਿੱਧੂ ਨੇ ਦੱਸਿਆ ਕਿ ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ 1674 ਸੈਂਪਲ ਲਏ ਜਾ ਚੁੱਕੇ ਹਨ। ਕੁੱਲ 59 ਮਾਮਲੇ ਦੀ ਰਿਪੋਰਟ ਸਾਹਮਣੇ ਆਈ ਹੈ। ਇਨ੍ਹਾਂ ਵਿੱਚੋਂ 8 ਪੁਲੀਸ ਮੁਲਾਜ਼ਮ ਹਨ ਜੋ ਕਿ ਪਹਿਲਾਂ ਹੀ ਕੁਆਰੰਟੀਨ ਕੀਤੇ ਗਏ ਹਨ।

ਬਠਿੰਡਾ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਇੱਥੇ ਮੰਗਲਵਾਰ ਨੂੰ 94 ਨਵੇਂ ਕੇਸ ਸਾਹਮਣੇ ਆਏ ਸਨ।ਮੰਗਵਾਰ ਦੇ ਅੰਕੜਿਆਂ ਮੁਤਾਬਿਕ ਜ਼ਿਲ੍ਹੇ ‘ ਕੁੱਲ੍ਹ ਕੋਰੋਨਾ ਕੇਸਾਂ ਦੀ ਗਿਣਤੀ 1380 ਹੈ। ਇੱਥੇ 630 ਐਕਟਿਵ ਮਰੀਜ਼ ਹਨ ਅਤੇ 734 ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਸਹਿਤਮੰਦ ਹੋ ਚੁੱਕੇ ਹਨ।ਬਠਿੰਡਾ ‘ਚ ਮੰਗਲਵਾਰ ਤੱਕ 16 ਲੋਕ ਕੋਰੋਨਾ ਨਾਲ ਜਾਨ ਗੁਆ ਚੁੱਕੇ ਹਨ।

LEAVE A REPLY

Please enter your comment!
Please enter your name here