ਨਵੀਂ ਦਿੱਲੀ 18 ਅਗਸਤ (ਸਾਰਾ ਯਹਾ/ਬਿਓਰੋ ਰਿਪੋਰਟ): IPL 2020 ਲਈ ਟਾਈਟਲ ਸਪਾਂਸਰ ਦੇ ਨਾਂ ਤੋਂ ਆਖਰ ਪਰਦਾ ਉੱਠ ਗਿਆ ਹੈ। ਦੱਸ ਦਈਏ ਕਿ ਭਾਰਤ-ਚੀਨ ਵਿਵਾਦ ਕਰਕੇ ਆਈਪੀਐਲ ਦੀ ਟਾਈਟਲ ਸਪਾਂਸਰਸ਼ਿਪ ਵੀਵੋ ਨੂੰ ਨਹੀਂ ਦਿੱਤੀ ਗਈ। ਇਸ ਲਿਸਟ ‘ਚ ਜਿੱਥੇ ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਵੀ ਸੀ, ਉੱਥੇ ਹੀ ਟਾਟਾ ਸੰਨਜ਼ ਦਾ ਨਾਂ ਵੀ ਸਭ ਤੋਂ ਅੱਗੇ ਸੀ ਪਰ ਡ੍ਰੀਮ 11 ਨੇ ਇਸ ਟਾਈਟਲ ਸਪਾਂਸਰਸ਼ਿਪ ਨੂੰ ਆਪਣੇ ਨਾਂ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ।
ਦੱਸ ਦਈਏ ਕਿ Dream 11 ਨੇ 222 ਕਰੋੜ ਰੁਪਏ ‘ਚ ਟਾਈਟਲ ਸਪਾਂਸਰਸ਼ਿਪ ਦੇ ਰਾਈਟਸ ਖਰੀਦੇ ਹਨ। ਇਹ ਬੋਲੀ ਵੀਵੋ ਦੇ ਸਾਲਾਨਾ 440 ਕਰੋੜ ਰੁਪਏ ਨਾਲੋਂ 190 ਕਰੋੜ ਰੁਪਏ ਘੱਟ ਹੈ। ਆਈਪੀਐਲ ਇਸ ਸਾਲ 19 ਸਤੰਬਰ ਤੋਂ 10 ਨਵੰਬਰ ਤੱਕ ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਹੋਵੇਗਾ।