ਮਾਨਸਾ 18 ਅਗਸਤ (ਸਾਰਾ ਯਹਾ, ਬਲਜੀਤ ਸ਼ਰਮਾ) : ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਤਹਿਤ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ‘ਚ ਕਰਵਾਏ ਜਾ ਰਹੇ ਆਨਲਾਈਨ ਵਿੱਦਿਅਕ ਮੁਕਾਬਲਿਆਂ ਦੇ ਕਵਿਤਾ ਉਚਾਰਨ ਮੁਕਾਬਲਿਆਂ ਦੇ ਬਲਾਕ ਪੱਧਰ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਸ਼੍ਰੀ ਸੁਰਜੀਤ ਸਿੰਘ ਸਿੱਧੂ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ) ਸ਼੍ਰੀ ਸਰਬਜੀਤ ਸਿੰਘ ਨੇ ਦੱਸਿਆ ਕਿ ਸਕੱਤਰ ਸਕੂਲ ਸਿੱਖਿਆ ਸ੍ਰੀ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ‘ਚ ਕਰਵਾਏ ਜਾ ਰਹੇ ਇੰਨ੍ਹਾਂ ਵਿੱਦਿਅਕ ਮੁਕਾਬਲਿਆਂ ਤਹਿਤ ਜ਼ਿਲ੍ਹੇ ਭਰ ਦੇ ਸਰਕਾਰੀ ਸਕੂਲਾਂ ਦੇ ਸੈਕੰਡਰੀ, ਮਿਡਲ ਤੇ ਪ੍ਰਾਇਮਰੀ ਵਰਗ ਦੇ ਵੱਡੀ ਗਿਣਤੀ ‘ਚ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਾ ਉਚਾਰਨ ਕਰਕੇ, ਗੁਰੂ ਸਾਹਿਬ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ ਹੈ।ਉਨ੍ਹਾਂ ਦੱਸਿਆ ਕਿ ਇਸੇ ਤਹਿਤ ਪਿਛਲੇ ਦਿਨੀਂ ਕਰਵਾਏ ਗਏ ਕਵਿਤਾ ਉਚਾਰਨ ਦੇ ਬਲਾਕ ਪੱਧਰ ਦੇ ਨਤੀੇਜੇ ਆ ਚੁੱਕੇ ਹਨ।
ਉਨ੍ਹਾਂ ਦੱਸਿਆ ਕਿ 6ਵੀਂ ਜਮਾਤ ਤੋਂ 8ਵੀਂ ਜਮਾਤ ਵਰਗ ਮੁਕਾਬਲਿਆਂ ਵਿੱਚ ਬੁਢਲਾਡਾ ਬਲਾਕ ਦੇ ਸਰਕਾਰੀ ਸਕੂਲ ਬੀਰ ਹੋਡਲਾ ਕਲਾਂ ਦੀ ਵਿਦਿਆਰਥਣ ਖੁਸ਼ਬੀਰ ਕੌਰ ਪਹਿਲੇ ਸਥਾਨ ‘ਤੇ ਅਤੇ ਹਸਨਪੁਰ ਸਕੂਲ ਦਾ ਵਿਦਿਆਰਥੀ ਅਮ੍ਰਿਤਪਾਲ ਸਿੰਘ ਦੂਜੇ ਸਥਾਨ ‘ਤੇ ਰਿਹਾ। ਇਸੇ ਤਰ੍ਹਾਂ ਬਲਾਕ ਬਰੇਟਾ ਦੇ ਸਰਕਾਰੀ ਮਾਡਲ ਸੀਨੀ.ਸੈਕ. ਸਕੂਲ ਕੁਲਰੀਆਂ ਦੀ ਵਿਦਿਆਰਥਣ ਨਵਨੀਤ ਕੌਰ ਪਹਿਲੇ ਸਥਾਨ ‘ਤੇ ਅਤੇ ਸਰਕਾਰੀ ਹਾਈ ਸਕੂਲ ਹਾਕਮ ਵਾਲਾ ਦਾ ਵਿਦਿਆਰਥੀ ਦਵਿੰਦਰਪ੍ਰੀਤ ਸਿੰਘ ਕੋਲਧਾਰ ਦੂਜੇ ਸਥਾਨ ‘ਤੇ ਰਿਹਾ।ਇਸ ਤੋਂ ਇਲਾਵਾ ਬਲਾਕ ਝੁਨੀਰ ਵਿਖੇ ਸਰਕਾਰੀ ਸਕੂਲ ਗਾਗੋਵਾਲ ਦੀ ਵਿਦਿਆਰਥਣ ਅਮਨਜੋਤ ਕੌਰ ਪਹਿਲੇ ਅਤੇ ਸਹਾਰਨਾ ਦੀ ਵਿਦਿਆਰਥਣ ਹਰਮਨਪ੍ਰੀਤ ਕੌਰ ਦੂਜੇ ਸਥਾਨ ‘ਤੇ ਰਹੀ ਹੈ। ਬਲਾਕ ਸਰਦੂਲਗੜ੍ਹ ਵਿਖੇ ਸਰਕਾਰੀ ਸਕੂਲ (ਮ) ਸਰਦੂਲਗੜ੍ਹ ਦਾ ਵਿਦਿਆਰਥੀ ਜਸ਼ਨਦੀਪ ਸਿੰਘ ਭੱਟੀ ਪਹਿਲੇ ਅਤੇ ਸਰਕਾਰੀ ਸਕੂਲ (ਕ) ਸਰਦੂਲਗੜ੍ਹ ਦੀ ਵਿਦਿਆਰਥਣ ਉਮਾ ਭਾਰਤੀ ਦੂਜੇ ਸਥਾਨ ‘ਤੇ ਰਹੀ। ਇਸੇ ਤਰ੍ਹਾਂ ਬਲਾਕ ਮਾਨਸਾ ਵਿਖੇ ਸਰਕਾਰੀ ਸਕੂਲ ਕੋਟੜਾ ਕਲਾਂ ਦੀ ਵਿਦਿਆਰਥਣ ਮਨਪ੍ਰੀਤ ਕੌਰ ਪਹਿਲੇ ਅਤੇ ਸਰਕਾਰੀ ਸਕੂਲ ਬੱਪੀਆਣਾ ਦੀ ਮਹਿਕਪ੍ਰੀਤ ਕੌਰ ਦੂਜੇ ਸਥਾਨ ‘ਤੇ ਰਹੀ ਹੈ।
ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਦੱਸਿਆ ਕਿ 9ਵੀਂ ਤੋਂ 12ਵੀਂ ਜਮਾਤ ਵਰਗ ਦੇ ਮੁਕਾਬਲਿਆਂ ਤਹਿਤ ਬਲਾਕ ਬੁਢਲਾਡਾ ਦੇ ਸਰਕਾਰੀ ਹਾਈ ਸਕੂਲ ਦੋਦੜਾ ਦੀ ਜਸਪ੍ਰੀਤ ਕੌਰ ਪਹਿਲੇ ਅਤੇ ਸਰਕਾਰੀ ਹਾਈ ਸਕੂਲ ਗੁੜ੍ਹਦੀ ਦੀ ਗੁਰਪ੍ਰੀਤ ਕੌਰ ਦੂਜੇ ਸਥਾਨ ‘ਤੇ ਰਹੀ। ਇਸੇ ਤਰ੍ਹਾਂ ਬਲਾਕ ਬਰੇਟਾ ਵਿਖੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਕੁਲਰੀਆਂ ਦੀ ਮਨਪ੍ਰੀਤ ਕੌਰ ਪਹਿਲੇ ਅਤੇ ਸਰਕਾਰੀ ਸਕੂਲ (ਕ) ਬੋਹਾ ਦੀ ਵਿਦਿਆਰਥਣ ਰਾਜਵਿੰਦਰ ਕੌਰ ਦੂਜੇ ਸਥਾਨ ‘ਤੇ ਰਹੀ। ਝੁਨੀਰ ਬਲਾਕ ਵਿਖੇ ਸਰਕਾਰੀ ਹਾਈ ਸਕੂਲ ਮਾਖਾ ਦੀ ਸੁਖਮਨ ਕੌਰ ਅਤੇ ਸਸਸ ਝੁਨੀਰ ਦੇ ਕਮਲਦੀਪ ਸਿੰਘ ਕ੍ਰਮਵਾਰ ਪਹਿਲੇ ਅਤੇ ਦੂਜੇ ਸਥਾਨ ‘ਤੇ ਰਹੇ। ਬਲਾਕ ਸਰਦੂਲਗੜ੍ਹ ਵਿਖੇ ਸਰਕਾਰੀ ਮਾਡਲ ਸਕੂਲ ਮੀਆਂ ਦੀ ਤਰਨਪਾਲ ਕੌਰ ਅਤੇ ਸਰਕਾਰੀ ਸਕੂਲ ਖੈਰਾ ਖੁਰਦ ਦੀ ਤਮੰਨਾ ਦੂਜੇ ਸਥਾਨ ‘ਤੇ ਰਹੇ। ਉਨ੍ਹਾਂ ਦੱਸਿਆ ਕਿ ਮਾਨਸਾ ਬਲਾਕ ਵਿਖੇ ਸਸਸ ਖੋਖਰ ਕਲਾਂ ਦੀ ਵਿਦਿਆਰਥਣ ਹੁਸਨਪ੍ਰੀਤ ਕੌਰ ਪਹਿਲੇ ਅਤੇ ਸਸਸ (ਕ) ਖਿਆਲਾ ਕਲਾਂ ਦੀ ਬੰਦਨਾ ਦੂਜੇ ਸਥਾਨ ‘ਤੇ ਰਹੀ।