ਮਾਨਸਾ, 17 ਅਗਸਤ (ਸਾਰਾ ਯਹਾ, ਬਲਜੀਤ ਸ਼ਰਮਾ) : ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਮਾਨਸਾ ਜ਼ਿਲ੍ਹੇ ਦੇ ਪਿੰਡ ਰੱਲਾ ਵਿਖੇ ਬਾਬਾ ਜੋਗੀ ਪੀਰ ਦੇ ਸਥਾਨ ’ਤੇ ਭਾਦਰੋਂ ਮਹੀਨੇ ਦਾ ਛਿਮਾਹੀ ਮੇਲਾ ਜੋ ਕਿ 21 ਤੋਂ 23 ਅਗਸਤ 2020 ਨੂੰ ਲੱਗਣਾ ਸੀ, ਹੁਣ ਇਹ ਮੇਲਾ ਨਹੀਂ ਲੱਗੇਗਾ। ਇਹ ਜਾਣਕਾਰੀ ਬਾਬਾ ਜੋਗੀ ਪੀਰ ਟਰੱਸਟ ਰੱਲਾ ਦੇ ਮੈਨੇਜਰ ਸ਼੍ਰੀ ਕ੍ਰਿਸ਼ਨ ਕੁਮਾਰ ਸਿੰਗਲਾ ਵੱਲੋਂ ਦਿੱਤੀ ਗਈ।
ਉਨ੍ਹਾਂ ਦੱਸਿਆ ਕਿ ਇਹ ਮੇਲਾ ਕੋਰੋਨਾ ਬਿਮਾਰੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਰੱਦ ਕੀਤਾ ਗਿਆ ਹੈ ਤਾਂ ਜੋ ਸ਼ਰਧਾਂਲੂਆਂ ਦਾ ਇਕੱਠ ਹੋਣ ਤੋਂ ਰੋਕਿਆ ਜਾ ਸਕੇ।