ਬੁਢਲਾਡਾ 11, ਅਗਸਤ (ਸਾਰਾ ਯਹਾ/ਅਮਨ ਮਹਿਤਾ): ਕਰੋਨਾ ਮਹਾਮਾਰੀ ਦੇ ਚਲਦਿਆਂ ਕਿਸਾਨਾਂ ਅਤੇ ਖੇਤ ਮਜਦੂਰਾ ਦੀਆਂ ਸਮੱਸਿਆਵਾਂ ਦੇ ਹੱਲ ਲਈ ਅਖਿਲ ਭਾਰਤੀ ਕਿਸਾਨ ਸਭਾ ਅਤੇ ਭਾਰਤੀ ਖੇਤ ਮਜਦੂਰ ਯੂਨੀਅਨ ਵੱਲੋਂ ਦੇਸ਼ ਦੇ ਰਾਸ਼ਟਰਪਤੀ ਦੇ ਨਾਮ ਐਸ ਡੀ ਐਮ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਾਮਰੇਡ ਵੇਦ ਪ੍ਰਕਾਸ਼ ਬਲਾਕ ਸਕੱਤਰ ਅਤੇ ਸੀਤਾ ਰਾਮ ਗੋਬਿੰਦਪੁਰਾ ਖੇਤ ਮਜਦੂਰ ਸਭਾ ਦੇ ਜਿਲ੍ਹਾ ਪ੍ਰਧਾਨ ਨੇ ਕਿਹਾ ਕਿ ਕਿਸਾਨ ਅਤੇ ਮਜਦੂਰ ਆਰਥਿਕ ਤੰਗੀਆਂ ਕਾਰਨ ਖੁਦਕੂਸ਼ੀਆਂ ਵੱਲ ਵੱਧ ਰਿਹਾ ਹੈ। ਕਰੋਨਾ ਮਹਾਮਾਰੀ ਦੇ ਚਲਦਿਆਂ ਕੰਮ ਨਾ ਮਿਲਣ ਕਾਰਨ ਖੇਤ ਮਜਦੂਰਾਂ ਦੀ ਹਾਲਤ ਬਦਤਰ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕ ਵਿਰੋਧੀ, ਖੇਤੀ ਵਿਰੋਧੀ ਮਨਹੂਸ ਆਰਡੀਨੈਂਸ ਵਾਪਿਸ ਲਓ, ਕਰੋਨਾ ਦੌਰਾਨ ਮਜਦੂਰਾਂ ਨੂੰ 6 ਮਹੀਨੇ ਲਈ 7500 ਰੁਪਏ ਮਹੀਨਾਵਾਰ ਮਦਦ ਦਿੱਤੀ ਜਾਵੇ, ਮਨਰੇਗਾ ਦਾ 200 ਦਿਨ ਕੰਮ 600 ਰੁਪਏ ਦਿਹਾੜੀ ਦੇ ਹਿਸਾਬ ਨਾਲ ਦਿੱਤਾ ਜਾਵੇ, ਡੀਜਲ ਪੈਟਰੋਲ ਦੇ ਖੇਤੀ ਲਾਗਤਾਂ ਦੇ ਰੇਟ ਵਾਪਿਸ ਲਏ ਜਾਣ, ਸਾਉਣੀ ਦੀਆਂ ਫਸਲਾਂ ਦਾ ਐਮ ਐਸ ਪੀ ਵਧਾਇਆ ਜਾਵੇ, ਐਮ ਐਸ ਪੀ ਸਵਿਧਾਨਿਕ ਤੌਰ ਤੇ ਮੰਡੀਆਂ ਵਿੱਚ ਲਾਗੂ ਕੀਤੀ ਜਾਵੇ, ਬਜਰੂਗ ਕਿਸਾਨਾਂ ਅਤੇ ਮਜਦੂਰਾਂ ਨੂੰ ਰਜਿਸਟਰਡ ਕਰਕੇ ਪੈਨਸ਼ਨ ਦਿੱਤੀ ਜਾਵੇ, ਕੇਰਲਾ ਮਾਡਲ ਦੇ ਅਨੁਸਾਰ ਯੂਨੀਵਰਸਲ ਸਿਹਤ ਪ੍ਰਣਾਲੀ ਲਾਗੂ ਕੀਤੀ ਜਾਵੇ, ਬਿਜਲੀ ਕਾਨੂੰਨ 2003 ਅੰਦਰ ਕੀਤੀ ਸੋਧ ਕਰਕੇ 2020 ਦਾ ਬਿੱਲ ਵਾਪਿਸ ਲਿਆ ਜਾਵੇ, ਘਰਾਂ ਲਈ ਪਲਾਟ ਅਤੇ ਉਸਾਰੀ ਲਈ ਗਰਾਟ ਦਿੱਤੀ ਜਾਵੇ ਆਦਿ ਮੰਗਾਂ ਵੱਲ ਧਿਆਨ ਦੇ ਕੇ ਜਲਦੀ ਪੂਰੀਆਂ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਇਨ੍ਹਾਂ ਮੰਗਾਂ ਵੱਲ ਫੋਰੀ ਧਿਆਨ ਨਾਂ ਦਿੱਤਾ ਗਿਆ ਤਾਂ ਜੱਥੇੁਬੰਦੀਆਂ ਵੱਲੋਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਮੋਕੇ ਚਿਮਨ ਲਾਲ, ਜੱਗਾ ਸਿੰਘ ਟਾਹਲੀਆਂ, ਬੰਬੂ ਸਿੰਘ ਫੂਲੂਆਲਾ ਆਦਿ ਹਾਜ਼ਰ ਸਨ।