ਕੇਂਦਰ ਸਰਕਾਰ ਦੇ ਆਰਡੀਨੈਂਸਾਂ ਖਿਲਾਫ ਯੂਥ ਕਾਂਗਰਸ ਨੇ ਜ਼ਿਲੇ ਭਰ ਚ ਲਾਏ ਧਰਨੇ

0
23

ਮਾਨਸਾ 4 ਅਗਸਤ (ਸਾਰਾ ਯਹਾ/ਬੀਰਬਲ ਧਾਲੀਵਾਲ )ਕੇਂਦਰ ਸਰਕਾਰ ਦੇ ਆਰਡੀਨੈਂਸਾਂ ਦੇ ਖਿਲਾਫ ਪੰਜਾਬ ਯੂਥ ਕਾਂਗਰਸ ਦੇ ਸੂਬਾ ਪ੍ਰਘਾਨ ਵਰਿੰਦਰ ਸਿੰਘ ਢਿੱਲੋਂ ਦੀ ਰਹਿਨੁਮਾਈ ਤੇ ਜ਼ਿਲਾ ਯੂਥ ਕਾਂਗਰਸ ਦੇ ਪ੍ਰਧਾਨ ਚੁਸ਼ਪਿੰਦਰਬੀਰ ਸਿੰਘ ਚਹਿਲ ਦੀ ਅਗਵਾਈ ਵਿਚ ਜ਼ਿਲਾ ਮਾਨਸਾ ਦੇ ਪੰਜ ਬਲਾਕਾਂ ਵਿਚ ਦੋ ਘੰਟਿਆਂ ਲਈ ਧਰਨਾ ਲਾ ਕੇ ਸਰਕਾਰ ਵਿਰੋਧੀ ਪ੍ਰਦਰਸ਼ਨ ਕੀਤਾ ਗਿਆ। ਉਨਾਂ ਇੰਨਾਂ ਆਰਡੀਨੈਂਸਾਂ ਨੂੰ ਦੇਸ਼ ਤੇ ਕਿਸਾਨ ਵਿਰੋਧੀ ਦੱਸਦਿਆਂ ਇਸ ਨੁੰ ਵਾਪਿਸ ਲੈਣ ਦੀ ਮੰਗ ਕੀਤੀ।ਇਸ ਮੌਕੇ ਮਾਨਸਾ ਦੇ ਬੱਸ ਅੱਡਾ ਚੌਂਕ ਵਿਚ ਲਾਏ ਧਰਨੇ ਚ ਬੋਲਦਿਆਂ ਜ਼ਿਲਾ ਪ੍ਰਧਾਨ ਚੁਸ਼ਪਿੰਦਰਬੀਰ ਸਿੰਘ ਚਹਿਲ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਨੋਟਬੰਦੀ ਤੋਂ ਇਲਾਵਾ ਤਿੰਨ ਆਰਡੀਨੈਂਸ ਜਾਰੀ ਕਰਕੇ ਦੇਸ਼ ਦੇ ਅੰਨਦਾਤੇ ਨੂੰ ਚਿੰਤਾ ਚ ਪਾ ਦਿੱਤਾ ਹੈ,ਜਿਸ ਨਾਂਲ ਦੇਸ਼ ਦੀ ਕਿਸਾਨੀ ਬਰਬਾਦ ਹੋ ਜਾਵੇਗੀ । ੈਉਨਾਂ ਕਿਹਾ ਕਿ ਖੁਦ ਨੂੰ ਕਿਸਾਨੀ ਤਿਹੈਸ਼ੀ ਕਹਾਉਣ ਵਾਲਾ ਅਕਾਲੀ ਦਲ ਹੁਣ ਕੇਂਦਰੀ ਵਿਚ ਵਜੀਰੀ ਦੀ ਕੁਰਸੀ ਖਾਤਿਰ ਕਿਸਾਨਾਂ ਦੇ ਹੱਕ ਦੀ ਡਰਾਮੇਬਾਜ਼ੀ ਕਰਕੇ ਵਜੀਰ ਹਰਸਿਮਰਤ ਕੌਰ ਬਾਦਲ ਦਾ ਅਸਤੀਫਾ ਦੇਣ ਤੋਂ ਭੱਜ ਰਿਹਾ ਹੈ। ਜਦੋਂ ਕਿ ਅਕਾਲੀ ਦਲ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈਕਿ ਉਹ ਕਿਸਾਨਾਂ ਨਾਲ ਹੈ ਜਾਂ ਕਿਸਾਨੀ ਵਿਰੋਧੀ ਫੈਸਲਿਆਂ ਨੂੰ ਲੈ ਕੇ ਆ ਰਹੀ ਕੇਂਦਰੀ ਸਰਕਾਰ ਨਾਲ। ਉਨਾਂ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ।ਉਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਇਹ ਆਰਡੀਨੈਂਸ ਵਾਪਿਸ ਲੈਣੇ ਚਾਹੀਦੇ ਹਨ ਤੇ ਦੇਸ਼ ਦੀ ਕਿਸਾਨੀ ਨੂੰ ਬਚਾਉਣ ਲਈ ਡਰਾਮੇਬਾਜ਼ੀ ਛੱਡ ਕੇ ਕਿਸਾਨਾਂ ਦੀ ਬਾਂਹ ਫੜਨੀ ਚਾਹੀਦੀ ਹੈ। ਇਸ ਤੋਂ ਇਲਾਵਾ ਯੂਥ ਕਾਂਗਰਸ ਜ਼ਿਲਾ ਮਾਨਸਾ ਵੱਲੋਂ ਜੋਗਾ;, ਬੁਢਲਾਡਾ, ਭੀਖੀ, ਸਰਦੂਲਗੜ, ਬੋਹਾ, ਝੁਨੀਰ ਆਦਿ ਥਾਵਾਂ ਤੇ ਵੀ ਇਹ ਧਰਨੇ ਲਾ ਕੇ ਕੇਂਦਰ ਸਰਕਾਰ ਵਿਰੋਧੀ ਪ੍ਰਦਰਸ਼ਨ ਕੀਤੇ ਗਏ।ਇਸ ਮੋਕੇ ਮਾਨਸਾ ਬਲਾਕ ਤੋਂ ਡਾ ਕੁਲਵਿੰਦਰ ਸਿੰਘ ਮਾਨਸਾ, ਗੁਰਮੀਤ ਗੀਤੂ ਬਲਾਕ ਬੁਢਲਾਡਾ,ਬੱਬੂ ਵਰੇ, ਮਨਦੀਪ ਭੂਪਾਲ ਕਲਾਂ,ਮਨਦੀਪ ਗਿੱਲ ਉਡਤ ਸੈਦੇਵਾਲਾ, ਧਰਮ ਸਿੰਘ ਪੰਨੂੰਯੂਥ ਮੀਤ ਪ੍ਰਧਾਨ,,ਰਜ਼ਨੀਸ਼ ਭੀਖੀ,ਯੂਥ ਕਾਂਗਰਸ ਦੇ ਇੰਚਾਰਜ ਸੰਦੀਪ ਭੁੱਲਰ, ਸਤੀਸ਼ ਵਰਮਾ, ਕੇਵਲ ਸਿੰਘ, ਮਨਦੀਪ ਭੂਪਾਲ ਕਲਾਂ ,ਅਗੁਣਵੀਰ ਸਿੰਘ ਢਿੱਲੋਂ ਸਰਪੰਚ ਝੁਨੀਰ,ਭੁਪਿੰਦਰ ਸਿੰਘ ਚਚੋਹਰ ਮੀਤ ਪ੍ਰਧਾਨ,ਕਾਲਾ ਝਲਬੂਟੀ, ਜਸਵਿੰਦਰ ਮਾਹਲ, ਲਖਵਿੰਦਰ ਬੱਤੋਆਣਾ, ਅਮਨ ਐਡਵੋਕੇਟ ਮਾਨਸਾ, ਸਿਮਰਜੀਤ ਕੁਲਰੀਆਂ,ਮਨਜੀਤ ਸਿੰਘ ਕੋਟਧਰਮੂ,ਜਗਦੀਪ ਸਿੰਘ ਸਰਪੰਚ ਬੁਰਜ ਢਿੱਲਵਾਂ, ਲੱਖਾ ਸਮਾÀ, ਅਮਰੀਕ ਸਿੰਘ ਸਰਪੰਚ ਭੂਪਾਲ,ਜੁਗਰਾਜ ਰੱਲਾ ਬਲਾਕ ਸੰਮਤੀ ਮੈਂਬਰ ਮੱਤੀ, ਜਗਤਾਰ ਸਿੰਘ ਮੱਤੀ, ਦਿਲਪ੍ਰੀਤ ਸਿੰਘ ਭਿੰਦਾ ਸਰਦੂਲਗੜ , ਹੀਰਾ ਸਿੰਘ ਮੱਤੀ ਸਰਪੰਚ ਸਮਾਉ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here