ਭਾਰਤ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਲਈ ਜਾਰੀ ਹੋਏ ਨਵੀਂ ਦਿਸ਼ਾ ਨਿਰਦੇਸ਼, 72 ਘੰਟੇ ਪਹਿਲਾਂ ਦੇਣੀ ਪਏਗੀ ਜਾਣਕਾਰੀ

0
29

ਨਵੀਂ ਦਿੱਲੀ: ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਵਿਦੇਸ਼ਾਂ ਤੋਂ ਭਾਰਤ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਲਈ ਨਵੀਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਇਹ ਦਿਸ਼ਾ ਨਿਰਦੇਸ਼ 8 ਅਗਸਤ ਤੋਂ ਲਾਗੂ ਹੋਣਗੇ। ਇਨ੍ਹਾਂ ਮੁਤਾਬਕ, ਸਾਰੇ ਯਾਤਰੀਆਂ ਨੂੰ ਯਾਤਰਾ ਦੇ ਸਮੇਂ ਤੋਂ ਘੱਟੋ ਘੱਟ 72 ਘੰਟੇ ਪਹਿਲਾਂ ਨਵੀਂ ਦਿੱਲੀ ਏਅਰਪੋਰਟ ਦੀ ਵੈਬਸਾਈਟ newdelhiairport.in ‘ਤੇ ਸਵੈ-ਐਲਾਨ ਪੱਤਰ (ਸੈਲਫ ਡੈਕਲਾਰੇਸ਼ਨ ਫਾਰਮ) ਭਰਨਾ ਹੋਵੇਗਾ।

ਦਿਸ਼ਾ ਨਿਰਦੇਸ਼ਾਂ ‘ਚ ਕਿਹਾ ਗਿਆ ਹੈ ਕਿ ਯਾਤਰੀਆਂ ਨੂੰ ਪੋਰਟਲ ‘ਤੇ ਇੱਕ ਹਲਫੀਆ ਬਿਆਨ ਦੇਣਾ ਪਏਗਾ ਕਿ ਉਹ 14 ਦਿਨਾਂ ਤਕ ਕੁਆਰੰਟਿਨ ਪੀਰੀਅਡ ਦਾ ਪਾਲਣ ਕਰਨਗੇ। ਇੱਥੇ ਸੱਤ ਦਿਨਾਂ ਦੀ ਸੰਸਥਾਗਤ ਕੁਆਰੰਟੀਨ ਹੋਵੇਗੀ, ਜਿਸ ਵਿੱਚ ਉਨ੍ਹਾਂ ਨੂੰ ਆਪਣੇ ਖਰਚੇ ‘ਤੇ ਰਹਿਣਗਾ ਅਤੇ ਸੱਤ ਦਿਨਾਂ ਦੀ ਹੋਮ ਕੁਆਰੰਟੀਨ ਰਹਿਣੀ ਪਵੇਗੀ।

ਯਾਤਰਾ ਤੋਂ ਪਹਿਲਾਂ ਲਈ ਦਿਸ਼ਾ-ਨਿਰਦੇਸ਼:

  • ਯਾਤਰਾ ਦੇ ਨਿਰਧਾਰਤ ਸਮੇਂ ਤੋਂ ਘੱਟੋ ਘੱਟ 72 ਘੰਟੇ ਪਹਿਲਾਂ ਸਵੈ ਐਲਾਨ ਫਾਰਮ ਭਰਨਾ ਪਵੇਗਾ।
  • ਕੁਆਰੰਟੀਨ ਪੀਰੀਅਡ ਵਿੱਚ ਦਾਖਲ ਹੋਣ ਦਾ ਫਾਰਮ ਭਰਨਾ ਪਵੇਗਾ, ਸੱਤ ਦਿਨਾਂ ਦੀ ਸੰਸਥਾਗਤ ਅਤੇ ਸੱਤ ਦਿਨਾਂ ਦਾ ਹੋਮ ਕੁਆਰੰਟੀਨ ਹੋਏਗਾ।
  • ਗਰਭਵਤੀ ਔਰਤਾਂ, ਪਰਿਵਾਰ ਵਿਚ ਕਿਸੇ ਦੀ ਮੌਤ, ਗੰਭੀਰ ਬਿਮਾਰੀ ਜਾਂ 10 ਸਾਲ ਤੋਂ ਘੱਟ ਉਮਰ ਵਾਲੇ ਜਾਂ ਇਸਤੋਂ ਘੱਟ ਉਮਰ ਵਰਗੀਆਂ ਸਥਿਤੀਆਂ ਵਿਚ 14 ਦਿਨਾਂ ਦੀ ਕੁਆਰੰਟੀਨ ਦੀ ਇਜਾਜ਼ਤ ਹੋ ਸਕਦੀ ਹੈ। ਇਸ ਦੇ ਲਈ ਵੈਬਸਾਈਟ ‘ਤੇ ਪਹਿਲਾਂ ਜਾਣਕਾਰੀ ਦੇਣੀ ਪਏਗੀ।
  • ਯਾਤਰੀ ਨੈਗਟਿਵ ਆਰਟੀ-ਪੀਸੀਆਰ ਟੈਸਟ ਰਿਪੋਰਟ ਪੇਸ਼ ਕਰਕੇ ਸੰਸਥਾਗਤ ਕੁਆਰੰਟੀਨ ਤੋਂ ਰਾਹਤ ਹਾਸਲ ਕਰ ਸਕਦੇ ਹਨ। ਇਹ ਜਾਂਚ ਯਾਤਰਾ ਦੇ ਸਮੇਂ ਤੋਂ 96 ਘੰਟੇ ਵੱਧ ਪੁਰਾਣੀ ਨਹੀਂ ਹੋਣੀ ਚਾਹੀਦੀ।
  • ਇਸ ਰਿਪੋਰਟ ਨੂੰ ਪੋਰਟਲ ‘ਤੇ ਅਪਲੋਡ ਕਰਨਾ ਪਏਗਾ। ਰਿਪੋਰਟ ਜਾਅਲੀ ਮਿਲਣ ‘ਤੇ ਕਾਰਵਾਈ ਕੀਤੀ ਜਾਵੇਗੀ।ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

LEAVE A REPLY

Please enter your comment!
Please enter your name here