ਬੁਢਲਾਡਾ 25 ਜੁਲਾਈ( (ਸਾਰਾ ਯਹਾ, ਅਮਨ ਮਹਿਤਾ ): ਪੀ ਐੱਸ ਟੀ ਐੱਸ ਸੀ ਅਤੇ ਐਨ ਐਮ ਅੈਮ ਅੈਸ ਦੀ ਪ੍ਰੀਖਿਆ ਵਿੱਚ ਇਸ ਤੋਂ ਨਜ਼ਦੀਕੀ ਪਿੰਡ ਬਰ੍ਹੇ ਦੇ ਸਰਕਾਰੀ ਸੈਕੰਡਰੀ ਸਕੂਲ ਦੇ ਵਿਦਿਆਰਥੀਆ ਨੇ ਪਾਸ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੀਆਂ ਸਕੂਲ ਦੇ ਪ੍ਰਿਸੀਪਲ ਅਰੁਣ ਗਰਗ ਨੇ ਦਸਿਆ ਕਿ ਸਕੂਲ ਦੀ ਅੱਠਵੀਂ ਕਲਾਸ ਦੀ ਵਿਦਿਆਰਥਣ ਰੇਖਾ ਰਾਣੀ ਨੇ ਰਾਸ਼ਟਰ ਪੱਧਰ ਦੀ ਵਜ਼ੀਫ਼ੇ ਦੀ ਪ੍ਰੀਖਿਆ ਐਨ ਐਮ ਐਮ ਐਸ ਪਾਸ ਕਰਕੇ ਬਾਰ੍ਹਵੀਂ ਜਮਾਤ ਤੱਕ 1000 ਰੁਪਏ ਪ੍ਰਤੀ ਮਹੀਨਾ ਵਜੀਫਾ ਕੇਂਦਰ ਸਰਕਾਰ ਤੋਂ ਪ੍ਰਾਪਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਸਕੂਲ ਦੇ ਅੱਠਵੀਂ ਕਲਾਸ ਦੇ ਵਿਦਿਆਰਥੀ ਹਰਪ੍ਰੀਤ ਸਿੰਘ ਨੇ ਪੰਜਾਬ ਪੱਧਰ ਦੀ ਵਜ਼ੀਫ਼ੇ ਦੀ ਪ੍ਰੀਖਿਆ ਪੀ ਐਸ ਟੀ ਐਸ ਸੀ ਪਾਸ ਕਰਕੇ 200 ਰੁਪਏ ਪ੍ਰਤੀ ਮਹੀਨਾ 12ਵੀ ਜਮਾਤ ਤੱਕ ਵਜ਼ੀਫ਼ਾ ਸਰਕਾਰ ਵੱਲੋਂ ਪ੍ਰਾਪਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਬੱਚਿਆਂ ਦਾ ਸਕੂਲ ਪਹੁੰਚਣ ਤੇ ਸਮੂਹ ਸਕੂਲ ਸਟਾਫ਼ ਵੱਲੋਂ ਸਨਮਾਨ ਕੀਤਾ ਗਿਆ। ਉਹਨਾ ਇਸ ਲਈ ਵਿਦਿਆਰਥੀਆ ਦੇ ਮਾਪਿਆ ਨੂੰ ਵੀ ਵਧਾਈ ਦਿੱਤੀ। ਇਸ ਮੋਕੇ ਸਮੂਹ ਸਕੂਲ ਸਟਾਫ ਹਾਜਰ ਸਨ।