ਚੰਡੀਗੜ੍ਹ 22 ਜੁਲਾਈ (ਸਾਰਾ ਯਹਾ/ਬਿਓਰੋ ਰਿਪੋਰਟ) : ਹੁਣ ਚੰਡੀਗੜ੍ਹ ‘ਚ ਵੀਕਐਂਡ ਕਰਫਿਊ ਨਹੀਂ ਲੱਗੇਗਾ।ਚੰਡੀਗੜ੍ਹ ਪ੍ਰਸ਼ਾਸਨ ਦਾ ਕਰਫਿਊ ਲਾਉਣ ਵਾਲਾ ਪ੍ਰਸਤਾਵ ਪੰਜਾਬ ਅਤੇ ਹਰਿਆਣਾ ਵਲੋਂ ਮੰਨਜ਼ੂਰ ਨਹੀਂ ਹੋ ਸਕਿਆ।ਪੰਜਾਬ ਅਤੇ ਹਰਿਆਣਾ ਨੇ ਵੀਰਐਂਡ ਕਰਫਿਊ ਦੇ ਲਈ ਸਹਿਮਤੀ ਨਹੀਂ ਦਿੱਤੀ।
ਵੀਕੈਂਡ ਕਰਫਿਊ ਦੇ ਪ੍ਰਸਤਾਵ ‘ਤੇ ਡਾਕਟਰਾਂ, ਅਧਿਕਾਰੀਆਂ, ਵਪਾਰੀ ਐਸੋਸੀਏਸ਼ਨਾਂ ਅਤੇ ਰਾਜਨੀਤਿਕ ਨੇਤਾਵਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ।ਇਹ ਮਹਿਸੂਸ ਕੀਤਾ ਗਿਆ ਕਿ ਮੁਹਾਲੀ ਅਤੇ ਪੰਚਕੁਲਾ ਵੀਕਐਂਡ ਤੇ ਟ੍ਰਾਈ ਸਿਟੀ ਬੰਦ ਕਰਨ ਲਈ ਸਹਿਮਤ ਨਹੀਂ ਹੋਏ।ਹੁਣ ਚੰਡੀਗੜ੍ਹ ਪ੍ਰਸ਼ਾਸਨ ਇਸ ਮੁੱਦੇ ‘ਤੇ ਅਗਲੇ ਹਫਤੇ ਮੁੜ ਵਿਤਾਰ ਕਰੇਗਾ।
ਇਸ ਦੌਰਾਨ ਪ੍ਰਬੰਧਕ ਨੇ ਹਦਾਇਤ ਕੀਤੀ ਕਿ ਸਾਰੀਆਂ ਜਨਤਕ ਥਾਵਾਂ ‘ਤੇ ਸੋਸ਼ਲ ਡਿਸਟੈਂਸਿੰਗ ਅਤੇ ਮਾਸਕ ਪਹਿਨਣ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਬਾਰਡਰ ‘ਤੇ ਬਾਹਰੋਂ ਆਉਣ ਵਾਲੇ ਵਿਅਕਤੀਆਂ ਦੀ ਸਕ੍ਰੀਨਿੰਗ ਕਰਨ ਅਤੇ ਉਨ੍ਹਾਂ ਦੇ ਖਿਲਾਫ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਵੀ ਦਿੱਤੇ, ਜਿਹੜੇ ਸਵੇਰੇ 10 ਵਜੇ ਤੋਂ ਸਵੇਰੇ 05 ਵਜੇ ਤੱਕ ਕਰਫਿਊ ਦੇ ਆਦੇਸ਼ਾਂ ਦੀ ਉਲੰਘਣਾ ਕਰਦੇ ਹਨ।ਇਸ ਤੋਂ ਇਲਾਵਾ, ਪ੍ਰਬੰਧਕ ਨੇ ਡੀਸੀ ਨੂੰ ਕਿਹਾ ਕਿ ਉਹ ਬਾਜ਼ਾਰਾਂ ਵਿੱਚ ਅਚਨਚੇਤ ਚੈਕਿੰਗ ਕਰਨ ਅਤੇ ਜੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆ ਤੇ ਐਕਸ਼ਨ ਲੈਣ।